ਨਵੀਂ ਦਿੱਲੀ — ਪਬਲਿਕ ਸੈਕਟਰ ਕੋਲ ਇੰਡੀਆ ਲਿਮਟਿਡ (ਸੀ. ਆਈ. ਐਲ.) ਕੋਰੋਨਾਵਾਇਰਸ ਦੀ ਲਾਗ ਕਾਰਨ ਆਪਣੀ ਜਾਨ ਗੁਆਉਣ ਵਾਲੇ ਮੁਲਾਜ਼ਮਾਂ ਦੇ ਪਰਿਵਾਰ ਵਾਲਿਆਂ ਨੂੰ 15 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਭੁਗਤਾਨ ਕਰੇਗੀ। ਇਸ ਪ੍ਰਸਤਾਵ ਨੂੰ ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ ਇੱਕ ਅਧਿਕਾਰਤ ਆਦੇਸ਼ ਵਿਚ ਕਿਹਾ ਗਿਆ ਹੈ ਕਿ ਇਸ ਫੈਸਲੇ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਇਸ ਦੇ ਡਾਇਰੈਕਟਰਜ਼ ਬੋਰਡ ਦੀ ਇੱਕ ਮੀਟਿੰਗ ਵਿਚ ਪ੍ਰਵਾਨਗੀ ਦਿੱਤੀ ਗਈ ਸੀ। ਕੰਪਨੀ ਦੇ ਲਗਭਗ ਚਾਰ ਲੱਖ ਸਥਾਈ ਅਤੇ ਠੇਕੇਦਾਰ ਕਰਮਚਾਰੀ ਹਨ।
ਆਦੇਸ਼ ਅਨੁਸਾਰ ਕੋਲ ਇੰਡੀਆ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਦੇ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆਉਣ ਵਾਲੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 15 ਲੱਖ ਰੁਪਏ ਦੀ ਰਾਸ਼ੀ ਅਦਾ ਕੀਤੀ ਜਾਏਗੀ। ਇਹ ਫੈਸਲਾ 24 ਮਾਰਚ 2020 ਤੋਂ ਲਾਗੂ ਹੋਵੇਗਾ।
ਇਹ ਵੀ ਪੜ੍ਹੋ- ਜਾਣੋ ਸਸਤੇ 'ਚ ਕਿਵੇਂ ਬੁੱਕ ਕਰ ਸਕਦੇ ਹੋ ਗੈਸ ਸਿਲੰਡਰ, ਆਫ਼ਰ 'ਚ ਬਚੇ ਸਿਰਫ਼ ਕੁਝ ਦਿਨ ਬਾਕੀ
ਇਸ ਤੋਂ ਪਹਿਲਾਂ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਸੀ ਕਿ ਕੋਲਾ ਇੰਡੀਆ ਦੇ ਕੋਵਿਡ-19 ਤੋਂ ਆਪਣੀ ਜਾਨ ਗੁਆਉਣ ਵਾਲੇ ਇਕ ਕਰਮਚਾਰੀ ਦੀ ਮੌਤ ਨੂੰ ਕੰਮ ਵਾਲੀ ਥਾਂ 'ਤੇ ਇਕ ਹਾਦਸੇ ਵਜੋਂ ਵੇਖਿਆ ਜਾਵੇਗਾ ਅਤੇ ਉਸ ਦੇ ਪਰਿਵਾਰ ਨੂੰ ਉਸਦੇ ਅਨੁਸਾਰ ਲਾਭ ਦਿੱਤੇ ਜਾਣਗੇ।
ਈ-ਨੀਲਾਮੀ ਜੂਨ ਦੀ ਤਿਮਾਹੀ ਵਿਚ 22% ਵਧੀ ਹੈ
ਸੀ.ਆਈ.ਐਲ. ਨੇ ਕਿਹਾ ਕਿ ਇਸ ਨੇ ਚਾਰ ਈ-ਨਿਲਾਮੀ ਪ੍ਰਬੰਧਾਂ ਤਹਿਤ ਅਪ੍ਰੈਲ-ਜੂਨ ਤਿਮਾਹੀ ਦੌਰਾਨ ਕੋਲਾ ਅਲਾਟਮੈਂਟ ਵਿਚ 21.5 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ। ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਇਸ ਅਰਸੇ ਦੌਰਾਨ ਇਸ ਨੇ 197.6 ਲੱਖ ਟਨ ਕੋਲੇ ਦੀ ਈ-ਨਿਲਾਮੀ ਕੀਤੀ। ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ ਕੰਪਨੀ ਨੇ 162.6 ਲੱਖ ਟਨ ਕੋਲੇ ਦੀ ਈ-ਨਿਲਾਮੀ ਕੀਤੀ ਸੀ। ਈ-ਆਕਸ਼ਨ ਦੇ ਚਾਰ ਪ੍ਰਬੰਧਾਂ ਵਿਚ ਕੱਚੇ ਕੋਲੇ ਦੀ ਸਪਾਟ ਈ-ਆਕਸ਼ਨ, ਬਿਜਲੀ ਉਤਪਾਦਕਾਂ ਲਈ ਵਿਸ਼ੇਸ਼ ਐਡਵਾਂਸ ਈ-ਆਕਸ਼ਨ, ਗੈਰ-ਬਿਜਲੀ ਖੇਤਰ ਲਈ ਵਿਸ਼ੇਸ਼ ਈ-ਨਿਲਾਮੀ ਅਤੇ ਵਿਸ਼ੇਸ਼ ਹਾਜਿਰ ਨਿਲਾਮੀ ਸ਼ਾਮਲ ਹਨ।
ਇਹ ਵੀ ਪੜ੍ਹੋ- ਬਾਬਾ ਰਾਮਦੇਵ ਦੀ ਪਤੰਜਲੀ ਨੇ ਬਣਾਇਆ ਇਕ ਹੋਰ ਰਿਕਾਰਡ, Horlicks ਨੂੰ ਛੱਡਿਆ ਪਿੱਛੇ
ਜਾਣੋ 1 ਸਤੰਬਰ ਤੋਂ ਕਿਹੜੇ ਹੋਣ ਜਾ ਰਹੇ ਹਨ ਬਦਲਾਅ, ਤੁਹਾਡੇ ਪੈਸਿਆਂ ਨਾਲ ਜੁੜਿਆ ਹੈ ਮਾਮਲਾ
NEXT STORY