ਨਵੀਂ ਦਿੱਲੀ- ਮੁਕਤ ਵਪਾਰ ਸਮਝੌਤੇ 'ਤੇ ਦੂਜੇ ਦੌਰ ਦੀ ਗੱਲਬਾਤ ਦੇ ਲਈ ਭਾਰਤ ਅਤੇ ਕੈਨੇਡਾ ਦੇ ਅਧਿਕਾਰੀ ਅਗਲੇ ਹਫਤੇ ਵਰਚੁਅਲ ਮੀਟਿੰਗ ਕਰ ਸਕਦੇ ਹਨ। ਇਸ ਦਾ ਮਕਸਦ ਦੋਵਾਂ ਦੇਸ਼ਾਂ ਦੇ ਵਿਚਾਲੇ ਆਰਥਿਕ ਸੰਬੰਧ ਮਜ਼ਬੂਤ ਕਰਨਾ ਹੈ।
ਇਸ ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਦਵਾਈਆਂ, ਰੇਡੀਮੇਡ ਗਾਰਮੈਂਟਸ, ਖੇਤੀਬਾੜੀ ਸਮੱਗਰੀ ਅਤੇ ਹੁਨਰਮੰਦ ਕਾਮਿਆਂ ਦੀ ਆਸਾਨ ਆਵਾਜਾਈ, ਆਈ.ਟੀ. ਪੇਸ਼ੇਵੇਰਾਂ ਲਈ ਜ਼ਿਆਦਾ ਨੌਕਰੀਆਂ ਦੇ ਵਿਸਥਾਰ ਨੂੰ ਲੈ ਕੇ ਜ਼ੋਰ ਦੇਵੇਗਾ।
ਉਧਰ ਕੈਨੇਡਾ ਦਾਲਾਂ ਵਰਗੇ ਖੇਤੀਬਾੜੀ ਉਤਪਾਦਾਂ ਲਈ ਬਾਜ਼ਾਰ ਤੱਕ ਜ਼ਿਆਦਾ ਪਹੁੰਚ ਦੀ ਮੰਗ ਕਰ ਸਕਦਾ ਹੈ। ਦੋਵੇਂ ਦੇਸ਼ ਸੰਵੇਦਨਸ਼ੀਲ ਸਾਮਾਨ ਜਿਵੇਂ ਡੇਅਰੀ ਤੋਂ ਦੂਰੀ ਬਣਾ ਸਕਦੇ ਹਨ। ਇਕ ਅਧਿਕਾਰੀ ਨੇ ਕਿਹਾ ਕਿ ਵਪਾਰ ਅਤੇ ਨਿਵੇਸ਼ 'ਤੇ ਪੰਜਵੇਂ ਮੰਤਰੀ ਸੰਵਾਦ (ਐੱਮ.ਡੀ.ਟੀ.ਆਈ) ਦੇ ਤੁਰੰਤ ਬਾਅਦ ਪਹਿਲੇ ਦੌਰ ਦੀ ਗੱਲਤਾਬ ਸ਼ੁਰੂ ਹੋਈ, ਜਿਸ 'ਚ ਵਿਆਪਕ ਮਾਮਲਿਆਂ 'ਤੇ ਚਰਚਾ ਹੋਈ ਸੀ। ਦੂਜੇ ਦੌਰ ਦੀ ਚਰਚਾ ਤੋਂ ਬਾਅਦ ਅੱਗੇ ਹੋਰ ਸਪੱਸ਼ਟਤਾਂ ਆਵੇਗੀ ਅਤੇ ਕੁਝ ਠੋਸ ਸਿੱਟੇ ਨਿਕਲ ਕੇ ਆਉਣ ਦੀ ਸੰਭਾਵਨਾ ਹੈ।
ਭਾਰਤ ਅਤੇ ਕੈਨੇਡਾ ਨੇ 2010 'ਚ ਸਮੁੱਚੇ ਤੌਰ 'ਤੇ ਆਰਥਿਕ ਸਾਂਝੇਦਾਰੀ ਸਮਝੌਤੇ (ਸੀ.ਈ.ਪੀ.ਏ) 'ਤੇ ਗੱਲਬਾਤ ਦੀ ਸ਼ੁਰੂਆਤ ਕੀਤੀ ਸੀ। ਫਿਲਹਾਲ ਇਸ ਮਾਮਲੇ 'ਚ ਦੋਵਾਂ ਦੇਸ਼ਾਂ ਨੇ 5 ਸਾਲ 'ਚ 10 ਦੌਰ ਦੀ ਗੱਲਬਾਤ ਕੀਤੀ ਪਰ ਇਸ ਦਾ ਕੋਈ ਸਿੱਟਾ ਨਹੀਂ ਨਿਕਲਿਆ।
ਮਾਰਚ 'ਚ ਭਾਰਤ ਅਤੇ ਕੈਨੇਡਾ ਵਲੋਂ ਜਾਰੀ ਇਕ ਸਾਂਝੇ ਬਿਆਨ 'ਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਇਕ ਅੰਤਰਿਮ ਜਾਂ ਸ਼ੁਰੂਆਤੀ ਪ੍ਰਗਤੀ ਵਾਲੇ ਵਪਾਰ ਸਮਝੌਤੇ (ਈ.ਪੀ.ਟੀ.ਏ.) ਨੂੰ ਆਖਰੀ ਰੂਪ ਦੇਣ 'ਤੇ ਵਿਚਾਰ ਕਰ ਰਹੇ ਹਨ। ਇਸ 'ਚ ਵਸਤੂਆਂ, ਸੇਵਾਵਾਂ, ਉਤਪੱਤੀ ਸਬੰਧੀ ਨਿਯਮਾਂ, ਵਪਾਰ 'ਚ ਤਕਨੀਕੀ ਰੁਕਾਵਟਾਂ ਅਤੇ ਵਿਵਾਦ ਨਿਪਟਾਨ ਵਰਗੇ ਵਿਸ਼ੇ ਸ਼ਾਮਲ ਹੋਣਗੇ। ਦੋਵੇਂ ਦੇਸ਼ ਦੋ-ਪੱਖੀ ਨਿਵੇਸ਼ ਸਮਝੌਤੇ ਨੂੰ ਅੱਗੇ ਵਧਾਉਣ 'ਤੇ ਵੀ ਸਹਿਮਤ ਹੋਏ ਹਨ।
ਦੋਵੇਂ ਦੇਸ਼ ਅਗਲੇ ਦੌਰ ਦੀ ਗੱਲਬਾਤ ਲਈ ਵਧ ਰਹੇ ਹਨ, ਉਧਰ ਕੈਨੇਡਾ ਉੱਚ ਕਮਿਸ਼ਨ ਦੇ ਅਧਿਕਾਰਿਕ ਬੁਲਾਰੇ ਨੇ ਕਿਹਾ ਕਿ ਕੈਨੇਡਾ ਦੇ ਨਿਰਯਾਤਕਾਂ ਨੂੰ ਬਾਜ਼ਾਰ ਤੱਕ ਪਹੁੰਚ ਨਾਲ ਜੁੜੀਆਂ ਕੁਝ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ, ਜਿਸ ਨਾਲ ਭਾਰਤ ਦੇ ਖੇਤੀਬਾੜੀ ਖੇਤਰ 'ਚ ਪਹਿਲੇ ਤੋਂ ਅਨੁਮਾਨ ਲਗਾਏ ਜਾ ਸਕਣ ਵਾਲੀ ਫੀਸ ਸ਼ਾਮਲ ਹੈ।
ਪੈਟਰੋਲ ਦੀਆਂ ਉੱਚੀਆਂ ਕੀਮਤਾਂ ਦਰਮਿਆਨ ਇਕ ਬਿਹਤਰ ਈਂਧਨ ਬਦਲ ਸਾਬਤ ਹੋ ਰਹੀ ਹੈ CNG
NEXT STORY