ਅੰਮ੍ਰਿਤਸਰ (ਸਰਬਜੀਤ) : ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇ ਪ੍ਰਬੰਧਾਂ ਅਧੀਨ ਚੱਲ ਰਹੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਬਹਾਦਰਗੜ੍ਹ (ਪਟਿਆਲਾ) ਵਲੋਂ ਆਪਣੇ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਨਿਹਰਾ ਬਣਾਉਣ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ, ਨੈਤਿਕ ਮੁੱਲ ਅਤੇ ਸੇਵਾ ਭਾਵ ਮਨ ਵਿਚ ਵਧਾਉਣ ਲਈ ‘ਐਨ.ਡੀ.ਏ. ਸੈੱਲ’ ਸਥਾਪਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਸੈੱਲ ਖਾਸ ਕਰਕੇ ਉਸ ਉਦੇਸ਼ ਨਾਲ ਕਾਇਮ ਕੀਤਾ ਗਿਆ ਹੈ ਕਿ ਵਿਦਿਆਰਥੀ ਸਿਰਫ਼ ਤਾਲਿਮੀ (academic) ਪੱਧਰ ਉੱਤੇ ਹੀ ਨਹੀਂ, ਸਗੋਂ ਕੇਰੀਅਰ ਪੱਧਰ, ਵਿਅਕਤੀਗਤ ਵਿਕਾਸ ਅਤੇ ਦੇਸ਼ ਸੇਵਾ ਵਲ ਵੀ ਉਤਸ਼ਾਹਤ ਹੋਣ। ਇਸ ਸਕੀਮ ਦੇ ਅਧੀਨ ਵਿਦਿਆਰਥੀਆਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ National Defence Academy (NDA) ਦੀ ਪ੍ਰੀਖਿਆ ਲਈ ਵਿਸ਼ੇਸ਼ ਤਿਆਰੀਆਂ ਕਰਵਾਈਆਂ ਜਾਣਗੀਆਂ, ਜਿਸ ਵਿੱਚ ਪਾਠਕ੍ਰਮ ਮੁਤਾਬਕ ਸਿੱਖਿਆ ਦੇਣ, ਲਿਖਤੀ, ਮੌਖਿਕ ਜਾਂ ਵਿਸ਼ੇਸ਼ ਕੋਚਿੰਗ ਸ਼ਾਮਲ ਹੈ। ਇਹ ਕੋਸ਼ਿਸ਼ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ ਰਾਸ਼ਟਰੀ ਸੇਵਾ ਜਾਂ ਡਿਫੈਂਸ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਅਤੇ ਉਹ ਸਾਰੇ ਵਿਦਿਆਰਥੀ ਜੋ ਸਧਾਰਨ ਪਿਛੋਕੜ ਤੋਂ ਹਨ ਉਨ੍ਹਾਂ ਲਈ ਅਜਿਹੀਆਂ ਤਿਆਰੀਆਂ ਮੁਫ਼ਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਹੇ ਪਰਮਾਤਮਾ! ਦਾਦੇ ਨੇ 8 ਸਾਲਾ ਪੋਤੀ ਨਾਲ ਕੀਤੀ ਜਬਰ-ਜਨਾਹ ਦੀ ਕੋਸ਼ਿਸ਼, ਗ੍ਰਿਫ਼ਤਾਰ
ਪ੍ਰਿੰਸੀਪਲ ਡਾਕਟਰ ਕੁਲਵਿੰਦਰ ਸਿੰਘ ਨੇ ਅੱਗੇ ਆਖਿਆ ਕਿ ਇਸ ਉਦੇਸ਼ ਹਿਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਸਕੂਲਾਂ ਅਤੇ ਕਾਲਜਾਂ ਵਿੱਚ ਇਕ ਵਿਸ਼ਾਲ ਪੱਧਰੀ ਸਕਰੀਨਿੰਗ ਟੈਸਟ ਕਰਵਾਇਆ ਗਿਆ। ਇਹ ਸਕਰੀਨਿੰਗ ਟੈਸਟ ਆਯੋਜਿਤ ਕਰਨ ਦਾ ਮੁੱਖ ਉਦੇਸ਼ ਯੋਗ ਅਤੇ ਉਤਸ਼ਾਹੀ ਵਿਦਿਆਰਥੀਆਂ ਦੀ ਚੋਣ ਕਰਨੀ ਸੀ, ਜੋ ਭਵਿੱਖ ਵਿੱਚ NDA ਦੀ ਤਿਆਰੀ ਕਰ ਸਕਣ ਅਤੇ ਭਾਰਤੀ ਫੌਜ, ਨੌਸੈਨਾ ਜਾਂ ਹਵਾਈ ਫੌਜ ਵਿੱਚ ਅਫਸਰ ਬਣਣ ਦੇ ਸੁਪਨੇ ਨੂੰ ਸਾਕਾਰ ਕਰ ਸਕਣ। ਯੋਗ ਵਿਦਿਆਰਥੀਆਂ ਦੀ ਪਛਾਣ ਕਰਨ ਲਈ ਕੇਵਲ ਅਕਾਦਮਿਕ ਗਿਆਨ ਹੀ ਨਹੀਂ, ਸਗੋਂ ਲੀਡਰਸ਼ਿਪ ਅਤੇ ਸ਼ਾਰੀਰੀਕ ਯੋਗਤਾ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ। ਇਸ ਤਹਿਤ ਤ੍ਵੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ 10+1/10+2 ਕਲਾਸਾਂ ਦੇ 50 ਵਿਦਿਆਰਥੀਆਂ ਨੇ ਕੋਆਰਡੀਨੇਟਰ ਡਾ ਗੁਰਹੰਸ ਸਿੰਘ ਦੀ ਨਿਗਰਾਨੀ ਵਿੱਚ ਭਰਪੂਰ ਉਤਸ਼ਾਹ ਨਾਲ ਟੈਸਟ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ 17 ਹਜ਼ਾਰ ਰਾਸ਼ਨ ਡਿਪੂਆਂ ਨਾਲ ਜੁੜੀ ਵੱਡੀ ਖ਼ਬਰ, ਮੁਫ਼ਤ ਰਾਸ਼ਨ ਨੂੰ ਲੈ ਕੇ...
NEXT STORY