ਨਵੀਂ ਦਿੱਲੀ—ਨਿਰਯਾਤ ਮੰਗ ਕਮਜ਼ੋਰ ਹੋਣ ਦੇ ਵਧਦੇ ਖਦਸ਼ੇ ਦੇ ਮੱਦੇਨਜ਼ਰ ਕਪਾਹ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਕਪਾਹ ਦੀ ਕੀਮਤ ਡਿੱਗ ਕੇ ਅੱਠ ਮਹੀਨੇ ਦੇ ਸਭ ਤੋਂ ਘਟ ਪੱਧਰ 'ਤੇ ਪਹੁੰਚ ਗਈ। ਸੰਸਾਰਕ ਬਾਜ਼ਾਰ 'ਚ ਕੀਮਤ ਘਟ ਹੋਣ ਅਤੇ ਨਿਰਯਾਤ ਮੰਗ ਕਮਜ਼ੋਰ ਰਹਿਣ ਦੇ ਨਾਲ ਕਾਫੀ ਸਟਾਕ ਹੋਣ ਨਾਲ ਕਪਾਹ ਦੇ ਭਾਅ 'ਚ ਅਜੇ ਹੋਰ ਗਿਰਾਵਟ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕਮਜ਼ੋਰ ਰੁਪਏ ਦੇ ਬਾਵਜੂਦ ਕਪਾਦ ਦਾ ਫਾਇਦਾ ਨਿਰਯਾਤਕਾਂ ਨੂੰ ਨਹੀਂ ਮਿਲ ਰਿਹਾ ਹੈ। ਨਿਰਯਾਤ ਮੰਗ ਕਮਜ਼ੋਰ ਹੋਣ ਦੇ ਕਾਰਨ ਘਰੇਲੂ ਬਾਜ਼ਾਰ 'ਚ ਕਪਾਹ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸ਼ੰਕਰ-6 ਕਪਾਹ ਦੀ ਕੀਮਤ ਡਿੱਗ ਕੇ 12,035 ਰੁਪਏ ਪ੍ਰਤੀ ਕਵਿੰਟਲ ਹੋ ਗਈ। ਚਾਲੂ ਮਹੀਨੇ 'ਚ ਕਪਾਹ ਦੀਆਂ ਕੀਮਤਾਂ 'ਚ 1.6 ਫੀਸਦੀ ਦੀ ਗਿਰਾਵਟ ਹੋ ਚੁੱਕੀ ਹੈ। ਜਦੋਂਕਿ ਪਿਛਲੇ ਇਸ ਮਹੀਨੇ 'ਚ ਕਪਾਹ ਦੀ ਕੀਮਤ 4.3 ਫੀਸਦੀ ਡਿੱਗ ਚੁੱਕੀ ਹੈ। ਤਿੰਨ ਮਹੀਨੇ 'ਚ 8 ਫੀਸਦੀ ਅਤੇ 6 ਮਹੀਨੇ 'ਚ ਕਪਾਹ ਦੇ ਭਾਅ 'ਚ 9.3 ਫੀਸਦੀ ਗਿਰਾਵਟ ਆਈ ਹੈ। ਹਾਲਾਂਕਿ ਸਾਲਾਨਾ ਆਧਾਰ 'ਤੇ ਕੀਮਤਾਂ 5.3 ਫੀਸਦੀ ਜ਼ਿਆਦਾ ਹਨ।
ਕਪਾਹ ਦੀਆਂ ਕੀਮਤਾਂ 'ਚ ਗਿਰਾਵਟ ਦਾ ਮੁੱਖ ਕਾਰਨ ਨਿਰਯਾਤ ਮੰਗ ਕਮਜ਼ੋਰ ਹੋਣਾ ਮੰਨਿਆ ਜਾ ਰਿਹਾ ਹੈ। ਮਹੀਨੇ ਦੀ ਸ਼ੁਰੂਆਤ 'ਚ ਭਾਰਤੀ ਕਪਾਹ ਸੰਘ ਨੇ ਅਨੁਮਾਨ ਲਗਾਇਆ ਸੀ ਕਿ ਜਨਵਰੀ ਮਹੀਨੇ 'ਚ ਕਰੀਬ 8 ਲੱਖ ਗੰਢ ਦਾ ਨਿਰਯਾਤ ਹੋਵੇਗਾ ਜਦੋਂ ਕਿ ਇਸ ਤੋਂ ਪਹਿਲਾਂ ਦੋ ਮਹੀਨੇ 'ਚ (ਨਵੰਬਰ-ਦਸੰਬਰ) 10 ਲੱਖ ਗੰਢ ਦਾ ਨਿਰਯਾਤ ਹੋਇਆ ਹੈ। ਕਪਾਹ ਨਿਰਯਾਤਕਾਂ ਦਾ ਕਹਿਣਾ ਹੈ ਕਿ ਨਿਰਯਾਤ ਦੇ ਨਵੇਂ ਅਨੁਬੰਧ ਨਹੀਂ ਹੋਣ ਕਾਰਨ ਕਰਕੇ ਇਸ ਸਾਲ ਨਿਰਯਾਤ ਦਾ ਜੋ ਅਨੁਮਾਨ ਲਗਾਇਆ ਗਿਆ ਸੀ ਉਸ ਦਾ ਪੂਰਾ ਹੋਣਾ ਮੁਸ਼ਕਿਲ ਹੈ। ਸੰਸਾਰਕ ਬਾਜ਼ਾਰ 'ਚ ਵੀ ਕੀਮਤ ਹੇਠਲੇ ਪੱਧਰ 'ਤੇ ਚੱਲ ਰਹੀ ਹੈ। ਅਜਿਹੇ 'ਚ ਭਾਰਤੀ ਕਪਾਹ ਨਿਰਯਾਤਕਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸੀ.ਏ.ਆਈ. ਦੇ ਮੁਤਾਬਕ ਚਾਲੂ ਕਪਾਹ ਸਾਲ 'ਚ ਨਿਰਯਾਤ 53 ਲੱਖ ਗੰਢ ਰਹਿਣ ਦੀ ਉਮੀਦ ਹੈ ਜਦੋਂਕਿ ਪਿਛਲੇ ਸਾਲ 65 ਲੱਖ ਗੰਢ ਦਾ ਨਿਰਯਾਤ ਹੋਇਆ ਸੀ। ਹਾਲਾਂਕਿ ਇਸ ਸਾਲ ਕਪਾਹ ਦਾ ਉਤਪਾਦਨ ਵੀ ਪਿਛਲੇ ਸਾਲ ਦੀ ਉਮੀਦ ਘੱਟ ਰਹਿਣ ਵਾਲਾ ਹੈ। ਇਸ ਸਾਲ ਕਪਾਹ ਦੀਆਂ ਕੀਮਤਾਂ 'ਚ ਬਹੁਤ ਜ਼ਿਆਦਾ ਬਦਲਾਅ ਨਹੀਂ ਹੋਵੇਗਾ।
ਓਯੋ ਦਾ ਦੁਨੀਆ ਦੀ 'ਸਭ ਤੋਂ ਵੱਡੀ' ਹੋਟਲ ਲੜੀ ਬਣਾਉਣ ਦਾ ਟੀਚਾ
NEXT STORY