ਗੈਜੇਟ ਡੈਸਕ– ਕੋਰੋਨਾਵਾਇਰਸ (ਕੋਵਿਡ-19) ਦਾ ਖਤਰਾ ਹਰ ਪਾਸੇ ਫੈਲ ਰਿਹਾ ਹੈ। ਇਸ ਵਾਇਰਸ ਦੇ ਚਲਦੇ ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਘਰੋਂ ਹੀ ਕੰਮ ਕਰਨ ਲਈ ਕਿਹਾ ਹੈ। ਇਸ ਫੈਸਲੇ ਦਾ ਸਮਰਥਨ ਕਰਦੇ ਹੋਏ ਬ੍ਰਾਡਬੈਂਡ ਸਰਵਿਸ ਪ੍ਰੋਵਾਈਡਰ ਕੰਪਨੀ ACT Fibernet ਨੇ ਆਪਣੇ ਬ੍ਰਾਡਬੈਂਡ ਯੂਜ਼ਰਜ਼ ਦੀ ਇੰਟਰਨੈੱਟ ਸਪੀਡ ਨੂੰ 300Mbps ਤਕ ਵਧਾ ਦਿੱਤਾ ਹੈ। ਨਾਲ ਹੀ ਯੂਜ਼ਰਜ਼ ਨੂੰ ਬਿਨਾਂ FUP ਦੇ ਅਨਲਿਮਟਿਡ ਡਾਟਾ ਵੀ ਮੁਹੱਈਆ ਕਰਵਾਇਆ ਜਾਵੇਗਾ। ਇਹ ਫਾਇਦਾ ਯੂਜ਼ਰਜ਼ 31 ਮਾਰਚ ਤਕ ਮਿਲੇਗਾ। ਇਸ ਦਾ ਲਾਭ ਯੂਜ਼ਰਜ਼ ਕੰਪਨੀ ਦੀ ACT Fibernet App ਰਾਹੀਂ ਲੈ ਸਕਦੇ ਹਨ।
ਕੰਪਨੀ ਨੇ ਕੀਤਾ ਟਵੀਟ
ACT ਕੰਪਨੀ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਕਿਹਾ ਹੈ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਘਰ ’ਚ ਆਪਣੀ ਐਫੀਸ਼ੀਐਂਸੀ ਵਧਾਉਣ ਲਈ ਅਸੀਂ ਯੂਜ਼ਰਜ਼ ਲਈ ਸਪੀਡ ਨੂੰ 300Mbps ਤਕ ਵਧਾ ਰਹੇ ਹਨ। ਮਾਰਚ 2020 ਤਕ ਇਹ ਫਾਇਦਾ ਮਿਲੇਗਾ ਜਿਸ ਲਈ ਕੋਈ ਵਾਧੂ ਫੀਸ ਨਹੀਂ ਦੇਣੀ ਹੋਵੇਗੀ।
ਇੰਝ ਚੁੱਕੋ ਲਾਭ
ACT Fibernet ਯੂਜ਼ਰਜ਼ ਨੂੰ ਇਸ ਦਾ ਲਾਭ ਲੈਣ ਲਈ ਆਪਣੇ ਸਮਾਰਟਫੋਨ ’ਚ ACT Fibernet ਐਪ ਡਾਊਨਲੋਡ ਕਰਨੀ ਹੋਵੇਗੀ। ਇਸ ਤੋਂ ਬਾਅਦ ਐਪ ’ਚ ਲਾਗ ਇਨ ਕਰੋ। ਐਪ ਦਾ ਹੋਮ ਪੇਜ ਓਪਨ ਹੋਣ ਤੋਂ ਬਾਅਦ ਤੁਹਾਨੂੰ ਇਹ ਆਫਰ ਚੁਣਨੀ ਹੋਵੇਗੀ। ਇਥੇ ਤੁਸੀਂ ਆਪਣੇ ਬ੍ਰਾਡਬੈਂਡ ਕੁਨੈਕਸ਼ਨ ਦੀ ਸਪੀਡ 300Mbps ਤਕ ਅਪਗ੍ਰੇਡ ਕਰ ਸਕੋਗੇ। ਇਸ ਦੇ ਨਾਲ ਹੀ ਯੂਜ਼ਰਜ਼ ਨੂੰ ਅਨਲਿਮਟਿਡ ਡਾਟਾ FUP ਦਾ ਵੀ ਲਾਭ ਦਿੱਤਾ ਜਾ ਰਿਹਾ ਹੈ। ਇਸ ਲਈ ਯੂਜ਼ਰਜ਼ ਨੂੰ ਕਿਸੇ ਵੀ ਤਰ੍ਹਾਂ ਦੀ ਵਾਧੂ ਫੀਸ ਨਹੀਂ ਦੇਣੀ ਹੋਵੇਗੀ।
ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਜੋ ਯੂਜ਼ਰਜ਼ ਐਂਟੀ-ਲੈਵਲ ਪਲਾਨ ਇਸਤੇਮਾਲ ਕਰਦੇ ਹਨ ਉਨ੍ਹਾਂ ਨੂੰ 300Mbps ਦੀ ਥਾਂ 100Mbps ਦੀ ਸਪੀਡ ਦਿੱਤੀ ਜਾਵੇਗੀ। ਕੰਪਨੀ ਨੇ ਇਹ ਕਦਮ ਉਨ੍ਹਾਂ ਯੂਜ਼ਰਜ਼ ਦੀ ਮਦਦ ਲਈ ਚੁੱਕਿਆ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਦਫਤਰ ਤੋਂ ‘ਵਰਕ ਫਰਾਮ ਹੋਮ’ (ਘਰੋਂ ਕੰਮ ਕਰਨਾ) ਦਿੱਤਾ ਗਿਆ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਟੈਲੀਕਾਮ ਕੰਪਨੀਆਂ ਜਿਓ, ਏਅਰਟੈੱਲ ਅਤੇ ਬੀ.ਐੱਸ.ਐੱਨ.ਐੱਲ. ਨੇ ਇਕ ਜਾਗਰੂਕਤਾ ਰਿੰਗਟੋਨ ਵੀ ਸ਼ੁਰੂ ਕੀਤੀ ਹੈ।
LPG ਲਈ ਜੇਬ ਨਹੀਂ ਹੋਵੇਗੀ ਢਿੱਲੀ, ਜਲਦ ਮਿਲਣ ਵਾਲੀ ਹੈ ਵੱਡੀ ਸੌਗਾਤ
NEXT STORY