ਨੈਸ਼ਨਲ ਡੈਸਕ — ਦਿੱਲੀ ਦੀ ਇਕ ਅਦਾਲਤ ਨੇ ਫੂਡ ਡਿਲੀਵਰੀ ਐਪ ਜ਼ੋਮੈਟੋ ਨੂੰ ਸਿਵਲ ਮਾਮਲੇ 'ਚ ਸੰਮਨ ਜਾਰੀ ਕੀਤਾ ਹੈ। ਸਿਵਲ ਕੇਸ ਨੇ ਕੰਪਨੀ ਨੂੰ ਰਾਸ਼ਟਰੀ ਰਾਜਧਾਨੀ ਦੇ 'ਨਾਮਵਰ ਰੈਸਟੋਰੈਂਟਾਂ' ਤੋਂ 'ਗਰਮ ਅਤੇ ਪ੍ਰਮਾਣਿਕ ਭੋਜਨ' ਦਾ ਆਰਡਰ ਕਰਨ ਲਈ ਉਪਭੋਗਤਾਵਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਤੋਂ ਰੋਕਣ ਦੇ ਆਦੇਸ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ - ਜੇਕਰ ਤੁਸੀਂ ਵੀ ਕਰਦੇ ਹੋ ਰਾਤ ਨੂੰ ਲੈਪਟਾਪ 'ਤੇ ਕੰਮ ਤਾਂ ਇਸ ਗੱਲ ਦਾ ਰੱਖੋ ਖਾਸ ਧਿਆਨ, ਅੱਖਾਂ ਨੂੰ ਹੋ ਸਕਦੈ ਨੁਕਸਾਨ
ਅਦਾਲਤ ਗੁਰੂਗ੍ਰਾਮ ਨਿਵਾਸੀ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਜ਼ੋਮੈਟੋ ਆਪਣੀ ਉਪ-ਸ਼੍ਰੇਣੀ 'ਲੀਜੈਂਡਜ਼ ਆਫ਼ ਦਿੱਲੀ' ਦੇ ਤਹਿਤ ਮਸ਼ਹੂਰ ਰੈਸਟੋਰੈਂਟਾਂ ਤੋਂ ਗਰਮ ਭੋਜਨ ਮੁਹੱਈਆ ਕਰਵਾਉਣ ਦੀਆਂ 'ਝੂਠੀਆਂ ਅਤੇ ਫਰਜ਼ੀ' ਸੇਵਾਵਾਂ ਜਾਰੀ ਰੱਖ ਰਹੀ ਹੈ। ਸਿਵਲ ਜੱਜ ਉਮੇਸ਼ ਕੁਮਾਰ ਨੇ ਇਸ ਮਾਮਲੇ ਵਿੱਚ ਜ਼ੋਮੈਟੋ ਨੂੰ ਸੰਮਨ ਜਾਰੀ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ: ਜਗਦੀਪ ਧਨਖੜ
NEXT STORY