ਨਵੀਂ ਦਿੱਲੀ—ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ (ਜੁਲਾਈ ਤੋਂ ਸਤੰਬਰ 2019) ਦੇ ਦੌਰਾਨ ਚਾਲੂ ਖਾਤੇ ਦਾ ਘਾਟਾ (ਕੈਡ) ਘੱਟ ਹੋ ਕੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 0.9 ਫੀਸਦੀ ਰਹਿ ਗਿਆ ਹੈ। ਇਕ ਸਾਲ ਪਹਿਲਾਂ ਇਸ ਮਿਆਦ 'ਚ ਇਹ ਜੀ.ਡੀ.ਪੀ. ਦੇ ਮੁਕਾਬਲੇ 2.9 ਫੀਸਦੀ 'ਤੇ ਸੀ। ਰਿਜ਼ਰਵ ਬੈਂਕ ਵਲੋਂ ਜਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ।
ਇਸ 'ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੇ ਅੰਤ 'ਚ ਚਾਲੂ ਖਾਤੇ ਦਾ ਘਾਟਾ ਘੱਟ ਹੋ ਕੇ 0.9 ਫੀਸਦੀ ਭਾਵ 6.3 ਅਰਬ ਡਾਲਰ ਰਹਿ ਗਿਆ, ਜਦੋਂਕਿ ਇਕ ਸਾਲ ਪਹਿਲਾਂ ਇਸ ਮਿਆਦ 'ਚ ਇਹ 2.9 ਫੀਸਦੀ ਜਾਂ 19 ਅਰਬ ਡਾਲਰ ਰਿਹਾ ਸੀ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ ਤੋਂ ਜੂਨ 2019) 'ਚ ਇਹ ਘਾਟਾ ਜੀ.ਡੀ.ਪੀ. ਦੇ ਦੋ ਫੀਸਦੀ ਭਾਵ 14.2 ਅਰਬ ਡਾਲਰ 'ਤੇ ਰਿਹਾ ਹੈ।
ਰਿਜ਼ਰਵ ਬੈਂਕ ਨੇ ਇਥੇ ਜਾਰੀ ਬੁਲੇਟਿਨ 'ਚ ਕਿਹਾ ਕਿ ਕੈਡ 'ਚ ਆਈ ਇਹ ਕਮੀ ਪਹਿਲ ਤੌਰ 'ਤੇ 38.1 ਅਰਬ ਡਾਲਰ ਦੇ ਨਿਮਨ ਵਪਾਰ ਘਾਟੇ ਦੀ ਵਜ੍ਹਾ ਨਾਲ ਹੈ। ਇਕ ਸਾਲ ਪਹਿਲਾਂ ਵਪਾਰ ਘਾਟਾ 50 ਅਰਬ ਡਾਲਰ ਦੀ ਉੱਚਾਈ 'ਤੇ ਸੀ। ਚਾਲੂ ਵਿੱਤੀ ਸਾਲ ਦੀ ਪਹਿਲੀ ਛਮਾਹੀ 'ਚ ਜੇਕਰ ਗੱਲ ਕੀਤੀ ਜਾਵੇ ਤਾਂ ਚਾਲੂ ਖਾਤੇ ਦਾ ਘਾਟਾ ਕੁੱਲ ਘਰੇਲੂ ਉਤਪਾਦ ਦੇ 1.5 ਫੀਸਦੀ ਭਾਵ 84.3 ਅਰਬ ਡਾਲਰ ਰਹਿ ਗਿਆ, ਜਦੋਂਕਿ ਪਿਛਲੇ ਵਿੱਤੀ ਸਾਲ 2018-19 'ਚ ਪਹਿਲੀ ਛਮਾਹੀ 'ਚ ਇਹ 2.6 ਫੀਸਦੀ ਭਾਵ 95.8 ਡਾਲਰ ਰਿਹਾ ਸੀ।
AIR INDIA ਦੀ ਵਜ੍ਹਾ ਨਾਲ ਨਹੀਂ ਵਧਣਗੇ ਕਿਰਾਏ, ਸਰਕਾਰ ਨੇ ਕਹੀ ਇਹ ਵੱਡੀ ਗੱਲ!
NEXT STORY