ਨਵੀਂ ਦਿੱਲੀ- ਕਰਮਚਾਰੀ ਰਾਜ ਬੀਮਾ ਨਿਗਮ (ਈ.ਐੱਸ.ਆਈ.ਸੀ.) ਨੇ ਫਰਵਰੀ 2023 'ਚ 16.03 ਲੱਖ ਨਵੇਂ ਮੈਂਬਰ ਸ਼ਾਮਲ ਕੀਤੇ ਹਨ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਪੇਰੋਲ ਡੇਟਾ 'ਚ ਦਿੱਤੀ ਗਈ ਹੈ। ਕਿਰਤ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਕਰਮਚਾਰੀ ਰਾਜ ਬੀਮਾ ਨਿਗਮ ਦੇ ਤਹਿਤ ਫਰਵਰੀ 'ਚ ਲਗਭਗ 11,000 ਨਵੇਂ ਅਦਾਰੇ ਰਜਿਸਟਰ ਕੀਤੇ ਗਏ ਹਨ, ਜੋ ਆਪਣੇ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੇ ਹਨ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ
ਬਿਆਨ ਦੇ ਅਨੁਸਾਰ ਸਮੀਖਿਆ ਅਧੀਨ ਮਹੀਨੇ 'ਚ ਸ਼ਾਮਲ ਕੀਤੇ ਗਏ ਕੁੱਲ 16.03 ਲੱਖ ਕਰਮਚਾਰੀਆਂ 'ਚੋਂ 25 ਸਾਲ ਦੀ ਉਮਰ ਤੱਕ ਦੇ 7.42 ਲੱਖ ਮੈਂਬਰ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਚੰਗੇ ਮੌਕੇ ਮਿਲ ਰਹੇ ਹਨ। ਇਸੇ ਤਰ੍ਹਾਂ ਫਰਵਰੀ 2023 'ਚ 3.12 ਲੱਖ ਮਹਿਲਾ ਮੈਂਬਰਾਂ ਦੀ ਭਰਤੀ ਹੋਈ ਹੈ। ਅੰਕੜਿਆਂ ਦੇ ਅਨੁਸਾਰ, ਫਰਵਰੀ 'ਚ ਈ.ਐੱਸ.ਆਈ. ਸਕੀਮ ਦੇ ਤਹਿਤ ਕੁੱਲ 49 ਟਰਾਂਸਜੈਂਡਰ ਕਰਮਚਾਰੀ ਰਜਿਸਟਰ ਕੀਤੇ ਗਏ ਸਨ। ਬਿਆਨ ਦੇ ਅਨੁਸਾਰ ਤਨਖਾਹ ਦੇ ਅੰਕੜੇ ਅਸਥਾਈ ਹਨ, ਕਿਉਂਕਿ ਡਾਟਾ ਜੁਟਾਉਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹਿੰਦੀ ਹੈ।
ਇਹ ਵੀ ਪੜ੍ਹੋ- ਕੰਪਨੀਆਂ ਦੇ ਤਿਮਾਹੀ ਨਤੀਜੇ ਦਾ ਬਾਜ਼ਾਰ 'ਤੇ ਰਹੇਗਾ ਅਸਰ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਵਿਆਜ ਦਰ ਵਧਣ ਨਾਲ ਜਾਇਦਾਦ ਦੇ ਬਦਲੇ ਕਰਜ਼ਾ ਲੈਣ ਵਾਲੇ ਲਘੂ ਉੱਦਮਾਂ ਲਈ ਡਿਫਾਲਟ ਦਾ ਜੋਖਮ : ਮੂਡੀਜ਼
NEXT STORY