ਨਵੀਂ ਦਿੱਲੀ (ਇੰਟ) - ਵਿਦੇਸ਼ੀ ਬਾਜ਼ਾਰਾਂ ਵਿਚ ਗਿਰਾਵਟ ਦੇ ਰੁਖ ਦੌਰਾਨ ਬੀਤੇ ਹਫਤੇ ਦੇਸ਼ ਭਰ ਦੇ ਤੇਲ-ਤਿਲਹਨ ਬਾਜ਼ਾਰਾਂ ਵਿਚ ਸਰ੍ਹੋਂ, ਸੋਇਆਬੀਨ, ਮੂੰਗਫਲੀ, ਸੀ. ਪੀ. ਓ. ਸਮੇਤ ਲੱਗਭੱਗ ਸਾਰੇ ਤੇਲ-ਤਿਲਹਨਾਂ ਦੇ ਭਾਅ ਨੁਕਸਾਨ ਦਰਸਾਉਂਦੇ ਬੰਦ ਹੋਏ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਬੀਤੇ ਹਫਤੇ ਵਿਦੇਸ਼ੀ ਕਾਰੋਬਾਰ ਵਿਚ ਮੰਦੀ ਦਾ ਰੁਖ ਸੀ ਅਤੇ ਦਰਾਮਦੀ ਤੇਲਾਂ ਦੇ ਮੁੱਲ ਆਸਮਾਨ ਛੂਹ ਰਹੇ ਹਨ। ਇਨ੍ਹਾਂ ਦੇ ਮੁਕਾਬਲੇ ਦੇਸੀ ਤੇਲ ਸਸਤੇ ਹਨ। ਸੋਇਆਬੀਨ ਡੀਗਮ ਅਤੇ ਸੀ. ਪੀ. ਓ. ਅਤੇ ਪਾਮੋਲੀਨ ਦੇ ਮਹਿੰਗੇ ਹੋਣ ਦੇ ਨਾਲ ਇਨ੍ਹਾਂ ਤੇਲਾਂ ਦੇ ਲੀਵਾਲ (ਖਰੀਦਦਾਰ) ਘੱਟ ਹਨ। ਸਰ੍ਹੋਂ ਤੇਲ ਦੇ ਮੁੱਲ ਵਿਚ 75-100 ਰੁਪਏ ਪ੍ਰਤੀ ਟੀਨ (15 ਕਿਲੋ) ਤੱਕ ਦੀ ਗਿਰਾਵਟ ਆਈ ਹੈ। ਯਾਨੀ ਤੁਹਾਨੂੰ ਪ੍ਰਤੀ ਕਿਲੋ ਤੇਲ ਉੱਤੇ ਕਰੀਬ 5-6.5 ਰੁਪਏ ਤੱਕ ਦਾ ਫਾਇਦਾ ਹੋਵੇਗਾ, ਮਤਲੱਬ ਇੰਨੀ ਘੱਟ ਕੀਮਤ ਚੁਕਾਉਣੀ ਹੋਵੇਗੀ।
ਇਹ ਵੀ ਪੜ੍ਹੋ : Cryptocurrency 'ਤੇ GST ਲਗਾਉਣ ਦੀ ਤਿਆਰੀ 'ਚ ਸਰਕਾਰ, ਜਾਣੋ ਕਿੰਨਾ ਲੱਗ ਸਕਦੈ ਟੈਕਸ
ਦਰਾਮਦੀ ਤੇਲ ਮਹਿੰਗਾ ਹੋਣ ਤੋਂ ਬਾਅਦ ਇਨ੍ਹਾਂ ਦੀ ਜਗ੍ਹਾ ਖਪਤਕਾਰ ਸਰ੍ਹੋਂ, ਮੂੰਗਫਲੀ, ਬਿਨੌਲਾ ਦੀ ਜ਼ਿਆਦਾ ਖਪਤ ਕਰ ਰਹੇ ਹਨ। ਨਵੀਂ ਫਸਲ ਦੀਆਂ ਮੰਡੀਆਂ ਵਿਚ ਆਮਦ ਵੀ ਵਧੀ ਹੈ। ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਵਿਦੇਸ਼ਾਂ ਵਿਚ ਗਿਰਾਵਟ ਦਾ ਅਸਰ ਸਥਾਨਕ ਤੇਲ-ਤਿਲਹਨ ਕੀਮਤਾਂ ਉੱਤੇ ਵੀ ਵਿਖਿਆ। ਸੂਤਰਾਂ ਨੇ ਕਿਹਾ ਕਿ ਸੰਭਾਵਿਤ : ਹੋਲੀ ਕਾਰਨ ਪਿਛਲੇ ਦੋ-ਤਿੰਨ ਦਿਨ ਤੋਂ ਮੰਡੀਆਂ ਵਿਚ ਸਰ੍ਹੋਂ ਦੀ ਆਮਦ ਘੱਟ ਕੇ 6-6.5 ਲੱਖ ਬੋਰੀ ਰਹਿ ਗਈ, ਜੋ ਇਸ ਤੋਂ ਕੁੱਝ ਦਿਨ ਪਹਿਲਾਂ ਹੀ ਲੱਗਭੱਗ 15-16 ਲੱਖ ਬੋਰੀ ਦੇ ਵਿਚਕਾਰ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਮੰਡੀਆਂ ਦੇ ਖੁੱਲ੍ਹਣ ਤੋਂ ਬਾਅਦ ਅੱਗੇ ਦੇ ਰੁਖ ਦਾ ਪਤਾ ਲੱਗੇਗਾ।
ਇਸ ਵਾਰ ਸਰ੍ਹੋਂ ਦੀ ਚੰਗੀ ਫਸਲ
ਸੂਤਰਾਂ ਨੇ ਕਿਹਾ ਕਿ ਪਿਛਲੇ ਦੋ-ਤਿੰਨ ਸਾਲ ਾਂ ਦੌਰਾਨ ਕਿਸਾਨਾਂ ਨੂੰ ਆਪਣੀ ਤਿਲਹਨ ਫਸਲ ਦਾ ਚੰਗਾ ਮੁੱਲ ਮਿਲਣ ਨਾਲ ਇਸ ਦੀ ਫਸਲ ਵਧੀ ਹੈ ਅਤੇ ਇਸ ਵਾਰ ਸਰ੍ਹੋਂ ਦੀ ਚੰਗੀ ਫਸਲ ਹੈ। ਉਪਜ ਵਧਣ ਦੇ ਨਾਲ-ਨਾਲ ਸਰ੍ਹੋਂ ਤੋਂ ਤੇਲ ਪ੍ਰਾਪਤੀ ਦਾ ਪੱਧਰ ਵੀ ਵਧਿਆ ਹੈ। ਪਿਛਲੇ ਸਾਲ ਸਰ੍ਹੋਂ ਤੋਂ ਤੇਲ ਪ੍ਰਾਪਤੀ ਦਾ ਪੱਧਰ 39-39.5 ਫੀਸਦੀ ਸੀ, ਜੋ ਇਸ ਵਾਰ ਵਧ ਕੇ ਲੱਗਭੱਗ 42-44 ਫੀਸਦੀ ਹੋ ਗਿਆ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨੀ ਵਧਾ ਦੇ ਅਤੇ ਕਿਸਾਨਾਂ ਨੂੰ ਇਨਸੈਂਟਿੰਵ ਦਿੰਦੀ ਰਹੇ ਤਾਂ ਉਹ ਆਪਣੇ-ਆਪ ਫਸਲ ਵਧਾ ਦੇਣਗੇ। ਤੇਲ-ਤਿਲਹਨ ਉਤਪਾਦਨ ਵਧਣ ਨਾਲ ਦੇਸ਼ ਆਤਮਨਿਰਭਰ ਹੋਵੇਗਾ ਅਤੇ ਵਿਦੇਸ਼ੀ ਕਰੰਸੀ ਦੀ ਬਚਤ ਹੋਵੋਗੀ, ਜਿਸ ਨਾਲ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਅਤੇ ਰੋਜ਼ਗਾਰ ਵਧੇਗਾ।
ਇਹ ਵੀ ਪੜ੍ਹੋ : ਥੋਕ ਖ਼ਪਤਕਾਰਾਂ ਲਈ ਵੱਡਾ ਝਟਕਾ, 25 ਰੁਪਏ ਮਹਿੰਗਾ ਹੋਇਆ ਡੀਜ਼ਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੋਰ ਮਹਿੰਗਾ ਹੋ ਜਾਵੇਗਾ ਬਿਸਕੁੱਟ ਖਾਣਾ, FMCG ਕੰਪਨੀਆਂ ਵਧਾਉਣ ਵਾਲੀਆਂ ਹਨ ਉਤਪਾਦਾਂ ਦੇ ਮੁੱਲ
NEXT STORY