ਨਵੀਂ ਦਿੱਲੀ (ਭਾਸ਼ਾ) – ਲਗਾਤਾਰ ਤੇਜ਼ੀ ਨਾਲ ਵਧ ਰਹੇ ਖਾਣ ਵਾਲੇ ਤੇਲ ਦੇ ਰੇਟ ਤੋਂ ਬਾਅਦ ਹੁਣ ਛੇਤੀ ਹੀ ਇਸ ’ਚ ਰਾਹਤ ਮਿਲ ਸਕਦੀ ਹੈ। ਸਰਕਾਰ ਨੇ ਖਾਣ ਵਾਲੇ ਤੇਲ ਨੂੰ ਸਸਤਾ ਕਰਨ ਲਈ ਖਾਸ ਪਲਾਨ ਬਣਾਇਆ ਹੈ, ਜਿਸ ਤੋਂ ਬਾਅਦ ਆਮ ਜਨਤਾ ਨੂੰ ਕੀਮਤਾਂ ’ਚ ਕਾਫੀ ਰਾਹਤ ਮਿਲ ਸਕਦੀ ਹੈ। ਸਰਕਾਰ ਨੇ ਕੱਚੇ ਪਾਮ ਆਇਲ ’ਤੇ ਲੱਗਣ ਵਾਲੀ ਦਰਾਮਦ ਡਿਊਟੀ ਦੀ ਮਿਆਰੀ ਦਰ ਨੂੰ ਘਟਾ ਕੇ 10 ਫੀਸਦੀ ਕਰ ਦਿੱਤਾ ਹੈ। ਹੋਰ ਪਾਮ ਆਇਲ ’ਤੇ ਇਹ 37.5 ਫੀਸਦੀ ਹੋਵੇਗੀ। ਇਹ ਫੈਸਲਾ ਅੱਜ ਤੋਂ ਲਾਗੂ ਹੋ ਕੇ ਆਉਂਦੀ 30 ਸਤੰਬਰ ਤੱਕ ਲਾਗੂ ਰਹੇਗਾ।
ਕੇਂਦਰੀ ਇਨਡਾਇਰੈਕਟ ਟੈਕਸ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ ਕੱਚੇ ਪਾਮ ਤੇਲ ’ਤੇ ਮਿਆਰੀ ਕਸਟਮ ਡਿਊਟੀ (ਬੀ. ਸੀ. ਡੀ.) ਦਰ ਸੋਧ ਕੇ 10 ਫੀਸਦੀ ਕੀਤੀ ਗਈ ਹੈ ਜੋ ਬੁੱਧਵਾਰ ਯਾਨੀ ਅੱਜ ਤੋਂ ਲਾਗੂ ਹੋ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਕੱਚੇ ਪਾਮ ਆਇਲ ’ਤੇ 10 ਫੀਸਦੀ ਦੀ ਮੂਲ ਦਰਾਮਦ ਡਿਊਟੀ ਨਾਲ ਪ੍ਰਭਾਵੀ ਦਰਾਮਦ ਡਿਊਟੀ 30.25 ਫੀਸਦੀ ਹੋਵੇਗੀ। ਇਸ ’ਚ ਸੈੱਸ ਅਤੇ ਹੋਰ ਟੈਕਸ ਸ਼ਾਮਲ ਹੋਣਗੇ ਜਦ ਕਿ ਰਿਫਾਇੰਡ ਪਾਮ ਆਇਲ ਲਈ ਇਹ ਟੈਕਸ ਬੁੱਧਵਾਰ ਤੋਂ 41.25 ਫੀਸਦੀ ਹੋ ਗਿਆ ਹੈ।
ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਪੰਜ ਪੈਸੇ ਟੁੱਟਿਆ
NEXT STORY