ਐਂਟਰਟੇਨਮੈਂਟ ਡੈਸਕ- ਮਰਹੂਮ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਬਰੋਟਾ ਦਾ ਟੀਜ਼ਰ ਅੱਜ ਰਿਲੀਜ਼ ਹੋ ਚੁੱਕਿਆ ਹੈ ਜੋ ਕਿ 27 ਮਿੰਟਾਂ 'ਚ 440,196 ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਕਾਫੀ ਗੀਤ ਰਿਲੀਜ਼ ਕੀਤੇ ਗਏ ਜਿਨ੍ਹਾਂ ਨੇ ਹੁਣ ਤੱਕ ਦਾ ਰਿਕਾਰਡ ਤੋੜਿਆ। ਸਿੱਧੂ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਅੱਠਵਾਂ ਗੀਤ ਰਿਲੀਜ਼ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਆਪਣੇ ਹਾਲੀਆ ਇੰਟਰਵਿਊ ਦੌਰਾਨ ਮਰਹੂਮ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪ੍ਰਸ਼ੰਸਕਾਂ ਨਾਲ ਇਸ ਗੀਤ ਨੂੰ ਲੈ ਕੇ ਦਿਲ ਨੂੰ ਛੂਹਣ ਵਾਲਾ ਅਪਡੇਟ ਸਾਂਝਾ ਕੀਤਾ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ 30 ਨਵੰਬਰ ਤੱਕ ਰਿਲੀਜ਼ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ, ‘‘ਬਸ ਥੋੜ੍ਹੇ ਦਿਨਾਂ ’ਚ ਸਿੱਧੂ ਦਾ ਗੀਤ ਆ ਰਿਹਾ ਹੈ। ਗੀਤ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ। ਛੋਟਾ-ਮੋਟਾ ਕੰਮ ਖ਼ਤਮ ਕਰਕੇ ਕੋਸ਼ਿਸ਼ ਹੈ ਸਾਡੀ ਕਿ 30 ਦੇ ਲਾਗੇ ਗੀਤ ਰਿਲੀਜ਼ ਕਰ ਦਿੱਤਾ ਜਾਵੇਗਾ।’’
ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਮਾਮਲਾ; ਮਕੋਕਾ ਅਦਾਲਤ ਨੇ 5 ਲੋਕਾਂ ਵਿਰੁੱਧ ਦੋਸ਼ ਕੀਤੇ ਤੈਅ
NEXT STORY