ਨਿਊਯਾਰਕ (ਇੰਟ.) - ਸ਼ੁੱਕਰਵਾਰ ਦੇਰ ਸ਼ਾਮ ਨਿਊਯਾਰਕ ਦੇ ਕਮੋਡਿਟ ਐਕਸਚੇਂਜ (ਕਾਮੈਕਸ) ’ਤੇ ਐਲਮੀਨੀਅਮ, ਜਿੰਕ ਅਤੇ ਕਾਪਰ ਦੀਆਂ ਕੀਮਤਾਂ ਵਿਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲ ਰਿਹਾ ਹੈ। ਕਾਪਰ ਦੀਆਂ ਕੀਮਤਾਂ ਸ਼ੁੱਕਰਵਾਰ ਸ਼ਾਮ 8.30 ਵਜੇ 4 ਫੀਸਦੀ ਤੇਜ਼ੀ ਨਾਲ 4.45 ਡਾਲਰ ’ਤੇ ਕਾਰੋਬਾਰ ਕਰ ਰਹੀਆਂ ਸਨ, ਜਦਕਿ ਐਲਮੀਨੀਅਮ ਦੀਆਂ ਕੀਮਤਾਂ ਵਿਚ 3 ਫੀਸਦੀ ਤੇਜ਼ੀ ਨਜ਼ਰ ਆਈ ਅਤੇ ਜਿੰਕ ਦੀਆਂ ਕੀਮਤਾਂ ਵੀ 1.60 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰਦੀ ਨਜ਼ਰ ਆਈ। ਇਧਰ, ਭਾਰਤ ਵਿਚ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐੱਕਸ) ’ਤੇ ਵੀ ਇਨ੍ਹਾਂ ਧਾਤਾਂ ਦੀਆਂ ਕੀਮਤਾਂ ਵਿਚ ਤੇਜ਼ੀ ਦੇਖੀ ਗਈ।
ਕਾਪਰ ਦੀਆਂ ਕੀਮਤਾਂ ਸ਼ੁੱਕਰਵਾਰ ਸ਼ਾਮ ਐੱਮ. ਸੀ. ਐੱਕਸ ’ਤੇ ਲਗਭਗ 1 ਫੀਸਦੀ ਤੇਜ਼ੀ ਨਾਲ 716.70 ਰੁਪਏ ’ਤੇ ਸਨ, ਜਦਕਿ ਐਲਮੀਨੀਅਮ ਦੀਆਂ ਕੀਮਤਾਂ ਵੀ 1 ਫੀਸਦੀ ਤੇਜ਼ੀ ਨਾਲ 224.10 ਰੁਪਏ ’ਤੇ ਰਹੀਆਂ। ਜਿੰਕ ਦੀਆਂ ਕੀਮਤਾਂ ਵਿਚ ਵੀ ਅੱਧਾ ਫੀਸਦੀ ਦੀ ਤੇਜ਼ੀ ਨਜ਼ਰ ਆਈ ਅਤੇ 1252.50 ਰੁਪਏ ’ਤੇ ਰਹੀਆਂ।
ਚੀਨ ਦੇ ਮੋਬਾਇਲ ਐਪ ਦੀ ਬਾਜ਼ਾਰ ’ਚ ਘੱਟ ਹੋਈ ਹਿੱਸੇਦਾਰੀ
NEXT STORY