ਨਵੀਂ ਦਿੱਲੀ- ਆਮ ਆਦਮੀ ਨੂੰ ਆਉਣ ਵਾਲੇ ਸਮੇਂ ਵਿਚ ਹਰ ਹਫ਼ਤੇ ਐੱਲ. ਪੀ. ਜੀ. ਸਿਲੰਡਰ ਦੀ ਕੀਮਤ ਵਿਚ ਤਬਦੀਲੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਤਰ੍ਹਾਂ ਤੇਲ ਕੰਪਨੀਆਂ ਇਸ ਵੇਲੇ ਪੈਟਰੋਲ ਅਤੇ ਡੀਜ਼ਲ ਕੀਮਤਾਂ ਨੂੰ ਹਰ ਦਿਨ ਬਦਲਦੀਆਂ ਹਨ, ਉਸੇ ਤਰ੍ਹਾਂ ਹਰ ਹਫ਼ਤੇ ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ਵੀ ਬਦਲਣਗੀਆਂ। ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਕੰਪਨੀ ਅਤੇ ਗਾਹਕ ਦੋਹਾਂ ਨੂੰ ਫਾਇਦਾ ਹੈ।
ਇਸ ਸਮੇਂ ਸਰਕਾਰੀ ਤੇਲ ਕੰਪਨੀਆਂ ਇਕ ਮਹੀਨੇ ਵਿਚ ਇਕ ਵਾਰ ਤਰਲ ਪੈਟਰੋਲੀਅਮ ਗੈਸ (ਐੱਲ. ਪੀ. ਜੀ.) ਜਾਂ ਰਸੋਈ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਇਹ ਆਮ ਤੌਰ 'ਤੇ ਮਹੀਨੇ ਦੇ ਪਹਿਲੇ ਦਿਨ ਹੁੰਦਾ ਹੈ।
ਜੇਕਰ ਕਿਸੇ ਵੀ ਮਹੀਨੇ ਦੌਰਾਨ ਕੌਮਾਂਤਰੀ ਬਾਜ਼ਾਰ ਵਿਚ ਐੱਲ. ਪੀ. ਜੀ. ਦੀਆਂ ਕੀਮਤਾਂ ਵਿਚ ਵਾਧਾ ਹੁੰਦਾ ਹੈ ਤਾਂ ਘਰੇਲੂ ਬਜ਼ਾਰ ਵਿਚ ਗੈਸ ਸਿਲੰਡਰ ਦੀਆਂ ਕੀਮਤਾਂ ਵੀ ਵਧਾਈਆਂ ਜਾਂਦੀਆਂ ਹਨ। ਜੇਕਰ ਕੌਮਾਂਤਰੀ ਬਾਜ਼ਾਰ ਵਿਚ ਐੱਲ. ਪੀ. ਜੀ. ਦੀਆਂ ਕੀਮਤਾਂ ਘਟਦੀਆਂ ਹਨ ਤਾਂ ਘਰੇਲੂ ਬਾਜ਼ਾਰ ਵਿਚ ਵੀ ਗੈਸ ਸਿਲੰਡਰ ਸਸਤਾ ਹੋ ਜਾਂਦਾ ਹੈ।
ਸਰਕਾਰ ਨਾਲ ਚੱਲ ਰਹੀ ਗੱਲਬਾਤ-
ਤੇਲ ਕੰਪਨੀਆਂ ਨਾਲ ਜੁੜੇ ਸੂਤਰਾਂ ਅਨੁਸਾਰ ਇਸ ਬਾਰੇ ਪ੍ਰਸਤਾਵ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ (ਐੱਮ. ਓ. ਪੀ. ਐੱਨ. ਜੀ.) ਨੂੰ ਭੇਜਿਆ ਗਿਆ ਹੈ। ਇਸ ਪ੍ਰਸਤਾਵ 'ਤੇ ਗੱਲਬਾਤ ਚੱਲ ਰਹੀ ਹੈ। ਇਸ ਬਾਰੇ ਜਲਦੀ ਫੈਸਲਾ ਹੋ ਸਕਦਾ ਹੈ। ਜੇਕਰ ਸਰਕਾਰ ਵੱਲੋਂ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਤੇਲ ਕੰਪਨੀਆਂ ਇਸ ਦੇ ਲਾਗੂ ਹੋਣ ਦੀ ਤਾਰੀਖ਼ ਦਾ ਐਲਾਨ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ- ਭਾਰਤ 'ਚ ਬ੍ਰਿਟੇਨ ਤੋਂ ਪਰਤੇ ਹੁਣ ਤੱਕ 20 ਯਾਤਰੀ ਮਿਲੇ ਕੋਰੋਨਾ ਪਾਜ਼ੀਟਿਵ
1 ਅਪ੍ਰੈਲ 2021 ਤੋਂ ਲਾਗੂ ਕਰਨ ਦੀ ਕੋਸ਼ਿਸ਼
ਇਕ ਅਧਿਕਾਰੀ ਨੇ ਸੰਭਾਵਨਾ ਜ਼ਾਹਰ ਕੀਤੀ ਕਿ ਇਹ ਪ੍ਰਸਤਾਵ ਅਗਲੇ ਵਿੱਤੀ ਸਾਲ ਤੋਂ ਲਾਗੂ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਕੰਪਨੀਆਂ ਅਗਲੇ ਵਿੱਤੀ ਸਾਲ ਯਾਨੀ 1 ਅਪ੍ਰੈਲ 2021 ਤੋਂ ਹਰ ਹਫ਼ਤੇ ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ਵਧਾਉਣ ਜਾਂ ਘਟਾਉਣਾ ਦੀ ਸਮੀਖਿਆ ਕਰਨਾ ਸ਼ੁਰੂ ਕਰ ਸਕਦੀਆਂ ਹਨ। ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਕੰਪਨੀ ਅਤੇ ਗਾਹਕ ਦੋਹਾਂ ਨੂੰ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ- ਜਨਵਰੀ ਤੋਂ ਟਾਟਾ ਦੇ ਵਾਹਨ ਤੇ BMW ਕਾਰਾਂ ਖ਼ਰੀਦਣਾ ਹੋ ਜਾਏਗਾ ਮਹਿੰਗਾ
►ਸਿਲੰਡਰ ਕੀਮਤਾਂ ਨੂੰ ਲੈ ਕੇ ਨਵੀਂ ਸਮੀਖਿਆ ਦੇ ਪ੍ਰਸਤਾਵ 'ਤੇ ਤੁਹਾਡਾ ਕੀ ਹੈ ਵਿਚਾਰ, ਕੁਮੈਂਟ ਬਾਕਸ 'ਚ ਦਿਓ ਟਿਪਣੀ
ਭਾਰਤੀ ਸੇਲਰ ਨੂੰ ਮਿਲਿਆ ਤੋਹਫਾ! ਐਮਾਜ਼ੋਨ ’ਤੇ 4000 ਭਾਰਤੀਆਂ ਨੇ ਕੀਤੀ 1 ਕਰੋੜ ਰੁਪਏ ਤੋਂ ਵੱਧ ਦੀ ਕਮਾਈ
NEXT STORY