ਨਵੀਂ ਦਿੱਲੀ—ਆਨਲਾਈਨ ਸਾਮਾਨ ਈ.ਐੱਮ.ਆਈ. 'ਤੇ ਲੈਣ ਲਈ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੋਣਾ ਜ਼ਰੂਰੀ ਹੁੰਦਾ ਹੈ ਪਰ ਹੁਣ ਅਜਿਹਾ ਜ਼ਰੂਰੀ ਨਹੀਂ। ਹੁਣ ਤੁਸੀਂ ਡੈਬਿਟ ਕਾਰਡ ਤੋਂ ਵੀ ਕਿਸ਼ਤਾਂ 'ਤੇ ਸਾਮਾਨ ਲੈ ਸਕਦੇ ਹੋ। ਫਲਿੱਪਕਾਰਟ ਤੁਹਾਨੂੰ ਇਹ ਆਫਰ ਦੇ ਰਹੀ ਹੈ। ਇਸ ਦੇ ਲਈ ਤੁਹਾਨੂੰ ਨਾ ਕੋਈ ਪ੍ਰੋਸੈਸਿੰਗ ਫੀਸ ਦੇਣੀ ਹੋਵੇਗੀ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਡਾਕਿਊਮੈਂਟੇਸ਼ਨ ਕਰਨਾ ਹੋਵੇਗਾ। ਇਸ ਦੇ ਲਈ ਤੁਹਾਨੂੰ ਬੈਂਕ ਖਾਤੇ 'ਚ ਮਿਨਿਮਮ ਬੈਲੇਂਸ ਦੀ ਸ਼ਰਤ ਹੋਣਾ ਵੀ ਜ਼ਰੂਰੀ ਨਹੀਂ ਹੈ।
ਜੇਕਰ ਤੁਸੀਂ ਐਕਸੀਸ ਬੈਂਕ, ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆ. ਬੈਂਕ ਅਤੇ ਐੱਸ.ਬੀ.ਆਈ. ਦੇ ਗਾਹਕ ਹੋ ਤਾਂ ਤੁਸੀਂ ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ।
ਫਲਿੱਪਕਾਰਟ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਆਫਰ ਤੁਹਾਡੇ ਲਈ ਹੈ ਜਾਂ ਨਹੀਂ, ਇਸ ਦਾ ਪਤਾ ਤੁਸੀਂ DCEMI ਨੂੰ 57575 'ਤੇ SMS ਕਰ ਚੈੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਕਿਸੇ ਉਤਪਾਦ ਦੇ ਹੇਠਾਂ ਦਿਖਣ ਵਾਲੇ ਈ.ਐੱਮ.ਆਈ. ਆਪਸ਼ਨ 'ਚ ਤੁਹਾਨੂੰ ਡੈਬਿਟ ਕਾਰਡ ਈ.ਐੱਮ.ਆਈ. ਦਾ ਵਿਕਲਪ ਮਿਲੇਗਾ।
ਇੰਝ ਪੂਰਾ ਕਰੋ ਪ੍ਰੋਸੈੱਸ
ਜੇਕਰ ਤੁਹਾਨੂੰ ਡੈਬਿਟ ਕਾਰਡ ਈ.ਐੱਮ.ਆਈ. ਦਾ ਵਿਕਲਪ ਮਿਲ ਰਿਹਾ ਹੈ ਤਾਂ ਪੇਮੈਂਟ ਪੇਜ 'ਤੇ ਤੁਹਾਨੂੰ ਡੈਬਿਟ ਕਾਰਡ ਈ.ਐੱਮ.ਆਈ. ਨੂੰ ਪੇਮੈਂਟ ਆਪਸ਼ਨ ਦੇ ਤੌਰ 'ਤੇ ਚੁਣਨਾ ਹੋਵੇਗਾ। ਓ.ਟੀ.ਪੀ. ਅਤੇ ਪਿਨ ਐਂਟਰ ਕਰ ਤੁਸੀਂ ਟ੍ਰਾਂਜੈਕਸ਼ਨ ਨੂੰ ਆਥਰਾਇਜ਼ ਕਰੋ। ਆਖਿਰ 'ਚ ਤੁਹਾਨੂੰ ਈ.ਐੱਮ.ਆਈ. ਪੇਮੈਂਟ ਪਲਾਨ ਨੂੰ ਕੰਨਫਰਮ ਕਰਨਾ ਹੋਵੇਗਾ। ਇਸ ਤਰ੍ਹਾਂ ਤੁਸੀਂ ਬਿਨਾਂ ਕਿਸੇ ਦਿੱਕਤ ਦੇ ਆਸਾਨੀ ਨਾਲ ਡੈਬਿਟ ਕਾਰਡ 'ਤੇ ਹੀ ਈ.ਐੱਮ.ਆਈ. ਸ਼ੁਰੂ ਕਰ ਸਕੋਗੇ। ਅਜਿਹੇ 'ਚ ਕ੍ਰੈਡਿਟ ਕਾਰਡ ਅਤੇ ਥਰਡ ਪਾਰਟੀ ਦੇ ਬਿਨਾਂ ਹੀ ਤੁਹਾਡਾ ਕੰਮ ਹੋ ਜਾਵੇਗਾ।
ਆਮਦਨ ਕਰ ਵਿਭਾਗ ਵੱਲੋਂ ਕਾਰੋਬਾਰੀਆਂ ਨੂੰ ਰਾਹਤ
NEXT STORY