ਮੁੰਬਈ — ਡਾਟਾ ਪਾਰਟਨਰਜ਼ ਨੇ ਨਿਵੇਸ਼ਕਾਂ ਨੂੰ 8 ਦਿਨਾਂ 'ਚ 48 ਫੀਸਦੀ ਦਾ ਮੁਨਾਫਾ ਦਿੱਤਾ ਹੈ। ਇਸ ਦੇ ਸ਼ੇਅਰ ਅੱਜ ਸਟਾਕ ਐਕਸਚੇਂਜ 'ਤੇ 864 ਰੁਪਏ 'ਤੇ ਲਿਸਟ ਹੋਏ। ਇਸ ਨੇ IPO ਵਿੱਚ 585 ਰੁਪਏ ਦੀ ਕੀਮਤ ਰੱਖੀ ਸੀ। ਡੈਟਾ ਪਾਰਟਨਰਜ਼ ਦਾ ਸ਼ੇਅਰ ਬੰਬਈ ਸਟਾਕ ਐਕਸਚੇਂਜ 'ਤੇ 47.69% ਦੇ ਵਾਧੇ ਨਾਲ 864 ਰੁਪਏ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ 'ਤੇ 856 ਰੁਪਏ 'ਤੇ ਸੂਚੀਬੱਧ ਕੀਤਾ ਗਿਆ ਸੀ। ਇਸ ਦਾ ਸਟਾਕ ਗ੍ਰੇ ਮਾਰਕੀਟ 'ਚ 320-325 ਰੁਪਏ ਦੇ ਪ੍ਰੀਮੀਅਮ 'ਤੇ ਵਪਾਰ ਕਰ ਰਿਹਾ ਸੀ ਅਤੇ ਇਹ ਉਸ ਦੇ ਨੇੜੇ ਹੀ ਸੂਚੀਬੱਧ ਹੋਇਆ ਹੈ। ਇਸ ਦਾ ਆਈਪੀਓ 14 ਤੋਂ 16 ਦਸੰਬਰ ਤੱਕ ਖੁੱਲ੍ਹਾ ਸੀ। ਕੰਪਨੀ ਨੇ ਆਈਪੀਓ ਤੋਂ 588 ਕਰੋੜ ਰੁਪਏ ਜੁਟਾਏ ਸਨ।
ਇਸ਼ੂ ਦੀ ਕੀਮਤ 555 ਤੋਂ 585 ਰੁਪਏ ਸੀ।
ਆਈਪੀਓ ਵਿੱਚ ਇਸਦੀ ਕੀਮਤ 555 ਤੋਂ 585 ਰੁਪਏ ਸੀ। ਅਲਾਟਮੈਂਟ ਦੌਰਾਨ ਇਸ ਦੀ ਅੰਤਿਮ ਕੀਮਤ 585 ਰੁਪਏ ਰੱਖੀ ਗਈ ਸੀ। ਇਸ ਨੂੰ 120 ਗੁਣਾ ਹੁੰਗਾਰਾ ਮਿਲਿਆ। ਸੰਸਥਾਗਤ ਨਿਵੇਸ਼ਕਾਂ (QIBs) ਦਾ ਹਿੱਸਾ 191 ਗੁਣਾ ਅਤੇ ਉੱਚ ਸ਼ੁੱਧ ਮੁੱਲ ਨਿਵੇਸ਼ਕਾਂ (HNIs) ਦਾ ਹਿੱਸਾ 254 ਗੁਣਾ ਭਰਿਆ ਗਿਆ ਸੀ। ਪ੍ਰਚੂਨ ਨਿਵੇਸ਼ਕਾਂ ਨੇ ਆਪਣੇ ਹਿੱਸੇ ਦਾ 23 ਗੁਣਾ ਨਿਵੇਸ਼ ਕੀਤਾ।
ਇਹ ਵੀ ਪੜ੍ਹੋ : ਭਾਰਤੀ ਰੇਲਵੇ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਇਤਿਹਾਸ ’ਚ ਪਹਿਲੀ ਵਾਰ ਰੇਲਵੇ ਨੂੰ ਪਿਆ 26 ਹਜ਼ਾਰ ਕਰੋੜ ਦਾ ਘਾਟਾ
ਰੱਖਿਆ ਖੇਤਰ ਦੀ ਕੰਪਨੀ
ਡੇਟਾ ਪਾਰਟਨਰ ਇੱਕ ਰੱਖਿਆ ਅਤੇ ਏਰੋਸਪੇਸ ਇਲੈਕਟ੍ਰੋਨਿਕਸ ਸੈਕਟਰ ਦੀ ਕੰਪਨੀ ਹੈ। ਇਸ ਕੋਲ ਇੱਕ ਮਜ਼ਬੂਤ ਆਰਡਰ ਬੁੱਕ ਹੈ। ਚੇਨਈ ਸਥਿਤ ਇਸ ਕੰਪਨੀ ਕੋਲ ਰੱਖਿਆ ਦੇ ਸਾਰੇ ਸਪੈਕਟ੍ਰਮ ਦੇ ਉਤਪਾਦ ਹਨ। ਇਸ ਹਫ਼ਤੇ ਹਰ ਰੋਜ਼ ਇੱਕ ਸ਼ੇਅਰ ਸੂਚੀਬੱਧ ਕੀਤਾ ਗਿਆ ਸੀ। ਸੋਮਵਾਰ ਤੋਂ ਸ਼ੁੱਕਰਵਾਰ ਦਰਮਿਆਨ ਕੁੱਲ 5 ਕੰਪਨੀਆਂ ਦੇ ਸ਼ੇਅਰ ਲਿਸਟ ਕੀਤੇ ਗਏ। ਇਸ ਵਿਚੋਂ ਕੁਝ ਘਾਟੇ ਵਿਚ ਰਹੇ ਅਤੇ ਕੁਝ ਲਾਭ ਵਿਚ ਰਹੇ।
ਮੇਡਪਲੱਸ ਨੇ ਵੀ ਦਿੱਤਾ ਲਾਭ
ਮੇਡਪਲੱਸ ਕੱਲ੍ਹ ਸੂਚੀਬੱਧ ਕੀਤਾ ਗਿਆ ਸੀ। ਇਸਦੀ ਇਸ਼ੂ ਕੀਮਤ 795 ਰੁਪਏ ਸੀ ਜਦੋਂ ਕਿ ਲਿਸਟਿੰਗ 1,120 ਰੁਪਏ 'ਤੇ ਹੋਈ ਸੀ। ਭਾਵ ਇਸ ਵਿੱਚ 41% ਰਿਟਰਨ ਦਾ ਨਿਵੇਸ਼ਕਾਂ ਨੂੰ ਮਿਲਿਆ ਸੀ ਜਦੋਂਕਿ ਮੈਟਰੋ ਬ੍ਰਾਂਡ ਅਤੇ ਸ਼੍ਰੀਰਾਮ ਪ੍ਰੋਪਰਟੀਜ਼ ਨੇ ਘਾਟਾ ਦਿੱਤਾ ਸੀ। ਸੀ.ਈ. ਇੰਫੋ ਦਾ ਸ਼ੇਅਰ 35 ਫ਼ੀਸਦੀ ਚੜ੍ਹ ਕੇ ਲਿਸਟ ਹੋਇਆ ਸੀ। ਰੇਟਗੇਨ ਦਾ ਸ਼ੇਅਰ ਪਿਛਲੇ ਹਫਤੇ ਲਿਸਟ ਹੋਇਆ ਸੀ ਅਤੇ ਇਸ ਨੇ 20 ਫ਼ੀਸਦੀ ਦਾ ਘਾਟਾ ਦਿੱਤਾ ਸੀ।
ਇਹ ਵੀ ਪੜ੍ਹੋ : ਆਲੂਆਂ ਦੀ ਘਾਟ ਕਾਰਨ ਜਾਪਾਨ 'ਚ ਖੜ੍ਹਾ ਹੋਇਆ ਨਵਾਂ ਸੰਕਟ, McDonald ਨੂੰ ਲੈਣਾ ਪਿਆ ਇਹ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
2021 ਦੀ ਤੀਜੀ ਤਿਮਾਹੀ ’ਚ ਐਪਲ ਨੇ ਵੇਚੇ ਸਭ ਤੋਂ ਜ਼ਿਆਦਾ 5ਜੀ ਫੋਨ, ਦੂਜੇ ਨੰਬਰ ’ਤੇ ਰਹੀ ਇਹ ਕੰਪਨੀ
NEXT STORY