ਨਵੀਂ ਦਿੱਲੀ (ਭਾਸ਼ਾ)– ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ’ਚ 45 ਕਰੋੜ ਟਨ ਸਾਲਾਨਾ ਰਿਫਾਇਨਰੀ ਸਮਰੱਥਾ ਹਾਸਲ ਕਰਨ ਲਈ ਛੋਟੇ ਆਕਾਰ ਦੀ ਪੈਟਰੋਲੀਅਮ ਰਿਫਾਇਨਰੀ ਲਗਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਦਯੋਗ ਮੰਤਲ ਇੰਡੋ-ਅਮਰੀਕਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਊਰਜਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪੁਰੀ ਨੇ ਕਿਹਾ ਕਿ ਛੋਟੀਆਂ ਰਿਫਾਇਨਰੀਆਂ ਲਈ ਚੀਜ਼ਾਂ ਸੌਖਾਲੀਆਂ ਹੁੰਦੀਆਂ ਹਨ। ਇਸ ’ਚ ਜ਼ਮੀਨ ਐਕਵਾਇਰਮੈਂਟ ਸਮੇਤ ਹੋਰ ਰੁਕਾਵਟਾਂ ਨਹੀਂ ਹੁੰਦੀਆਂ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਦੀ ਰਿਫਾਇਨਰੀ ਲਗਾਉਣ ਦੀ ਯੋਜਨਾ ਅਟਕਣ ਦਰਮਿਆਨ ਉਨ੍ਹਾਂ ਨੇ ਇਹ ਗੱਲ ਕਹੀ ਹੈ।
ਪੜ੍ਹੋ ਇਹ ਵੀ ਖ਼ਬਰ- SBI ਨੂੰ ਹੁਣ ਤੱਕ ਮਿਲੇ 14 ਹਜ਼ਾਰ ਕਰੋੜ ਦੇ ਗੁਲਾਬੀ ਨੋਟ, ਜਾਣੋ ਕਿੰਨੇ ਕਰੋੜ ਬਦਲੇ
ਤਿੰਨਾਂ ਕੰਪਨੀਆਂ ਦੀ ਮਹਾਰਾਸ਼ਟਰ ਦੇ ਰਤਨਾਗਿਰੀ ’ਚ ਛੇ ਕਰੋੜ ਟਨ ਸਾਲਾਨਾ ਸਮਰੱਥਾ ਦੀ ਰਿਫਾਇਨਰੀ ਲਗਾਉਣ ਦੀ ਯੋਜਨਾ ਹੈ ਪਰ ਉਹ ਅੱਗੇ ਨਹੀਂ ਵਧ ਪਾ ਰਹੀ ਹੈ। ਫਿਲਹਾਲ ਦੇਸ਼ ’ਚ ਰਿਫਾਈਨਿੰਗ ਸਮਰੱਥਾ25.2 ਕਰੋੜ ਟਨ ਸਾਲਾਨਾ ਹੈ। ਪੁਰੀ ਨੇ ਕਿਹਾ ਕਿ ਵੱਡੇ ਆਕਾਰ ਦੀ ਰਿਫਾਇਨਰੀ ਲਗਾਉਣਾ ਮਹਿੰਗਾ ਸੌਦਾ ਬਣ ਗਿਆ ਹੈ। ਅਸੀਂ ਹਰ ਸਾਲ ਦੋ ਕਰੋੜ ਟਨ ਤੱਕ ਸਾਲਾਨਾ ਸਮਰੱਥਾ ਵਾਲੀਆਂ ਰਿਫਾਇਨਰੀਆਂ ’ਤੇ ਗੌਰ ਕਰ ਰਹੇ ਹਾਂ। ਇੰਨੀ ਸਮਰੱਥਾ ਦੀ ਰਿਫਾਇਨਰੀ ਛੋਟੀ ਹੁੰਦੀ ਹੈ। ਜੇ ਅਸੀਂ ਵੱਡੇ ਆਕਾਰ ਦੀ ਰਿਫਾਇਨਰੀ ਲਗਾਉਣ ਦੀ ਯੋਜਨਾ ਬਣਾਉਂਦੇ ਹਾਂ ਤਾਂ ਜ਼ਮੀਨ ਐਕਵਾਇਰ ਅਤੇ ਹੋਰ ਮਸਲੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ 45 ਕਰੋੜ ਟਨ ਸਾਲਾਨਾ ਸਮਰੱਥਾ ਦਾ ਟੀਚਾ ਹਾਸਲ ਕਰਨ ਲਈ ਛੋਟੇ ਆਕਾਰ ਦੀਆਂ ਰਿਫਾਇਨਰੀਆਂ ਨਾਲ ਕੁੱਝ ਹੋਰ ਨੀਤੀਗਤ ਫ਼ੈਸਲਾ ਲੈਣ ਦੀ ਲੋੜ ਹੈ।
ਪੜ੍ਹੋ ਇਹ ਵੀ ਖ਼ਬਰ- IPL 2023: ਹਾਰੀ ਖੇਡ ਨੂੰ ਜਿੱਤ 'ਚ ਬਦਲਣ ਵਾਲੇ ਜਡੇਜਾ ਦੀ MLA ਪਤਨੀ ਹੋਈ ਭਾਵੁਕ, ਪਤੀ ਨੂੰ ਕਲਾਵੇ 'ਚ ਲੈ ਕੇ ਵਹਾਏ ਹੰਝੂ
ਮੰਤਰੀ ਨੇ ਕਿਹਾ ਕਿ ਭਾਰਤ ਆਉਣ ਵਾਲੇ ਸਮੇ ’ਚ ਊਰਜਾ ਦਾ ਕੇਂਦਰ ਹੋਵੇਗਾ ਅਤੇ ਚੌਗਿਰਦੇ ਦੇ ਅਨੁਕੂਲ ਦਿਸ਼ਾ ’ਚ ਅੱਗੇ ਵਧ ਰਿਹਾ ਹੈ। ਸਾਨੂੰ ਅਜਿਹੀਆਂ ਰਿਫਾਇਨਰੀਆਂ ਦੀ ਲੋੜ ਹੈ, ਜੋ ਪੈਟਰੋਰਸਾਇਣ, ਗ੍ਰੀਨ ਹਾਈਡ੍ਰੋਜਨ ਆਦਿ ਬਣਾਉਣ। ਜੈਵ ਈਂਧਨ ਦੇ ਪੈਟਰੋ, ਡੀਜ਼ਲ ਅਤੇ ਜਹਾਜ਼ੀ ਈਂਧਨ ’ਚ ਮਿਸ਼ਰਣ ਬਾਰੇ ਉਨ੍ਹਾਂ ਨੇ ਕਿਹਾ ਕਿ ਹਰ ਤਰ੍ਹਾਂ ਦੇ ਪ੍ਰਯੋਗ ਹੋ ਰਹੇ ਹਨ। ਅਜਿਹਾ ਨਹੀਂ ਹੈ ਕਿ ਇਹ ਸਭ ਪ੍ਰਯੋਗਸ਼ਾਲਾਵਾਂ ’ਚ ਹੋ ਰਿਹਾ ਹੈ। ਇਹ ਸਭ ਬਾਜ਼ਾਰ ’ਚ ਹੋ ਰਿਹਾ ਹੈ। ਪੁਰੀ ਨੇ ਇਕ ਫ਼ੀਸਦੀ ਜੈਵ ਈਂਧਨ ਜਹਾਜ਼ੀ ਈਂਧਨ ’ਚ ਮਿਲਾਏ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਦੇ ਖੇਤੀਬਾੜੀ ’ਤੇ ਪਏ ਹਾਂਪੱਖੀ ਪ੍ਰਭਾਵ ਨੂੰ ਲੈ ਕੇ ਖੁਸ਼ੀ ਪ੍ਰਗਟਾਈ।
ਵਿੱਤੀ ਸਾਲ 2023 'ਚ 7% ਦੀ ਦਰ ਨਾਲ ਵਧੇਗੀ ਭਾਰਤ ਦੀ GDP, RBI ਨੇ ਸਾਲਾਨਾ ਰਿਪੋਰਟ ’ਚ ਪ੍ਰਗਟਾਈ ਉਮੀਦ
NEXT STORY