ਨਵੀਂ ਦਿੱਲੀ (ਭਾਸ਼ਾ) – ਸੁਪਰੀਮ ਕੋਰਟ ਨੇ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੂੰ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ. ਆਈ. ਐੱਲ.) ਨੂੰ ਸ਼ੇਅਰ ਪ੍ਰਾਪਤੀ ਮਾਮਲੇ ਨਾਲ ਜੁੜੇ ਦਸਤਾਵੇਜ਼ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਹੈ। ਰਿਲਾਇੰਸ ਨੂੰ ਵੱਡੀ ਰਾਹਤ ਦਿੰਦੇ ਹੋਏ ਚੀਫ ਜਸਟਿਸ ਐੱਨ. ਵੀ. ਰਮਨ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਬਾਜ਼ਾਰ ਰੈਗੂਲੇਟਰ ਦਾ ਕੰਮ ਨਿਰਪੱਖ ਤੌਰ ’ਤੇ ਕੰਮ ਕਰਨ ਦਾ ਹੈ। ਬੈਂਚ ਨੇ ਨਾਲ ਹੀ ਬਾਜ਼ਾਰ ਰੈਗੂਲੇਟਰ ਨੂੰ ਰਿਲਾਇੰਸ ਨੂੰ ਉਹ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਕਿਹਾ ਜੋ ਕੰਪਨੀ ਦੇ ਦੋਸ਼ਮੁਕਤ ਹੋਣ ਦਾ ਦਾਅਵਾ ਕਰਦੇ ਹਨ।
ਚੀਫ ਜਸਟਿਸ ਨੇ ਰਿਲਾਇੰਸ ਦੀ ਅਪੀਲ ਨੂੰ ਮਨਜ਼ੂਰੀ ਕਰਦੇ ਹੋਏ ਕਿਹਾ ਕਿ ਸੇਬੀ ਇਕ ਰੈਗੂਲੇਟਰ ਹੈ ਅਤੇ ਉਸ ਦਾ ਕੰਮ ਨਿਰਪੱਖ ਤੌਰ ’ਤੇ ਕੰਮ ਕਰਨ ਦਾ ਹੈ। ਰੈਗੂਲੇਟਰ ਨੂੰ ਨਿਰਪੱਖਤਾ ਦਿਖਾਉਣੀ ਹੋਵੇਗੀ। ਅਸੀਂ ਇਸ ਦੀ ਇਜਾਜ਼ਤ ਦਿੰਦੇ ਹਾਂ ਅਤੇ ਸੇਬੀ ਨੂੰ ਆਰ. ਆਈ. ਐੱਲ. ਵਲੋਂ ਮੰਗੇ ਗਏ ਦਸਤਾਵੇਜ਼ ਪੇਸ਼ ਕਰਨ ਦਾ ਹੁਕਮ ਦਿੰਦੇ ਹਾਂ। ਰਿਲਾਇੰਸ ਨੇ ਬੰਬਈ ਉੱਚ ਅਦਾਲਤ ਦੇ ਫੈਸਲੇ ਖਿਲਾਫ ਚੋਟੀ ਦੀ ਅਦਾਲਤ ਦਾ ਰੁਖ ਕੀਤਾ ਸੀ। ਹਾਈਕੋਰਟ ਨੇ ਆਰ. ਆਈ. ਐੱਲ. ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ, ਜਿਸ ’ਚ ਕੰਪਨੀ ਨੇ ਮਾਰਕੀਟ ਰੈਗੂਲੇਟਰ ਤੋਂ ਦਸਤਾਵੇਜ਼ਾਂ ਤੱਕ ਪਹੁੰਚ ਮੁਹੱਈਆ ਕਰਨ ਦੀ ਅਪੀਲ ਕੀਤੀ ਸੀ।
ਫੂਡ ਪ੍ਰੋਸੈਸਿੰਗ ਖੇਤਰ ਕਿਸਾਨਾਂ ਦੀ ਆਮਦਨ ਵਧਾ ਸਕਦਾ ਹੈ, ਹਜ਼ਾਰਾਂ ਰੁਜ਼ਗਾਰ ਪੈਦਾ ਕਰ ਸਕਦਾ ਹੈ : CII ਰਿਪੋਰਟ
NEXT STORY