ਨਵੀਂ ਦਿੱਲੀ-ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਬਿਜਲੀ ਖੇਤਰ ਵਿਚ ਸੁਧਾਰ ਲਈ ਸਖਤ ਕਦਮ ਚੁੱਕਣ ’ਤੇ ਜ਼ੋਰ ਦਿੰਦਿਆਂ ਪੈਟਰੋਲ, ਡੀਜ਼ਲ ਵਰਗੇ ਜੀਵਾਸ਼ਮ ਈਂਧਨ ਨਾਲ ਚੱਲਣ ਵਾਲੇ ਜਨਰੇਟਰਾਂ ’ਤੇ ਪਾਬੰਦੀ ਲਾਉਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਨੂੰ ਕਿਸੇ ਤਰ੍ਹਾਂ ਦੇ ਅਦਾਲਤੀ ਹੁਕਮਾਂ ਦੇ ਆਉਣ ਤੋਂ ਪਹਿਲਾਂ ਕਰ ਲੈਣਾ ਚਾਹੀਦਾ ਹੈ। ਨਾਲ ਹੀ ਕਾਂਤ ਨੇ ਕੋਲੇ ਨਾਲ ਚੱਲਣ ਵਾਲੇ 25 ਸਾਲ ਤੋਂ ਜ਼ਿਆਦਾ ਪੁਰਾਣੇ ਤਾਪ ਬਿਜਲੀ ਪਲਾਂਟਾਂ ਨੂੰ ਲੜੀਬੱਧ ਤਰੀਕੇ ਨਾਲ ਬੰਦ ਕਰਨ, ਬਿਜਲੀ ਬਾਜ਼ਾਰ ਵਿਚ ਖੁੱਲ੍ਹਾਪਨ ਲਿਆਉਣ, ਵਪਾਰਕ ਰੂਪ ਨਾਲ ਕੋਲਾ ਖਾਨ ਅਤੇ ਨਵਿਆਉਣਯੋਗ ਊਰਜਾ ਪ੍ਰਸਾਰ ਦੀ ਵੀ ਗੱਲ ਕਹੀ। ਉਹ ਇੱਥੇ ‘21ਵੇਂ ਇੰਡੀਆ ਪਾਵਰ ਫੋਰਮ’ ਦੇ 2018 ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਸੇਬੀ ਨੇ ਆਰ. ਐੱਸ. ਇਸਪਾਤ ’ਤੇ ਲਾਇਆ 25 ਲੱਖ ਦਾ ਜੁਰਮਾਨਾ
NEXT STORY