ਜਲੰਧਰ— ਰੇਤਾ-ਬਜਰੀ ਤੋਂ ਬਾਅਦ ਹੁਣ ਪੰਜਾਬ 'ਚ ਇੱਟਾਂ ਦੀ ਬਲੈਕ 'ਚ ਵਿਕਰੀ ਹੁੰਦੀ ਦੇਖੀ ਜਾ ਸਕਦੀ ਹੈ। ਜਾਣਕਾਰੀ ਅਨੁਸਾਰ ਦਿੱਲੀ ਐੱਨ. ਸੀ. ਆਰ. ਵਿਚ ਪ੍ਰਦੂਸ਼ਣ ਦੇ ਵਧਦੇ ਪ੍ਰਭਾਵ ਤੋਂ ਚਿੰਤਤ ਨੈਸ਼ਨਲ ਗ੍ਰੀਨ ਟ੍ਰਿਬਿਊੂਨਲ ਨੇ ਹੁਕਮ ਜਾਰੀ ਕਰਕੇ ਸਰਦੀਆਂ ਵਿਚ ਇੱਟ ਭੱਠੇ ਬੰਦ ਰੱਖਣ ਨੂੰ ਕਿਹਾ ਹੈ ਅਤੇ ਨਾਲ ਹੀ 16 ਜਨਵਰੀ ਤੋਂ 15 ਜੂਨ ਤੱਕ ਹੀ ਭੱਠੇ ਚਲਾਉਣ ਦਾ ਹੁਕਮ ਜਾਰੀ ਕੀਤਾ ਹੈ। ਇਸ ਦੇ ਪਿੱਛੇ ਕਾਰਨ ਇਹ ਦੱਸਿਆ ਗਿਆ ਹੈ ਕਿ ਗਰਮੀਆਂ ਵਿਚ ਭੱਠੇ ਦਾ ਧੂੰਆਂ ਵਾਤਾਵਰਣ ਵਿਚ ਉਪਰ ਤਕ ਚਲਾ ਜਾਂਦਾ ਹੈ ਪਰ ਸਰਦੀਆਂ ਵਿਚ ਇਹ ਜ਼ਿਆਦਾ ਉਪਰ ਨਾ ਜਾ ਕੇ ਵਾਤਾਵਰਣ ਵਿਚ ਹੇਠਾਂ ਇਕ ਪਰਤ ਬਣਾਈ ਰੱਖਦਾ ਹੈ, ਜਿਸ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ।
ਮਾਮਲੇ ਬਾਰੇ ਜਲੰਧਰ ਬ੍ਰਿਕਸ ਕਿਲਨ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਅਸ਼ੋਕ ਮਿੱਤਲ ਦਾ ਕਹਿਣਾ ਹੈ ਕਿ ਜੇਕਰ ਨੈਸ਼ਨਲ ਗ੍ਰੀਨ ਟ੍ਰਿਬਿਉੂਨਲ ਦਾ ਇਹ ਹੁਕਮ ਪੰਜਾਬ ਵਿਚ ਜਾਰੀ ਹੁੰਦਾ ਹੈ ਤਾਂ ਉਸ ਨੂੰ ਮੰਨਣਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਇੱਟਾਂ ਦਾ ਰੇਟ ਘੱਟ ਹੋਇਆ ਹੈ।
ਪਹਿਲਾਂ ਇਹ 5500 ਰੁਪਏ ਪ੍ਰਤੀ ਹਜ਼ਾਰ ਸੀ, ਫਿਰ 4800 ਹੋਈ ਅਤੇ ਹੁਣ 4500 ਦੇ ਨੇੜੇ-ਤੇੜੇ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਡੀਲਰਾਂ ਨੇ ਇਸ ਦੇ ਰੇਟ ਹੋਰ ਵੀ ਘਟਾਏ ਹਨ ਪਰ ਇਸ ਬਾਰੇ ਬ੍ਰਿਕਸ ਡੀਲਰਾਂ ਸਰਬਜੀਤ ਸਿੰਘ ਨੰਨੂੰ ਅਤੇ ਉਪਿੰਦਰ ਸਿੰਘ ਓ. ਪੀ. ਦਾ ਕਹਿਣਾ ਹੈ ਕਿ ਜੇਕਰ ਸਾਲ ਵਿਚ 6 ਮਹੀਨੇ ਇੱਟ-ਭੱਠੇ ਬੰਦ ਰਹਿਣਗੇ ਤਾਂ ਨਾ ਸਿਰਫ ਮਾਰਕੀਟ ਵਿਚ ਇੱਟਾਂ ਦੀ ਬਲੈਕ ਵਧੇਗੀ, ਬਲਕਿ ਇਸ ਦੇ ਨਾਲ-ਨਾਲ ਕੀਮਤਾਂ ਵੀ ਵਧਣਗੀਆਂ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਅਧਿਕਾਰੀ ਅਰੁਣ ਕੱਕੜ ਦਾ ਕਹਿਣਾ ਹੈ ਕਿ ਇੱਟਾਂ ਦੇ ਧੂੰਏਂ ਨਾਲ ਸਸਪੈਂਡਿਡ ਪਾਰਟੀਕਲਜ਼ ਪੈਦਾ ਹੁੰਦੇ ਹਨ, ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ। ਜੇਕਰ ਭੱਠੇ ਵਿਚ ਕੋਲਾ ਘੱਟ ਪਾਇਆ ਜਾਵੇ ਅਤੇ ਜਦੋਂ ਪਹਿਲਾਂ ਪਾਏ ਕੋਲੇ ਦੀ ਖਪਤ ਪੂਰੀ ਹੋਵੇ ਤਾਂ ਫਿਰ ਹੋਰ ਕੋਲਾ ਪਾਇਆ ਜਾਵੇ ਤਾਂ ਇਸ ਨਾਲ ਪ੍ਰਦੂਸ਼ਣ ਘੱਟ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਲਗਾਤਾਰ ਸਮੋਟ ਕੈਸਟਿੰਗ ਕੀਤੀ ਜਾਂਦੀ ਹੈ। ਜੇਕਰ ਕੋਈ ਕਮੀ ਪਾਈ ਜਾਵੇ ਤਾਂ ਚਲਾਨ ਵੀ ਕੱਟੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭੱਠਿਆਂ ਦੀ ਸਮਾਂ-ਸੀਮਾ ਤੈਅ ਕਰਨ ਬਾਰੇ ਕੋਈ
ਹੁਕਮ ਐੱਨ. ਜੀ. ਟੀ. ਜਾਰੀ ਕੀਤਾ ਜਾਂਦਾ ਹੈ ਤਾਂ ਇਸ ਨੂੰ ਲਾਗੂ ਕਰਵਾਇਆ ਜਾਵੇਗਾ।
ਵੈੱਬਸਾਈਟ ਬਣਾਉਣ ਦਾ ਕੀਤਾ ਸੀ ਵਾਅਦਾ, ਹੁਣ ਆਈ. ਟੀ. ਕੰਪਨੀ ਦੇਵੇਗੀ ਮੁਆਵਜ਼ਾ
NEXT STORY