ਨਵੀਂ ਦਿੱਲੀ — ਤਿਉਹਾਰੀ ਸੀਜ਼ਨ ਤੋਂ ਪਹਿਲਾਂ ਪ੍ਰਚੂਨ ਜੌਹਰੀਆਂ ਦੀ ਮੰਗ ਵਿਚ ਸੁਧਾਰ ਕਾਰਨ ਸਰਾਫਾ ਬਾਜ਼ਾਰ 'ਚ ਸੋਨਾ ਸ਼ਨੀਵਾਰ ਨੂੰ 10 ਰੁਪਏ ਚਮਕ ਕੇ 31,350 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਉਦਯੋਗਿਕ ਗਾਹਕੀ ਆਉਣ ਨਾਲ ਚਾਂਦੀ ਵੀ 50 ਰੁਪਏ ਦੀ ਤੇਜ਼ੀ 'ਚ 38,350 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਵਿਸ਼ਲੇਸ਼ਕਾਂ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਥਾਨਕ ਬਾਜ਼ਾਰ 'ਚ ਜੌਹਰੀਆਂ ਦੀ ਮੰਗ 'ਚ ਸੁਧਾਰ ਹੋਇਆ ਹੈ। ਹਾਲਾਂਕਿ ਸਰਾਫਾ ਵਪਾਰੀਆਂ ਨੇ ਆਪਣੀ ਖਰੀਦ ਘੱਟ ਕਰ ਦਿੱਤੀ ਹੈ। ਕਾਰੋਬਾਰੀਆਂ ਦਾ ਅਨੁਮਾਨ ਹੈ ਕਿ ਡਾਲਰ ਦੀ ਤੁਲਨਾ 'ਚ ਭਾਰਤੀ ਮੁਦਰਾ ਦੀ ਗਿਰਾਵਟ ਥੋੜ੍ਹੇ ਸਮੇਂ ਲਈ ਹੈ ਅਤੇ ਜਲਦੀ ਹੀ ਇਸ ਵਿਚ ਸੁਧਾਰ ਹੋਵੇਗਾ। ਇਸ ਕਾਰਨ ਉਨ੍ਹਾਂ ਨੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਆਪਣਾ ਸਟਾਕ ਵਧਾਉਣ ਲਈ ਖਰੀਦ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ।
ਅੰਤਰਰਾਸ਼ਟਰੀ ਬਾਜ਼ਾਰ 'ਚ ਲੰਡਨ ਦਾ ਸੋਨਾ ਹਾਜਿਰ ਸ਼ੁੱਕਰਵਾਰ ਨੂੰ ਹਫਤੇ ਦੇ ਅੰਤ ਤੱਕ 1,201.70 ਡਾਲਰ ਪ੍ਰਤੀ ਔਂਸ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 1,206.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ ਹਾਜ਼ਿਰ 14.52 ਡਾਲਰ ਪ੍ਰਤੀ ਔਂਸ ਰਹੀ।
ਗੋਲਡ 'ਤੇ ਡਿਸਕਾਊਂਟ ਖਤਮ, ਤਿਓਹਾਰੀ ਸੀਜ਼ਨ 'ਚ ਵਧੇਗੀ ਮੰਗ
NEXT STORY