ਇੰਦੌਰ (ਇੰਟ.)-ਖਪਤਕਾਰ ਫੋਰਮ ਨੇ ਹੁਣੇ ਜਿਹੇ ਹੀ ਆਈ. ਟੀ. ਕੰਪਨੀ ਨੂੰ ਇਕ ਫਿੱਟਨੈੱਸ ਟ੍ਰੇਨਰ ਨਾਲ ਕੀਤਾ ਵਾਅਦਾ ਪੂਰਾ ਨਾ ਕਰਨ 'ਤੇ 80,000 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਪਟੀਸ਼ਨਕਰਤਾ ਅਮਿਤ ਸ਼ਰਮਾ ਇਕ ਫਿੱਟਨੈੱਸ ਟ੍ਰੇਨਰ ਅਤੇ ਨਿਊਟ੍ਰੀਸ਼ੀਅਨ ਹੈ, ਜਿਸ ਨੇ ਵੈੱਬਸਾਈਟ ਬਣਵਾਉਣ ਲਈ ਆਈ. ਟੀ. ਕੰਪਨੀ ਨਾਲ ਸੰਪਰਕ ਕੀਤਾ ਸੀ। ਆਈ. ਟੀ. ਕੰਪਨੀ ਨੇ ਇਕ ਈ-ਮੇਲ ਪੱਤਰ ਵਿਹਾਰ ਅਤੇ ਮੌਖਿਕ ਸਮਝੌਤੇ ਦੇ ਤਹਿਤ 19 ਜਨਵਰੀ 2015 ਅਤੇ 19 ਮਾਰਚ 2015 ਦੀ ਮਿਆਦ ਵਿਚਾਲੇ ਵੈੱਬਸਾਈਟ ਬਣਾਉਣ ਦਾ ਵਾਅਦਾ ਕੀਤਾ ਸੀ। ਕੰਪਨੀ ਨੇ ਕੰਮ ਨੂੰ ਪੂਰਾ ਕਰਨ ਲਈ 77,000 ਰੁਪਣੇ ਦੇਣ ਨੂੰ ਕਿਹਾ। ਅਮਿਤ ਸ਼ਰਮਾ ਨੇ ਰਕਮ ਦਾ ਭੁਗਤਾਨ ਨੈੱਟਬੈਂਕਿੰਗ ਅਤੇ ਚੈੱਕ ਰਾਹੀਂ 19 ਜਨਵਰੀ 2015 ਅਤੇ 19 ਮਾਰਚ 2015 ਦੇ ਅੰਦਰ ਕੀਤਾ। ਪੂਰੇ ਪੈਸੇ ਲੈਣ ਅਤੇ ਮਿਆਦ ਦੇ ਖਤਮ ਹੋਣ ਤੋਂ ਬਾਅਦ ਵੀ ਆਈ. ਟੀ. ਕੰਪਨੀ ਵੈੱਬਸਾਈਟ ਨੂੰ ਬਣਾਉਣ 'ਚ ਅਸਮਰਥ ਰਹੀ। ਪਟੀਸ਼ਨਕਰਤਾ ਨੇ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦਿੱਤੇ ਗਏ ਭੁਗਤਾਨ ਦੀ ਵਾਪਸੀ ਦੀ ਮੰਗ ਵੀ ਕੀਤੀ ਪਰ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਮਿਲਿਆ।
ਇਹ ਕਿਹਾ ਫੋਰਮ ਨੇ
ਖਪਤਕਾਰ ਫੋਰਮ ਦੀ ਨੀਤਾ ਸ਼੍ਰੀਵਾਸਤਵ ਅਤੇ ਐੱਮ. ਕੇ. ਸ਼ਰਮਾ ਨੇ ਕਿਹਾ ਕਿ ਆਈ. ਟੀ. ਕੰਪਨੀ ਨੇ ਠੀਕ ਢੰਗ ਨਾਲ ਸੇਵਾਵਾਂ ਪ੍ਰਦਾਨ ਨਹੀਂ ਕੀਤੀਆਂ ਹਨ, ਜਿਸ ਕਾਰਨ ਉਸ ਦੇ ਖਿਲਾਫ ਲੀਗਲ ਨੋਟਿਸ ਜਾਰੀ ਕੀਤਾ ਗਿਆ। ਖਪਤਕਾਰ ਫੋਰਮ ਨੇ ਉਸ ਨੂੰ 77,000 ਰੁਪਏ ਅਤੇ ਮਾਨਸਿਕ ਸ਼ੋਸ਼ਣ ਲਈ 3,000 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।
ਭਾਰਤ ਦਾ ਪੈਨਸ਼ਨ ਸਿਸਟਮ ਵੱਡੀਆਂ ਅਰਥਵਿਵਸਥਾਵਾਂ ਸਾਹਮਣੇ ਸਭ ਤੋਂ ਹੇਠਾਂ : ਗਲੋਬਲ ਪੈਨਸ਼ਨ ਇਨਡੈਕਸ
NEXT STORY