ਨਵੀਂ ਦਿੱਲੀ- ਜਲਦ ਹੀ ਟੀ. ਵੀ., ਏ. ਸੀ., ਫਰਿੱਜਾਂ ਵਰਗੇ ਸਾਮਾਨਾਂ ਦੀ ਕੀਮਤ ਵਧਣ ਵਾਲੀ ਹੈ। ਕੀਮਤਾਂ ਵਿਚ 6 ਤੋਂ 20 ਫ਼ੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਤਾਂਬਾ, ਸਟੀਲ, ਐਲੂਮੀਨੀਅਮ ਅਤੇ ਏ. ਬੀ. ਐੱਸ. ਪਲਾਸਟਿਕ ਤੇ ਹੋਰ ਜਿਣਸਾਂ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਹੋਏ ਵਾਧੇ ਦੇ ਮੱਦੇਨਜ਼ਰ ਕੰਜ਼ਿਊਮਰ ਡਿਊਰਾਬੇਲ ਪ੍ਰਾਡਕਟਸ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਪੈ ਰਿਹਾ ਹੈ।
ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਪਲਾਈ ਵਿਚ ਵੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਲ ਭਾੜਾ ਵਧਣ ਦੇ ਨਾਲ ਪੋਰਟ ਕਲੀਅਰੈਂਸ ਵਿਚ ਦੇਰੀ ਅਤੇ ਹਾਲ ਹੀ ਵਿਚ ਦਰਾਮਦ ਪਾਬੰਦੀਆਂ ਕਾਰਨ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਕੈਟਾਗਿਰੀ ਦੇ ਹਿਸਾਬ ਨਾਲ ਲਗਭਗ 25 ਤੋਂ 70 ਫ਼ੀਸਦੀ ਕੰਪੋਨੈਂਟਸ ਦਰਾਮਦ ਕੀਤਾ ਜਾਂਦੇ ਹਨ। ਗੋਦਰੇਜ ਅਪਲਾਇੰਸਜ਼ ਦੇ ਕਮਲ ਨੰਦੀ ਨੇ ਕਿਹਾ ਕਿ ਮਹਾਂਸਾਗਰ ਅਤੇ ਹਵਾਈ ਮਾਲਾ ਭਾੜਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੈ ਅਤੇ ਕੰਟੇਨਰਾਂ ਦੀ ਆਵਾਜਾਈ ਵੀ ਇਕਸਾਰ ਨਹੀਂ ਹੈ।
ਇਹ ਵੀ ਪੜ੍ਹੋ- ਕਿਸਾਨਾਂ ਲਈ ਜ਼ਰੂਰੀ ਖ਼ਬਰ, ਨਵੇਂ ਸਾਲ ਤੋਂ ਮਹਿੰਗੇ ਹੋਣਗੇ ਮਹਿੰਦਰਾ ਟਰੈਕਟਰ
ਪੈਨਾਸੋਨਿਕ ਇੰਡੀਆ ਦੇ ਮੁਖੀ ਅਤੇ ਸੀ. ਈ. ਓ. ਮਨੀਸ਼ ਸ਼ਰਮਾ ਨੇ ਕਿਹਾ ਕਿ ਜਨਵਰੀ ਦੇ ਸ਼ੁਰੂ ਵਿਚ ਕੰਪਨੀ ਦੇ ਸਾਮਾਨਾਂ ਦੀਆਂ ਕੀਮਤਾਂ ਵਿਚ 6 ਤੋਂ 7 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ। ਇਹ ਅਪ੍ਰੈਲ ਤੱਕ 10-11 ਫ਼ੀਸਦੀ ਤੱਕ ਜਾ ਸਕਦਾ ਹੈ। ਬਜਾਜ ਇਲੈਕਟ੍ਰਿਕਸ ਨੇ ਕੀਮਤਾਂ ਵਿਚ 6 ਤੋਂ 15 ਫ਼ੀਸਦੀ ਤੱਕ ਦਾ ਵਾਧਾ ਹੋਣ ਦੀ ਗੱਲ ਆਖੀ ਅਤੇ ਕਿਹਾ ਹੈ ਵੱਡੇ ਕੈਟਾਗਿਰੀ ਦੇ ਸਾਮਾਨਾਂ ਦੇ ਹਿਸਾਬ ਨਾਲ ਇਹ 10 ਤੋਂ 20 ਫ਼ੀਸਦੀ ਹੋ ਸਕਦਾ ਹੈ। ਬਲਿਊ ਸਟਾਰ ਨੇ ਪਹਿਲਾਂ ਹੀ 1 ਦਸੰਬਰ ਤੋਂ ਆਪਣੇ ਏ. ਸੀ. ਦੀਆਂ ਕੀਮਤਾਂ ਵਿਚ 4-5 ਫ਼ੀਸਦੀ ਵਾਧਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ- LPG ਸਿਲੰਡਰ ਕੀਮਤਾਂ ਨੂੰ ਲੈ ਕੇ ਅਪ੍ਰੈਲ 2021 ਤੋਂ ਬਦਲ ਸਕਦਾ ਹੈ ਇਹ ਨਿਯਮ
ਉੱਥੇ ਹੀ, ਭਾਰਤ ਵਿਚ ਕੋਡਕ ਅਤੇ ਥੌਮਸਨ ਟੀ. ਵੀ. ਦੇ ਬ੍ਰਾਂਡ ਲਾਇਸੈਂਸਧਾਰਕ ਸੁਪਰ ਪਲਾਸਟ੍ਰੋਨਿਕਸ ਪ੍ਰਾਈਵੇਟ ਲਿਮਟਿਡ ਦੇ ਅਵਨੀਤ ਸਿੰਘ ਮਰਵਾਹ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਪੈਨਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ, ਜਿਸ ਨਾਲ ਟੈਲੀਵੀਜ਼ਨ ਸੈਕਟਰ ਨੂੰ ਸਪਲਾਈ ਦੀਆਂ ਚੁਣੌਤੀਆਂ ਜਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੀ ਵਜ੍ਹਾ ਨਾਲ ਟੀ. ਵੀ. ਕੀਮਤਾਂ ਵਿਚ ਹੋਰ ਵਾਧਾ ਹੋ ਸਕਦਾ ਹੈ।
LPG ਸਿਲੰਡਰ ਕੀਮਤਾਂ ਨੂੰ ਲੈ ਕੇ ਅਪ੍ਰੈਲ 2021 ਤੋਂ ਬਦਲ ਸਕਦਾ ਹੈ ਇਹ ਨਿਯਮ
NEXT STORY