ਨਵੀਂ ਦਿੱਲੀ– ਪੈਟਰੋਲ ਅਤੇ ਡੀਜ਼ਲ ਤੋਂ ਬਾਅਦ ਹੁਣ ਰਸੋਈ ਗੈਸ ਵੀ ਖਪਤਕਾਰਾਂ ਨੂੰ ਝਟਕਾ ਦੇਣ ਵਾਲੀ ਹੈ। ਮਹਿੰਗਾਈ ਦੀ ਮਾਰ ਤੋਂ ਪ੍ਰੇਸ਼ਾਨੀ ਆਮ ਲੋਕਾਂ ਲਈ ਅਪ੍ਰੈਲ ਤੋਂ ਖਾਣਾ ਬਣਾਉਣਾ ਮਹਿੰਗਾ ਹੋ ਸਕਦਾ ਹੈ। ਦਰਅਸਲ ਦੁਨੀਆ ਭਰ ’ਚ ਗੈਸ ਦੀ ਭਾਰੀ ਕਿੱਲਤ ਹੋ ਗਈ ਹੈ। ਅਪ੍ਰੈਲ ’ਚ ਇਸ ਦਾ ਅਸਰ ਭਾਰਤ ’ਤੇ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਨਾਲ ਦੇਸ਼ ’ਚ ਗੈਸ ਦੀਆਂ ਕੀਮਤਾਂ ਦੁੱਗਣੀਆਂ ਹੋ ਸਕਦੀਆਂ ਹਨ।
ਕੌਮਾਂਤਰੀ ਪੱਧਰ ’ਤੇ ਗੈਸ ਦੀ ਕਿੱਲਤ ਹੋਣ ਨਾਲ ਨਾ ਸਿਰਫ ਖਾਣਾ ਬਣਾਉਣਾ ਮਹਿੰਗਾ ਹੋ ਜਾਵੇਗਾ ਸਗੋਂ ਸੀ. ਐੱਨ. ਜੀ., ਪੀ. ਐੱਨ. ਜੀ. ਅਤੇ ਬਿਜਲੀ ਦੀਆਂ ਕੀਮਤਾਂ ਵਧ ਜਾਣਗੀਆਂ। ਵਾਹਨ ਚਲਾਉਣ ਦੇ ਨਾਲ ਫੈਕਟਰੀਆਂ ’ਚ ਉਤਪਾਦਨ ਦੀ ਲਾਗਤ ਵੀ ਵਧ ਜਾਏਗੀ। ਸਰਕਾਰ ਦੇ ਫਰਟੀਲਾਈਜ਼ਰ ਸਬਸਿਡੀ ਬਿੱਲ ’ਚ ਵੀ ਵਾਧਾ ਹੋਵੇਗਾ। ਕੁੱਲ ਮਿਲਾ ਕੇ ਇਨ੍ਹਾਂ ਸਭ ਦਾ ਅਸਰ ਆਮ ਖਪਤਕਾਰਾਂ ’ਤੇ ਹੀ ਪੈਣ ਵਾਲਾ ਹੈ। ਕੌਮਾਂਤਰੀ ਅਰਥਵਿਵਸਥਾ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਬਾਹਰ ਨਿਕਲ ਰਹੀ ਹੈ। ਇਸ ਦੇ ਨਾਲ ਹੀ ਦੁਨੀਆ ’ਚ ਊਰਜਾ ਦੀ ਮੰਗ ਵਧ ਰਹੀ ਹੈ ਪਰ ਮੰਗ ਵਧਣ ਦੇ ਨਾਲ ਹੀ ਇਸ ਦੀ ਸਪਲਾਈ ਲਈ ਠੋਸ ਕਦਮ ਨਹੀਂ ਚੁੱਕੇ ਗਏ। ਇਸ ਨਾਲ ਗੈਸ ਦੀਆਂ ਕੀਮਤਾਂ ’ਚ ਕਾਫੀ ਤੇਜ਼ੀ ਆਈ ਹੈ।
ਪਹਿਲਾਂ ਹੀ ਉੱਚ ਕੀਮਤ ਅਦਾ ਕਰ ਰਿਹੈ ਉਦਯੋਗ
ਉਦਯੋਗ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਲਾਂਗ ਟਰਮ ਕਾਂਟ੍ਰੈਕਟਸ ਕਾਰਨ ਘਰੇਲੂ ਉਦਯੋਗ ਪਹਿਲਾਂ ਤੋਂ ਹੀ ਦਰਾਮਦ ਐੱਲ. ਐੱਨ. ਜੀ. ਲਈ ਉੱਚ ਕੀਮਤ ਅਦਾ ਕਰ ਰਿਹਾ ਹੈ। ਲਾਂਗ ਟਰਮ ਕਾਂਟ੍ਰੈਕਟਸ ’ਚ ਕੀਮਤ ਕੱਚੇ ਤੇਲ ਨਾਲ ਜੁੜੀ ਹੋਈ ਹੈ। ਉਦਯੋਗ ਨੇ ਸਪਾਟ ਮਾਰਕੀਟ ਤੋਂ ਖਰੀਦਦਾਰੀ ਘੱਟ ਕਰ ਦਿੱਤੀ ਹੈ, ਜਿੱਥੇ ਕਈ ਮਹੀਨਿਆਂ ਤੋਂ ਕੀਮਤਾਂ ’ਚ ਅੱਗ ਲੱਗੀ ਹੋਈ ਹੈ।
ਘਰੇਲੂ ਕੀਮਤਾਂ ’ਚ ਬਦਲਾਅ ਤੋਂ ਬਾਅਦ ਦਿਖਾਈ ਦੇਵੇਗਾ ਅਸਰ
ਕੌਮਾਂਤਰੀ ਪੱਧਰ ’ਤੇ ਗੈਸ ਦੀ ਕਮੀ ਦਾ ਅਸਰ ਅਪ੍ਰੈਲ ਤੋਂ ਦਿਖਾਈ ਦੇਵੇਗਾ, ਜਦੋਂ ਸਰਕਾਰ ਨੈਚੁਰਲ ਗੈਸ ਦੀਆਂ ਘਰੇਲੂ ਕੀਮਤਾਂ ’ਚ ਬਦਲਾਅ ਕਰੇਗੀ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਨੂੰ 2.9 ਡਾਲਰ ਪ੍ਰਤੀ ਐੱਮ. ਐੱਮ. ਬੀ. ਟੀ. ਯੂ. ਤੋਂ ਵਧਾ ਕੇ 6 ਤੋਂ 7 ਡਾਲਰ ਕੀਤਾ ਜਾ ਸਕਦਾ ਹੈ। ਰਿਲਾਇੰਸ ਇੰਡਸਟ੍ਰੀਜ਼ ਮੁਤਾਬਕ ਡੂੰਘੇ ਸਮੁੰਦਰ ਤੋਂ ਨਿਕਲਣ ਵਾਲੀ ਗੈਸ ਦੀ ਕੀਮਤ 6.13 ਡਾਲਰ ਤੋਂ ਵਧ ਕੇ ਕਰੀਬ 10 ਡਾਲਰ ਹੋ ਜਾਏਗੀ। ਕੰਪਨੀ ਅਗਲੇ ਮਹੀਨੇ ਕੁੱਝ ਗੈਸ ਦੀ ਨੀਲਾਮੀ ਕਰੇਗੀ। ਇਸ ਲਈ ਉਸ ਨੇ ਫਲੋਰ ਪ੍ਰਾਈਸ ਨੂੰ ਕਰੂਡ ਆਇਲ ਨਾਲ ਜੋੜਿਆ ਹੈ, ਜੋ ਹਾਲੇ 14 ਡਾਲਰ ਪ੍ਰਤੀ ਐੱਮ. ਐੱਮ. ਬੀ. ਟੀ. ਯੂ. ਹੈ।
ਵਿਸਤਾਰਾ ਦੀ ਇਸ ਸਾਲ ਆਪਣੇ ਕਰਮਚਾਰੀਆਂ ਦੀ ਗਿਣਤੀ 5,000 ਤੱਕ ਪਹੁੰਚਾਉਣ ਦੀ ਯੋਜਨਾ
NEXT STORY