ਇਸਲਾਮਾਬਾਦ- ਕਪਾਹ ਦੀ ਘਾਟ ਨਾਲ ਜੂਝ ਰਿਹਾ ਪਾਕਿਸਤਾਨ ਹੁਣ ਭਾਰਤ ਤੋਂ ਦਰਾਮਦ ਦੀ ਸੰਭਾਵਨਾ ਤਲਾਸ਼ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਿਚ ਉੱਥੋਂ ਦੇ ਕੱਪੜਾ ਮੰਤਰਾਲਾ ਨੇ ਕੱਪੜਾ ਖੇਤਰ ਵਿਚ ਕੱਚੇ ਮਾਲ ਦੀ ਕਮੀ ਨੂੰ ਪੂਰਾ ਕਰਨ ਲਈ ਪਾਕਿਸਤਾਨ ਦੀ ਸਰਕਾਰ ਨੂੰ ਭਾਰਤ ਤੋਂ ਕਪਾਹ ਦੀ ਦਰਾਮਦ 'ਤੇ ਲਾਈ ਰੋਕ ਹਟਾਉਣ ਦੀ ਸਿਫਾਰਸ਼ ਕੀਤੀ ਹੈ। 'ਦਿ ਡਾਨ ਨਿਊਜ਼' ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕੱਪੜਾ ਉਦਯੋਗ ਮੰਤਰਾਲਾ ਨੇ ਭਾਰਤ ਤੋਂ ਕਪਾਹ ਤੇ ਸੂਤੀ ਧਾਗੇ ਦੀ ਦਰਾਮਦ 'ਤੇ ਪਾਬੰਦੀ ਹਟਾਉਣ ਲਈ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਤਾਲਮੇਲ ਕਮੇਟੀ ਤੋਂ ਇਜਾਜ਼ਤ ਮੰਗੀ ਹੈ।
ਪਾਕਿਸਤਾਨ ਵਿਚ ਕਪਾਹ ਦੀ ਪੈਦਾਵਾਰ ਘੱਟ ਹੋਣ ਕਾਰਨ ਉਸ ਨੂੰ ਭਾਰਤ ਤੋਂ ਕਪਾਹ ਦਰਾਮਦ ਕਰਨ ਦੀ ਲੋੜ ਪੈ ਰਹੀ ਹੈ। ਕਪਾਹ ਅਤੇ ਸੂਤੀ ਧਾਗੇ ਦੀ ਕਮੀ ਕਾਰਨ ਪਾਕਿਸਤਾਨ ਨੂੰ ਅਮਰੀਕਾ, ਬ੍ਰਾਜ਼ੀਲ ਤੇ ਉਜਬੇਕਿਸਤਾਨ ਤੋਂ ਦਰਾਮਦ ਕਰਨੀ ਪੈ ਰਹੀ ਹੈ, ਜੋ ਕਿ ਉਸ ਨੂੰ ਕਾਫ਼ੀ ਮਹਿੰਗਾ ਪੈ ਰਿਹਾ ਹੈ, ਨਾਲ ਹੀ ਪਾਕਿਸਤਾਨ ਵਿਚ ਪਹੁੰਚਣ ਵਿਚ ਇਕ ਤੋਂ ਦੋ ਮਹੀਨੇ ਦਾ ਸਮਾਂ ਵੀ ਲੱਗ ਰਿਹਾ ਹੈ। ਲਿਹਾਜਾ ਭਾਰਤ ਤੋਂ ਦਰਾਮਦ ਪਾਕਿਸਤਾਨ ਨੂੰ ਬਹੁਤ ਸਸਤੀ ਬੈਠੇਗੀ ਅਤੇ ਇਹ ਤਿੰਨ ਤੋਂ ਚਾਰ ਦਿਨਾਂ ਵਿਚ ਉੱਥੇ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਪੈਟਰੋਲ, ਡੀਜ਼ਲ ਦੀ ਕੀਮਤ ਘਟੀ, ਜਾਣੋ ਪੰਜਾਬ 'ਚ ਅੱਜ ਦੇ ਮੁੱਲ
ਭਾਰਤ ਵੱਲੋਂ 2019 ਵਿਚ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ, ਜਦੋਂ ਮਹਾਮਾਰੀ ਵਿਚ ਪਾਕਿਸਤਾਨ ਨੂੰ ਲੱਗਾ ਕਿ ਭਾਰਤ ਬਿਨਾਂ ਨਹੀਂ ਸਰ ਸਕਦਾ ਤਾਂ ਉਸ ਨੇ ਮਈ 2020 ਵਿਚ ਭਾਰਤ ਤੋਂ ਦਵਾਈਆਂ ਅਤੇ ਕੱਚੇ ਮਾਲ ਦੀ ਦਰਾਮਦ 'ਤੇ ਲੱਗੀ ਰੋਕ ਹਟਾ ਦਿੱਤੀ। ਹੁਣ ਫਿਰ ਔਖੀ ਵੇਲੇ ਉਸ ਨੂੰ ਭਾਰਤ ਦੀ ਹੀ ਲੋੜ ਪੈ ਰਹੀ ਹੈ।
ਇਹ ਵੀ ਪੜ੍ਹੋ- ਕੋਟਕ, AXIS ਬੈਂਕ ਵੱਲੋਂ FD ਦਰਾਂ ਦਾ ਐਲਾਨ, 1 ਲੱਖ 'ਤੇ ਇੰਨੀ ਹੋਵੇਗੀ ਕਮਾਈ
►ਪਾਕਿਸਤਾਨ ਵੱਲੋਂ ਦਰਾਮਦ 'ਤੇ ਪਾਬੰਦੀ ਹਟਾਉਣ ਦੇ ਵਿਚਾਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ
ਵੱਡਾ ਫ਼ੈਸਲਾ! ਰੇਲਗੱਡੀ 'ਚ ਰਾਤ ਸਮੇਂ ਨਹੀਂ ਚਾਰਜ ਹੋਣਗੇ ਮੋਬਾਇਲ, ਲੈਪਟਾਪ
NEXT STORY