ਕੋਲਕਾਤਾ, (ਭਾਸ਼ਾ)- ਵਿਸ਼ਵ ਦੀ ਸਭ ਤੋਂ ਵੱਡੀ ਕੋਲਾ ਮਾਈਨਿੰਗ ਕੰਪਨੀ ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਆਪਣੇ ਸ਼ੇਅਰਧਾਰਕਾਂ ਨੂੰ 20 ਤੋਂ 25 ਫ਼ੀਸਦੀ ਵਾਧੂ ਡਿਵੀਡੈਂਟ ਦੇ ਸਕਦੀ ਹੈ। ਇਸ ਦਾ ਐਲਾਨ 14 ਜੂਨ ਨੂੰ ਹੋਣ ਵਾਲੀ ਬੋਰਡ ਦੀ ਮੀਟਿੰਗ ਵਿਚ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਇਸ ਬੈਠਕ ਵਿਚ ਕੰਪਨੀ ਵਿੱਤੀ ਸਾਲ 2020-21 ਦੀ ਚੌਥੀ ਤਿਮਾਹੀ ਦੇ ਨਤੀਜੇ ਵੀ ਐਲਾਨ ਕਰੇਗੀ। ਸੀ. ਆਈ. ਐੱਲ. ਹਾਲਾਂਕਿ, ਵਿੱਤੀ ਸਾਲ 2021 ਲਈ ਟੀਚੇ ਉਤਪਾਦਨ ਅਤੇ ਮੰਗ ਦੇ ਟੀਚਿਆਂ ਨੂੰ ਹਾਸਲ ਕਰਨ ਵਿਚ ਫੇਲ੍ਹ ਰਹੀ ਪਰ ਉਸ ਨੇ 13 ਹਜ਼ਾਰ ਕਰੋੜ ਰੁਪਏ ਦੇ ਸੋਧੇ ਪੂੰਜੀਗਤ ਖ਼ਰਚ ਦੇ ਟੀਚੇ ਨੂੰ ਪਾਰ ਕਰ ਲਿਆ ਹੈ।
ਸੂਤਰਾਂ ਨੇ ਕਿਹਾ, ''ਬੋਰਡ ਡਿਵੀਡੈਂਟ ਦਾ ਇਕ ਹਿੱਸਾ ਹੋਰ ਘੋਸ਼ਿਤ ਕਰਨ ਦੀ ਵੀ ਕੋਸ਼ਿਸ਼ ਕਰੇਗਾ। ਇਹ ਪਹਿਲੇ ਘੋਸ਼ਿਤ ਦੋ ਅੰਤਰਿਮ ਡਿਵੀਡੈਂਟ ਤੋਂ ਘੱਟ ਹੋਵੇਗਾ। ਕੰਪਨੀ ਨੇ ਇਸ ਵਿਚ 10 ਰੁਪਏ ਪ੍ਰਤੀ ਸ਼ੇਅਰ 'ਤੇ 7.5 ਰੁਪਏ ਅਤੇ 5 ਰੁਪਏ ਦੇ ਦੋ ਅੰਤਰਿਮ ਡਿਵੀਡੈਂਟ ਘੋਸ਼ਿਤ ਕੀਤੇ ਸਨ। ਸੂਤਰਾਂ ਨੇ ਸੰਕੇਤ ਦਿੱਤਾ ਕਿ ਡਿਵੀਡੈਂਡ ਦਾ ਅੰਤਿਮ ਹਿੱਸਾ 2-2.5 ਰੁਪਏ ਪ੍ਰਤੀ ਸ਼ੇਅਰ ਹੋ ਸਕਦਾ ਹੈ। ਇਸ ਤਰ੍ਹਾਂ ਕੁੱਲ ਡਿਵੀਡੈਂਡ 15 ਰੁਪਏ ਸ਼ੇਅਰ ਤੋਂ ਘੱਟ ਹੋ ਸਕਦਾ ਹੈ। ਇਸ ਨਾਲ ਸਭ ਤੋਂ ਜ਼ਿਆਦਾ ਸਰਕਾਰ ਨੂੰ ਹੋਵੇਗਾ ਕਿਉਂਕਿ ਕੰਪਨੀ ਵਿਚ ਉਸ ਦੀ ਹਿੱਸੇਦਾਰੀ 66.13 ਫ਼ੀਸਦੀ ਹੈ।
ਰਿਲਾਇੰਸ ਇੰਫਰਾ ਨੂੰ 1,325 ਕਰੋੜ ਰੁ: ਦੇ ਸ਼ੇਅਰ ਜਾਰੀ ਕਰੇਗੀ ਰਿਲਾਇੰਸ ਪਾਵਰ
NEXT STORY