ਮੁੰਬਈ– ਭਾਰਤੀ ਕਪਾਹ ਸੰਘ (ਸੀ. ਏ. ਆਈ.) ਨੇ ਅਕਤੂਬਰ ਤੋਂ ਸ਼ੁਰੂ ਹੋ ਰਹੇ 2022-23 ਸੈਸ਼ਨ ਲਆ ਆਪਣੇ ਕਪਾਹ ਫਸਲ ਉਤਪਾਦਨ ਦੇ ਅਨੁਮਾਨ ਨੂੰ 10 ਲੱਖ ਗੰਢਾਂ (ਇਕ ਗੰਢ 170 ਕਿਲੋਗ੍ਰਾਮ) ਘਟਾ ਕੇ 303 ਲੱਖ ਗੰਢਾਂ ਕਰ ਦਿੱਤਾ ਹੈ। ਇਸ ਦਾ ਕਾਰਣ ਇਹ ਹੈ ਕਿ ਮਹਾਰਾਸ਼ਟਰ, ਤੇਲੰਗਾਨਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ’ਚ ਉਤਪਾਦਨ ਘਟਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ-ਫਰਵਰੀ 'ਚ ESIC ਨੇ ਜੋੜੇ 16.03 ਲੱਖ ਨਵੇਂ ਮੈਂਬਰ
ਸੀ. ਏ. ਆਈ. ਨੇ ਕਿਹਾ ਕਿ ਪਿਛਲੇ ਸੈਸ਼ਨ ’ਚ ਕੁੱਲ ਕਪਾਹ ਉਤਪਾਦਨ 307.05 ਲੱਖ ਗੰਢਾਂ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। 1 ਅਕਤੂਬਰ 2022 ਤੋਂ ਸ਼ੁਰੂ ਹੋਏ ਮੌਜੂਦਾ ਸੈਸ਼ਨ ’ਚ ਕਪਾਹ ਦਾ ਉਤਪਾਦਨ ਪੰਜਾਬ ’ਚ 2 ਲੱਖ ਗੰਢਾਂ, ਮਹਾਰਾਸ਼ਟਰ ’ਚ 3 ਲੱਖ, ਤੇਲੰਗਾਨਾ ’ਚ 5 ਲੱਖ ਅਤੇ ਆਂਧਰਾ ਪ੍ਰਦੇਸ਼ ’ਚ 50 ਹਜ਼ਾਰ ਗੰਢਾਂ ਘਟਣ ਦਾ ਖਦਸ਼ਾ ਹੈ। ਅਕਤੂਬਰ 2022 ਤੋਂ ਮਾਰਚ 2023 ਦੌਰਾਨ ਕੁੱਲ ਕਪਾਹ ਦੀ ਸਪਲਾਈ 229.02 ਲੱਖ ਗੰਢਾਂ ਹੋਣ ਦਾ ਅਨੁਮਾਨ ਹੈ, ਜਿਸ ’ਚ 190.63 ਲੱਖ ਗੰਢਾਂ ਦਾ ਉਤਪਾਦਨ, 6.50 ਲੱਖ ਗੰਢਾਂ ਦਾ ਇੰਪੋਰਟ ਅਤੇ ਸੈਸ਼ਨ ਦੀ ਸ਼ੁਰੂਆਤ ’ਚ 31.89 ਲੱਖ ਗੰਢਾਂ ਦਾ ਸ਼ੁਰੂਆਤੀ ਸਟਾਕ ਸ਼ਾਮਲ ਹੈ। ਇਸ ਤੋਂ ਇਲਾਵਾ ਸੀ. ਏ. ਆਈ. ਨੇ ਅਕਤੂਬਰ 2022 ਤੋਂ ਮਾਰਚ 2023 ਤੱਕ ਕਪਾਹ ਦੀ ਖਪਤ 149 ਲੱਖ ਗੰਢਾਂ ਹੋਣ ਦਾ ਅਨੁਮਾਨ ਲਗਾਇਆ ਹੈ ਜਦ ਕਿ 31 ਮਾਰਚ 2023 ਤੱਕ ਐਕਸਪੋਰਟ ਦੀ ਖੇਪ 10.50 ਲੱਖ ਗੰਢਾਂ ਹੋਣ ਦਾ ਅਨੁਮਾਨ ਲਗਾਇਆ ਹੈ।
ਇਹ ਵੀ ਪੜ੍ਹੋ-ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਇਲੈਕਟ੍ਰਾਨਿਕ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਪੈਟਰੋਲੀਅਮ ਕਰੂਡ ’ਤੇ 6,400 ਰੁਪਏ ਪ੍ਰਤੀ ਟਨ ’ਤੇ ਵਧਿਆ ਟੈਕਸ
NEXT STORY