ਨਵੀਂ ਦਿੱਲੀ - ਡਰੱਗ ਰੈਗੂਲੇਟਰ DCGI ਨੇ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜ਼ੁਕਾਮ ਅਤੇ ਖਾਂਸੀ ਖੰਘ ਦੇ ਸੀਰਪ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਚਿਤਾਵਨੀ ਜਾਰੀ ਕੀਤੀ ਹੈ। ਡੀਸੀਜੀਆਈ ਨੇ ਦੋ ਦਵਾਈਆਂ ਕਲੋਰਫੇਨਿਰਾਮਾਈਨ ਮੈਲੇਟ ਅਤੇ ਫਿਨਾਈਲਫ੍ਰਾਈਨ ਦੀ ਵਰਤੋਂ ਕਰਕੇ ਬਣਾਈ ਦਵਾਈ ਦੀ ਪੈਕਿੰਗ ਨੂੰ ਨਿਯਮਾਂ ਮੁਤਾਬਕ ਲੇਬਲਿੰਗ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ : ਵਿਦੇਸ਼ ਰਹਿੰਦੇ ਪ੍ਰਵਾਸੀਆਂ 'ਚੋਂ ਸਭ ਤੋਂ ਜ਼ਿਆਦਾ ਪੈਸੇ ਭੇਜਣ ਦੇ ਮਾਮਲੇ ਭਾਰਤੀ NRI ਸਿਖ਼ਰ 'ਤੇ, ਚੀਨ ਵੀ ਪਛੜਿਆ
ਦਰਅਸਲ, ਇਨ੍ਹਾਂ ਦੋ ਦਵਾਈਆਂ ਦੇ ਮਿਸ਼ਰਣ ਤੋਂ ਤਿਆਰ ਸਿਰਪ ਜਾਂ ਗੋਲੀਆਂ ਦੀ ਵਰਤੋਂ ਆਮ ਜ਼ੁਕਾਮ ਦੇ ਲੱਛਣਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਹ ਪਾਬੰਦੀ ਸਿਰਪ ਦੀ ਵਰਤੋਂ ਕਾਰਨ ਦੁਨੀਆ ਭਰ ਵਿੱਚ 141 ਬੱਚਿਆਂ ਦੀ ਮੌਤ ਦੇ ਮੱਦੇਨਜ਼ਰ ਲਾਈ ਗਈ ਹੈ। ਸਾਰੀਆਂ ਦਵਾਈ ਕੰਪਨੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਦੋਵਾਂ ਦਵਾਈਆਂ ਦੀ ਵਰਤੋਂ ਕਰਕੇ ਤਿਆਰ ਸਿਰਪ ਦੀ ਲੇਬਲਿੰਗ ਤੁਰੰਤ ਅਪਡੇਟ ਕਰਨ।
DCGI ਦੁਆਰਾ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ, "ਕਲੋਰਫੇਨਿਰਾਮਾਈਨ ਮਲੇਏਟ ਆਈਪੀ 2 ਮਿਲੀਗ੍ਰਾਮ + ਫਿਨਾਇਲਫ੍ਰਾਇਨ ਐਚਸੀਆਈ ਆਈਪੀ 5 ਮਿਲੀਗ੍ਰਾਮ ਡ੍ਰੌਪ/ਐਮਐਲ ਦੀ ਫਿਕਸਡ ਡੋਜ਼ ਮਿਸ਼ਰਨ ਨੂੰ ਪ੍ਰੋਫ਼ੈਸਰ ਕੋਕਾਟੇ ਦੀ ਕਮੇਟੀ ਦੁਆਰਾ ਤਰਕਸੰਗਤ ਘੋਸ਼ਿਤ ਕੀਤਾ ਗਿਆ ਹੈ ਅਤੇ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ, ਇਸ ਦਫ਼ਤਰ ਨੇ 18 ਮਹੀਨਿਆਂ ਦੇ ਨੀਤੀਗਤ ਫੈਸਲੇ ਦੇ ਅਨੁਸਾਰ, 17 ਜੁਲਾਈ 2015 ਨੂੰ FDC ਵਿਸ਼ੇ ਦੇ ਨਿਰੰਤਰ ਨਿਰਮਾਣ ਅਤੇ ਮਾਰਕੀਟਿੰਗ ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (NOC) ਜਾਰੀ ਕੀਤਾ ਗਿਆ ਹੈ।"
ਇਹ ਵੀ ਪੜ੍ਹੋ : Mark Zuckerburg ਟਾਪੂ 'ਤੇ ਬਣਵਾ ਰਹੇ 'ਗੁਪਤ ਰਿਹਾਇਸ਼', ਸੁਰੰਗ ਰਾਹੀਂ ਬੰਕਰ ਦੀ ਹੈ ਵਿਵਸਥਾ
ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਨਵਜੰਮੇ ਬੱਚਿਆਂ ਲਈ ਗੈਰ-ਪ੍ਰਵਾਨਤ ਐਂਟੀ-ਕੋਲਡ ਡਰੱਗ ਫਾਰਮੂਲੇਸ਼ਨ ਨੂੰ ਉਤਸ਼ਾਹਿਤ ਕਰਨ ਤੋਂ ਬਾਅਦ ਚਿੰਤਾਵਾਂ ਸਾਹਮਣੇ ਆ ਰਹੀਆਂ ਹਨ। ਇਸ ਮਾਮਲੇ 'ਤੇ ਚਰਚਾ ਕੀਤੀ ਗਈ। ਵਿਸ਼ਾ ਮਾਹਿਰ ਕਮੇਟੀ (SEC- Pulmonary) ਦੀ ਮੀਟਿੰਗ 6 ਜੂਨ, 2023 ਨੂੰ ਹੋਈ, ਜਿਸ ਵਿੱਚ FDC ਵਜੋਂ ਕਲੋਰਫੇਨਿਰਾਮਾਈਨ ਮਲੇਏਟ IP 2 mg Phenylephrine HCl IP 5mg Drop/ml ਦੀ ਵਰਤੋਂ ਦੇ ਮੁੱਦੇ 'ਤੇ ਕਮੇਟੀ ਦੇ ਸਾਹਮਣੇ ਚਰਚਾ ਕੀਤੀ ਗਈ।
ਕੰਪਨੀਆਂ ਨੂੰ ਜਾਰੀ ਕੀਤੇ ਨਿਰਦੇਸ਼
ਪੱਤਰ ਵਿਚ ਕਿਹਾ ਗਿਆ ਹੈ, "ਕਮੇਟੀ ਸਿਫ਼ਾਰਸ਼ ਕਰਦੀ ਹੈ ਕਿ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਐਫਡੀਸੀ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਇਸਦੇ ਅਨੁਸਾਰ ਕੰਪਨੀਆਂ ਨੂੰ ਲੇਬਲ ਅਤੇ ਪੈਕੇਜ ਸੰਮਿਲਿਤ ਕਰਨ 'ਤੇ ਇਸ ਸਬੰਧ ਵਿੱਚ ਚਿਤਾਵਨੀਆਂ ਦਾ ਜ਼ਿਕਰ ਕਰਨਾ ਚਾਹੀਦਾ ਹੈ"।
ਇਹ ਵੀ ਪੜ੍ਹੋ : Elon Musk ਦੀ ਵਧੀ ਮੁਸ਼ਕਲ , ਯੂਰਪੀਅਨ ਯੂਨੀਅਨ ਦੀ ਰਡਾਰ 'ਤੇ ਸ਼ੁਰੂ ਹੋਈ 'X' ਦੀ ਜਾਂਚ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੌਜੂਦਾ ਵਿੱਤੀ ਸਾਲ 'ਚ ਖੇਤੀਬਾੜੀ ਨਿਰਯਾਤ 53 ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ: ਅਧਿਕਾਰੀ
NEXT STORY