ਮੁੰਬਈ–ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 20 ਜਨਵਰੀ ਨੂੰ ਸਮਾਪਤ ਹਫਤੇ ਦੌਰਾਨ 1.727 ਅਰਬ ਡਾਲਰ ਵਧ ਕੇ 573.727 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ। ਇਹ ਲਗਾਤਾਰ ਦੂਜਾ ਹਫਤਾ ਹੈ ਜਦੋਂ ਵਿਦੇਸ਼ੀ ਮੁਦਰਾ ਭੰਡਾਰ ’ਚ ਤੇਜ਼ੀ ਆਈ ਹੈ। ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 10.417 ਅਰਬ ਡਾਲਰ ਵਧ ਕੇ 572 ਅਰਬ ਡਾਲਰ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਅਕਤੂਬਰ 2021 ’ਚ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਡਾਲਰ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਸੀ।
ਗਲੋਬਲ ਘਟਨਾਕ੍ਰਮਾਂ ਦਰਮਿਆਨ ਕੇਂਦਰੀ ਬੈਂਕ ਦੇ ਰੁਪਏ ਦੀ ਦਰ ’ਚ ਤੇਜ਼ ਗਿਰਾਵਟ ਨੂੰ ਰੋਕਣ ਲਈ ਮੁਦਰਾ ਭੰਡਾਰ ਦੀ ਵਰਤੋਂ ਕਰਨ ਕਾਰਣ ਬਾਅਦ ’ਚ ਇਸ ’ਚ ਗਿਰਾਵਟ ਆਈ ਸੀ। ਅਕਤੂਬਰ 2022 ਵਿਚ ਵਿਦੇਸ਼ੀ ਮੁਦਰਾ ਭੰਡਾਰ ’ਚ ਇਕ ਹਫਤੇ ਦੌਰਾਨ 14.721 ਅਰਬ ਡਾਲਰ ਦਾ ਵਾਧਾ ਹੋਇਆ ਸੀ।
ਕੇਂਦਰੀ ਬੈਂਕ ਦੇ ਹਫਤਾਵਾਰੀ ਅੰਕੜਿਆਂ ਮੁਤਾਬਕ ਕੁੱਲ ਮੁਦਰਾ ਭੰਡਾਰ ਦਾ ਅਹਿਮ ਹਿੱਸਾ ਮੰਨੀਆਂ ਜਾਣ ਵਾਲੀਆਂ ਵਿਦੇਸ਼ੀ ਮੁਦਰਾ ਜਾਇਦਾਦਾਂ (ਐੱਫ. ਸੀ. ਏ.) ਸਮੀਖਿਆ ਅਧੀਨ ਹਫਤੇ ’ਚ 83.9 ਕਰੋੜ ਡਾਲਰ ਵਧ ਕੇ 506.358 ਅਰਬ ਡਾਲਰ ਹੋ ਗਈਆਂ। ਇਸ ਤੋਂ ਇਲਾਵਾ ਸੋਨੇ ਦੇ ਭੰਡਾਰ ਦਾ ਮੁੱਲ ਸਮੀਖਿ ਆ ਅਧੀਨ ਹਫਤੇ ’ਚ 82.1 ਕਰੋੜ ਡਾਲਰ ਵਧ ਕੇ 43.712 ਅਰਬ ਡਾਲਰ ਹੋ ਗਿਆ।
ਮਹਿੰਗਾਈ, ਵਿਕਾਸ ਅਤੇ ਕਰੰਸੀ ਦੇ ਸੰਕਟ ਦਾ ਸਭ ਤੋਂ ਬੁਰਾ ਦੌਰ ਪਿੱਛੇ ਛੁੱਟਿਆ : ਦਾਸ
NEXT STORY