ਨਵੀਂ ਦਿੱਲੀ- ਭਾਵੇ ਹੀ ਡਾਲਰ ਦੇ ਮੁਕਾਬਲੇ ਰੁਪਏ 'ਚ ਲਗਾਤਾਰ ਗਿਰਾਵਟ ਦਰਜ਼ ਕੀਤੀ ਜਾ ਰਹੀ ਹੈ ਅਤੇ ਪੈਟਰੋਲ ਦੀ ਕੀਮਤ ਵਧ ਰਹੀ ਹੈ ਪਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਅਰਥਵਿਵਸਥਾ ਦੀ ਵਿਕਾਸ ਦਰ ਵਧਾਉਣ ਦਾ ਦਾਅਵਾ ਕੀਤਾ ਹੈ। ਚਾਲੂ ਵਿੱਤ ਸਾਲ ਦੀ ਪਹਿਲੀ ਤਿਮਾਹੀ ਦੇ ਅੰਕੜਿਆਂ ਦੀ ਹਵਾਲਾਂ ਦਿੰਦੇ ਹੋਏ ਉਸ ਨੇ ਕਿਹਾ ਕਿ ਭਾਰਤੀ ਅਰਥ ਵਿਵਸਥਾ ਦਾ ਵਿਕਾਸ 8.2 ਫੀਸਦੀ ਦੀ ਦਰ ਨਾਲ ਹੋ ਰਿਹਾ ਹੈ, ਜੋ ਭਾਰਤ ਦੀ ਅਰਥਵਿਵਸਥਾ ਦੀ ਵਧਦੀ ਹੋਈ ਤਾਕਤ ਨੂੰ ਦਰਸਾਉਂਦਾ ਹੈ।
ਦਿੱਲੀ 'ਚ 'ਇੰਡੀਆ ਪੋਸਟ ਪ੍ਰੋਮੈਂਟ੍ਰਸ ਬੈਂਕ' (IPPB) ਦੇ ਉਦਘਾਟਨ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ.ਮੋਦੀ ਨੇ ਕਿਹਾ ਕਿ 'ਇਕ ਪਾਸੇ ਸ਼ੁੱਕਰਵਾਰ ਨੂੰ ਏਸ਼ੀਅਨ ਖੇਡਾਂ 'ਚ ਭਾਰਤ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ, ਤਾਂ ਦੂਜੇ ਪਾਸੇ ਦੇਸ਼ ਨੂੰ ਅਰਥਵਿਵਸਥਾ ਦੇ ਅੰਕੜਿਆਂ ਨਾਲ ਵੀ ਮੈਡਲ ਮਿਲਿਆ ਹੈ। 8.2 ਫੀਸਦੀ ਦੀ ਦਰ ਨਾਲ ਹੋ ਰਿਹਾ ਵਿਕਾਸ ਭਾਰਤ ਦੀ ਅਰਥਵਿਵਸਥਾ ਦੀ ਵਧਦੀ ਹੋਈ ਤਾਕਤ ਨੂੰ ਦਿਖਾਉਣਦਾ ਹੈ। ਇਹ ਇਕ ਨਵੇਂ ਭਾਰਤ ਦੀ ਉਜੱਵਲ ਤਸਵੀਰ ਨੂੰ ਸਾਹਮਣੇ ਲੈ ਕੇ ਆਉਦਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਸਹੀ ਦਿਸ਼ਾ 'ਚ ਚੱਲਦਾ ਹੈ ਅਤੇ ਨਿਯਮ ਠੀਕ ਹੁੰਦੇ ਹਨ ਤਾਂ ਇਸ ਤਰ੍ਹਾਂ ਦੇ ਹੀ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲਦੇ ਹਨ। ਇਹ 125 ਕਰੋੜ ਦੇਸ਼ਵਾਸੀਆਂ ਦੀ ਮਿਹਨਤ ਅਤੇ ਲਗਨ ਦੇ ਕਾਰਨ ਅਸਫਲ ਹੋਇਆ ਹੈ। ਇਹ ਸਾਡੇ ਨੌਜਵਾਨਾਂ, ਸਾਡੀ ਮਹਿਲਾ ਸ਼ਕਤੀ, ਸਾਡੇ ਕਿਸਾਨਾਂ ਸਾਡੇ ਮਜਦੂਰਾਂ ਦੀ ਮਿਹਤਨ ਦਾ ਨਤੀਜਾ ਹੈ।
8.2 ਫੀਸਦੀ ਆਂਕੀ ਗਈ ਪਹਿਲੀ ਤਿਮਾਹ ਵਿਕਾਸ ਦਰ
ਜ਼ਿਕਰਯੋਗ ਹੈ ਕਿ ਚਾਲੂ ਵਿੱਤ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੌਰਾਨ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 8.2 ਫੀਸਦੀ ਆਂਕੀ ਗਈ ਹੈ। ਬੀਤੇ ਤਿੰਨ ਸਾਲ ਦੌਰਾਨ ਰਿਕਾਰਡ ਕੀਤੀ ਗਈ ਇਹ ਸਭ ਤੋਂ ਜ਼ਿਆਦਾ ਵਿਕਾਸ ਦਰ ਹੈ। ਇਸ ਵਿਕਾਸ ਦਰ ਦੇ ਨਾਲ ਵੀ ਇਕ ਵਾਰ ਫਿਰ ਭਾਰਤ ਨੇ ਗੁਆਢੀ ਦੇਸ਼ ਚੀਨ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਨਾਲ ਭੱਜਣ ਵਾਲੀ ਅਰਥਵਿਵਸਥਾ ਦਾ ਤਮਗਾ ਪਾ ਲਿਆ ਹੈ।
ਉੱਥੇ ਹੀ ਅਪ੍ਰੈਲ-ਜੂਨ 2018 ਦੌਰਾਨ ਚੀਨ ਨੇ 6.7 ਫੀਸਦੀ ਦੀ ਵਿਕਾਸ ਦਰ ਦਰਜ਼ ਕੀਤੀ ਹੈ। ਇਸ ਤੋਂ ਇਲਾਵਾ ਪਹਿਲੀ ਤਿਮਾਹੀ 'ਚ ਇਸ ਰਫਤਾਰ ਦੇ ਨਾਲ ਭਾਰਤ ਨੇ ਹੁਣ ਯੂਨਾਈਟੇਡ ਕਿੰਗਡਮ ਨੂੰ ਪਿੱਛੇ ਛੱਡਣ ਦੀ ਤਿਆਰੀ ਕਰ ਲਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹੁਣ ਬਹੁਤ ਜਲਦ ਭਾਰਤ ਦੁਨੀਆ ਦੀ ਪੰਜਵੀ ਵੱਡੀ ਅਰਥਵਿਵਸਥਾ ਬਣਾਉਣ ਜਾ ਰਿਹਾ ਹੈ।
ਕੋਰ ਸੈਕਟਰ ਦੀ ਗ੍ਰੋਥ 'ਚ ਗਿਰਾਵਟ
ਕੇਂਦਰ ਸਰਕਾਰ ਦੀ ਸੰਖਿਅਕ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ ਕੋਰ ਸੈਕਟਰ ਦੀ ਗ੍ਰੋਥ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਜਿੱਥੇ ਜੁਲਾਈ 'ਚ ਕੋਰ ਸੈਕਟਰ ਗ੍ਰੋਥ 6.6 ਫੀਸਦੀ ਆਂਕੀ ਗਈ, ਉੱਥੇ ਹੀ ਮਹੀਨੇ ਦਰ ਮਹੀਨੇ ਦੇ ਆਧਾਰ 'ਤੇ ਕੋਰ ਇੰਡਸਟ੍ਰੀ ਗ੍ਰੋਥ 7.6 ਫੀਸਦੀ ਘਟਾਕੇ 6.6 ਫੀਸਦੀ ਹੋ ਗਈ। ਇਸ ਦੇ ਉਲਟ ਜੂਨ 'ਚ ਕੋਰ ਸੈਕਟਰ ਗ੍ਰੋਥ 6.7 ਫੀਸਦੀ ਨਾਲ ਸੰਸ਼ੋਧਿਤ ਕਰ 7.6 ਫੀਸਦੀ ਕੀਤੀ ਗਈ ਸੀ।
ਕੇਂਦਰ ਸਰਕਾਰ ਦੇ ਅੰਕੜਿਆਂ ਦੇ ਮੁਤਾਬਕ ਮਹੀਨੇ ਦਰ ਮਹੀਨੇ ਦੇ ਆਧਾਰ 'ਤੇ ਕੋਇਲਾ ਉਤਪਾਦਨ ਦੀ ਗ੍ਰੋਥ 11.5 ਫੀਸਦੀ ਤੋਂ ਘਟ ਕੇ 9.7 ਫੀਸਦੀ 'ਤੇ ਪਹੁੰਚ ਗਈ। ਉੱਥੇ ਹੀ ਜੁਲਾਈ 'ਚ ਕੱਚੇ ਤੇਲ ਦੇ ਉਤਪਾਦਨ ਦੀ ਗ੍ਰੋਥ 3.4 ਫੀਸਦੀ ਤੋਂ ਵਧਾ ਕੇ 5.4 ਫੀਸਦੀ 'ਤੇ ਪਹੁੰਚ ਗਈ। ਜੁਲਾਈ ਦੇ ਦੌਰਾਨ ਨੈਚੁਰਲ ਗੈਸ ਉਤਪਾਦਨ ਦੀ ਗ੍ਰੋਥ 2.7 ਫੀਸਦੀ ਤੋਂ ਵਧਾ ਕੇ 5.2 ਫੀਸਦੀ 'ਤੇ ਪਹੁੰਚ ਗਈ।
ਸੋਨਾ 10 ਰੁਪਏ ਚਮਕਿਆ, ਚਾਂਦੀ 50 ਰੁਪਏ ਹੋਈ ਮਹਿੰਗੀ
NEXT STORY