ਨਵੀਂ ਦਿੱਲੀ (ਭਾਸ਼ਾ) - ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਅਤੇ ਉਦਯੋਗਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਵਰਗੇ ਵਿਆਪਕ ਆਰਥਿਕ ਅੰਕੜੇ ਜਾਰੀ ਕਰਨ ਦਾ ਸਮਾਂ ਲੱਗਭਗ ਡੇਢ ਘੰਟਾ (90 ਮਿੰਟ) ਪਹਿਲਾਂ ਕਰਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਦੀਵਾਲੀ 'ਤੇ ਇਕ ਝਟਕੇ 'ਚ ਕਮਾਏ 9,00,23,23,77,970 ਰੁਪਏ, ਜਾਣੋ ਕਿਸ ਰਈਸ 'ਤੇ ਮਿਹਰਬਾਨ ਹੋਈ ਲਕਸ਼ਮੀ
ਆਧਿਕਾਰਿਤ ਬਿਆਨ ਅਨੁਸਾਰ ਸੀ. ਪੀ. ਆਈ. ਅਤੇ ਆਈ. ਆਈ. ਪੀ. ਦੇ ਅੰਕੜੇ ਮੌਜੂਦਾ ਸਮੇਂ ’ਚ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ (ਐੱਮ. ਓ. ਐੱਸ. ਪੀ. ਆਈ.) ਹਰ ਮਹੀਨੇ ਦੀ 12 ਤਰੀਕ ਨੂੰ ਸ਼ਾਮ 5.30 ਵਜੇ (ਸੀ. ਪੀ. ਆਈ. ਦੇ ਮਾਮਲੇ ’ਚ ਜੇ 12 ਤਰੀਕ ਛੁੱਟੀ ਵਾਲਾ ਦਿਨ ਹੋਵੇ ਤਾਂ ਅਗਲਾ ਕੰਮ-ਕਾਜੀ ਦਿਨ) ਅਤੇ ਆਈ. ਆਈ. ਪੀ. ਦੇ ਮਾਮਲੇ ’ਚ 12 ਤਰੀਕ ਛੁੱਟੀ ਵਾਲਾ ਦਿਨ ਹੋਵੇ ਤਾਂ ਪਿਛਲੇ ਕੰਮ-ਕਾਜੀ ਦਿਨ ਨੂੰ ਜਾਰੀ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : CBDT ਵਲੋਂ ਵੱਡੀ ਰਾਹਤ! ਟੈਕਸਦਾਤਿਆਂ ਦਾ ਮੁਆਫ਼ ਹੋ ਸਕਦਾ ਹੈ ਵਿਆਜ, ਬਸ ਇਨ੍ਹਾਂ ਸ਼ਰਤਾਂ ਨੂੰ ਕਰ ਲਓ ਪੂਰਾ
ਬਿਆਨ ਅਨੁਸਾਰ ਮੰਤਰਾਲੇ ਨੇ ਸੀ. ਪੀ. ਆਈ. ਅਤੇ ਆਈ. ਆਈ. ਪੀ. ਦੇ ਅੰਕੜਿਆਂ ਤੱਕ ਪਹੁੰਚ ਦੇ ਮਕਸਦ ਨਾਲ ਐਲਾਨ ਵਾਲੇ ਦਿਨ ਜ਼ਿਆਦਾ ਸਮਾਂ ਦੇਣ ਲਈ ਸੀ. ਪੀ. ਆਈ. ਅਤੇ ਆਈ. ਆਈ. ਪੀ. ਲਈ ਅੰਕੜੇ ਜਾਰੀ ਕਰਨ ਦਾ ਸਮਾਂ ਸੋਧਣ ਦਾ ਫ਼ੈਸਲਾ ਲਿਆ ਹੈ। ਹੁਣ ਇਹ ਹਰ ਮਹੀਨੇ ਦੀ 12 ਤਰੀਕ ਨੂੰ 4 ਵਜੇ ਤੱਕ ਹੋਵੇਗਾ।
ਇਹ ਵੀ ਪੜ੍ਹੋ : PENSION RULES : ਆ ਗਏ ਨਵੇਂ ਨਿਯਮ, ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਪੈਨਸ਼ਨ 'ਚ ਆਵੇਗੀ ਦਿੱਕਤ
ਮੰਤਰਾਲਾ ਨੇ ਦੱਸਿਆ ਕਿ ਨਵਾਂ ਸਮਾਂ ਭਾਰਤ ’ਚ ਪ੍ਰਮੁੱਖ ਵਿੱਤੀ ਬਾਜ਼ਾਰਾਂ ਦੇ ਬੰਦ ਹੋਣ ਦੇ ਸਮੇਂ ਅਨੁਸਾਰ ਹੈ, ਜਿਸ ਨਾਲ ਇਹ ਯਕੀਨੀ ਬਣ ਸਕੇ ਕਿ ਸੀ. ਪੀ. ਆਈ. ਅੰਕੜੇ ਪ੍ਰਸਾਰ ਸਰਗਰਮ ਵਪਾਰ ’ਚ ਰੁਕਾਵਟ ਨਾ ਪਾਉਣ।
ਇਹ ਵੀ ਪੜ੍ਹੋ : 30 ਹਜ਼ਾਰ ਫੁੱਟ ਦੀ ਉਚਾਈ 'ਤੇ ਜਹਾਜ਼ 'ਚੋਂ ਆਉਣ ਲੱਗੀਆਂ ਰਹੱਸਮਈ ਆਵਾਜ਼ਾਂ (Video)
ਇਹ ਐਡਜੱਸਟਿਡ ਅੰਕੜੇ ਪ੍ਰਸਾਰਣ ’ਚ ਪਾਰਦਰਸ਼ਿਤਾ ਅਤੇ ਪਹੁੰਚ ਲਈ ਮੰਤਰਾਲੇ ਦੀ ਵਚਨਬੱਧਤਾ ਦੀ ਵੀ ਪਾਲਣਾ ਕਰਦਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਅਕਤੂਬਰ, 2024 ਲਈ ਸੀ. ਪੀ. ਆਈ. ਅਤੇ ਆਈ. ਆਈ. ਪੀ. ਅੰਕੜਿਆਂ ਦਾ ਅਗਲਾ ਐਲਾਨ 12 ਨਵੰਬਰ ਨੂੰ ਸ਼ਾਮ 4 ਵਜੇ ਮੰਤਰਾਲਾ ਦੀ ਵੈੱਬਸਾਈਟ ’ਤੇ ਉਪਲੱਬਧ ਹੋਵੇਗਾ।
ਇਹ ਵੀ ਪੜ੍ਹੋ : Bank Holiday List: ਦੀਵਾਲੀ ਤੋਂ ਬਾਅਦ ਫਿਰ ਆ ਗਈਆਂ ਲਗਾਤਾਰ 4 ਛੁੱਟੀਆਂ, ਦੇਖੋ ਪੂਰੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲ ਯਾਤਰੀਆਂ ਲਈ ਵੱਡੀ ਰਾਹਤ, Super App ਰਾਹੀਂ ਮਿਲਣਗੀਆਂ Confirm ticket ਸਮੇਤ ਕਈ ਹੋਰ ਸਹੂਲਤਾਂ
NEXT STORY