ਨਵੀਂ ਦਿੱਲੀ (ਇੰਟ.) : ਕੋਰੋਨਾ ਤਾਲਾਬੰਦੀ 'ਚ ਛੋਟ ਦੇ ਨਾਲ ਹੀ ਦੇਸ਼ 'ਚ ਨਵੀਆਂ ਭਰਤੀਆਂ 'ਚ ਵੀ ਤੇਜ਼ੀ ਆਉਣ ਲੱਗੀ ਹੈ। ਮਈ ਦੀ ਤੁਲਨਾ 'ਚ ਜੂਨ 'ਚ ਦੇਸ਼ 'ਚ ਹਾਇਰਿੰਗ ਐਕਟੀਵਿਟੀਜ਼ 'ਚ 33 ਫ਼ੀਸਦੀ ਦੀ ਤੇਜ਼ੀ ਆਈ। ਜੌਬਸਪੀਕ ਇੰਡੈਕਸ ਜੂਨ 'ਚ 1208 'ਤੇ ਪਹੁੰਚ ਗਿਆ ਜਦੋਂ ਕਿ ਮਈ 'ਚ ਇਹ 910 'ਤੇ ਸੀ। ਇਸ ਤਰ੍ਹਾਂ ਮਈ ਦੀ ਤੁਲਨਾ 'ਚ ਜੂਨ 'ਚ ਇਸ 'ਚ 33 ਫ਼ੀਸਦੀ ਦੀ ਤੇਜ਼ੀ ਆਈ, ਜਿਸ ਤੋਂ ਲਗਦਾ ਹੈ ਕਿ ਲੋਕਾਂ ਨੂੰ ਨੌਕਰੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਪਿਛਲੇ ਸਾਲ ਦੀ ਜੂਨ ਦੀ ਤੁਲਨਾ 'ਚ ਇਸ ਵਾਰ ਇਸ 'ਚ 44 ਫ਼ੀਸਦੀ ਦੀ ਕਮੀ ਆਈ ਹੈ। ਜੌਬਸਪੀਕ ਇੰਡੈਕਸ ਇਕ ਮਾਸਿਕ ਇੰਡੈਕਸ ਹੈ ਜੋ ਨੌਕਰੀ ਡਾਟ ਕਾਮ 'ਚ ਜੌਬ ਲਿਸਟਿੰਗ ਦੇ ਆਧਾਰ 'ਤੇ ਹਾਇਰਿੰਗ ਐਕਟੀਵਿਟੀਜ਼ ਨੂੰ ਕੈਲਕੁਲੇਟ ਅਤੇ ਰਿਕਾਰਡ ਕਰਦਾ ਹੈ।
ਇਸ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੋਰੋਨਾ ਤਾਲਾਬੰਦੀ ਦੀ ਸਭ ਤੋਂ ਵੱਡੀ ਮਾਰ ਹਾਸਪੀਟੈਲਿਟੀ, ਰਿਟੇਲ ਅਤੇ ਆਟੋ ਸੈਕਟਰ 'ਤੇ ਪਈ ਹੈ। ਤਾਲਾਬੰਦੀ ਦੇ ਨਿਯਮਾਂ 'ਚ ਛੋਟ ਤੋਂ ਬਾਅਦ ਇਨ੍ਹਾਂ ਸੈਕਟਰਾਂ 'ਚ ਭਰਤੀ ਦੀ ਰਫਤਾਰ ਵਧੀ ਹੈ। ਜੂਨ 'ਚ ਸਰਕਾਰ ਨੇ ਅਨਲਾਕ-1 ਸ਼ੁਰੂ ਕੀਤਾ ਸੀ, ਜਿਸ ਨਾਲ ਇਨ੍ਹਾਂ ਸੈਕਟਰਾਂ 'ਚ ਭਰਤੀਆਂ 'ਚ ਤੇਜ਼ੀ ਆਈ ਹੈ। ਹਾਸਪੀਟੈਲਿਟੀ ਸੈਕਟਰ 'ਚ ਮਈ ਦੀ ਤੁਲਨਾ 'ਚ ਜੂਨ 'ਚ ਭਰਤੀਆਂ 107 ਫ਼ੀਸਦੀ ਵਧੀਆਂ ਹਨ, ਜਦੋਂ ਕਿ ਰਿਟੇਲ ਅਤੇ ਆਟੋ 'ਚ 77 ਫ਼ੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ।
ਇਨ੍ਹਾਂ ਸੈਕਟਰਾਂ 'ਚ ਜ਼ਿਆਦਾ ਭਰਤੀਆਂ
ਨੌਕਰੀਡਾਟਕਾਮ ਦੇ ਚੀਫ ਬਿਜਨਸ ਅਫਸਰ ਪਵਨ ਗੋਇਲ ਨੇ ਕਿਹਾ ਕਿ ਇਹ ਦੇਖਣਾ ਉਤਸ਼ਾਹਜਨਕ ਹੈ ਕਿ ਅਨਲਾਕ-1 ਦੇ ਐਲਾਨ ਨਾਲ ਦੇਸ਼ 'ਚ ਭਰਤੀਆਂ ਦੀ ਰਫਤਾਰ 'ਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਸਾਲਾਨਾ ਆਧਾਰ 'ਤੇ ਦੇਖੀਏ ਤਾਂ ਜੂਨ 'ਚ ਪਿਛਲੇ ਸਾਲ ਦੀ ਤੁਲਨਾ 'ਚ 44 ਫ਼ੀਸਦੀ ਘੱਟ ਭਰਤੀਆਂ ਹੋਈਆਂ ਪਰ ਆਈ. ਟੀ. ਏ. ਬੀ. ਪੀ. ਓ./ਆਈ. ਟੀ. ਈ. ਐੱਸ., ਐੱਫ. ਐੱਮ. ਸੀ. ਜੀ. ਅਤੇ ਅਕਾਉਂਟਿੰਗ 'ਚ ਇਸ ਸਾਲ ਜੂਨ 'ਚ ਪਿਛਲੇ 2 ਮਹੀਨਿਆਂ ਦੀ ਤੁਲਨਾ 'ਚ ਭਰਤੀਆਂ 'ਚ ਕਾਫੀ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਹਾਇਰਿੰਗ ਐਕਟੀਵਿਟੀਜ਼ ਅਗਲੇ ਕੁਝ ਮਹੀਨਿਆਂ 'ਚ ਫਿਰ ਤੋਂ ਪੁਰਾਣੀ ਸਥਿਤੀ 'ਚ ਪਰਤ ਆਉਣਗੀਆਂ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐਜ਼ੁਕੇਸ਼ਨ/ਟੀਚਿੰਗ 'ਚ ਫੰਕਸ਼ਨਲ ਰੋਲਸ 'ਚ 49 ਫੀਸਦੀ, ਫਾਮਾ/ਬਾਇਓਟੈਕ 'ਚ 36 ਅਤੇ ਸੇਲਸ/ਬਿਜਨਸ ਡਿਵੈੱਲਪਮੈਂਟ 'ਚ ਮਾਸਿਕ ਆਧਾਰ 'ਤੇ 33 ਫੀਸਦੀ ਦੀ ਤੇਜ਼ੀ ਆਈ ਹੈ। ਸਾਰੇ ਪੱਧਰਾਂ 'ਤੇ ਤਜ਼ਰਬੇਕਾਰ ਲੋਕਾਂ ਦੀ ਭਰਤੀ ਜੂਨ 'ਚ ਮਈ ਦੀ ਤੁਲਨਾ 'ਚ ਔਸਤ 28 ਫ਼ੀਸਦੀ ਵਧੀ ਹੈ। ਇਸ 'ਚ ਸਭ ਤੋਂ ਜ਼ਿਆਦਾ ਉਛਾਲ ਐਂਟਰੀ ਲੈਵਲ ਐਗਜ਼ੀਕਿਊਟਿਵ ਬੈਂਡ (0 ਤੋਂ 3 ਸਾਲ ਦਾ ਤਜ਼ਰਬਾ) 'ਚ ਆਇਆ ਹੈ।
ਅਰੋਗਿਆ ਸੇਤੂ ਐਪ 'ਚ ਵੱਡੀ ਤਬਦੀਲੀ, ਨਿੱਜੀ ਜਾਣਕਾਰੀ ਲੀਕ ਹੋਣ ਦੇ ਡਰ 'ਤੇ ਲੱਗੇਗੀ ਰੋਕ
NEXT STORY