ਨਵੀਂ ਦਿੱਲੀ (ਭਾਸ਼ਾ) - ਰਾਸ਼ਟਰੀ ਰਾਜਧਾਨੀ ਖੇਤਰ-ਦਿੱਲੀ ’ਚ ਇਸ ਸਾਲ ਜਨਵਰੀ-ਜੂਨ ਦੌਰਾਨ ਭੰਡਾਰਨ (ਵੇਅਰਹਾਊਸਿੰਗ) ਅਤੇ ਲਾਜਿਸਟਿਕਸ ਸਥਾਨਾਂ ਦੀ ਲੀਜ਼ ਗਤੀਵਿਧੀਆਂ ’ਚ 77 ਫੀਸਦੀ ਦੀ ਗਿਰਾਵਟ ਵੇਖੀ ਗਈ। ਰੀਅਲ ਅਸਟੇਟ ਸਲਾਹਕਾਰ ਕੰਪਨੀ ਵੈਸਟੀਅਨ ਦੀ ਇਕ ਰਿਪੋਰਟ ਅਨੁਸਾਰ ਇਸ ਦੌਰਾਨ ਚੇਨਈ ’ਚ ਮੰਗ 3 ਗੁਣਾ ਹੋ ਗਈ।
ਜਨਵਰੀ-ਜੂਨ, 2024 ਲਈ ਵੈਸਟੀਅਨ ਦੀ ਨਵੀਂ ਵੇਅਰਹਾਊਸਿੰਗ ਅਤੇ ਲਾਜਿਸਟਿਕਸ ਸੈਕਟਰ ਸਮੀਖਿਆ ਰਿਪੋਰਟ ਅਨੁਸਾਰ ਇਸ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਜਨਵਰੀ-ਜੂਨ ’ਚ 7 ਮੁੱਖ ਸ਼ਹਿਰਾਂ ’ਚ ਵੇਅਰਹਾਊਸਿੰਗ ਅਤੇ ਲਾਜਿਸਟਿਕਸ ਸਥਾਨਾਂ ਦੀ ਲੀਜ਼ 8 ਫੀਸਦੀ ਵਧ ਕੇ 1.66 ਕਰੋ ਵਰਗ ਫੁੱਟ ਹੋ ਗਿਆ। ਇਸ ਸਾਲ ਜਨਵਰੀ-ਜੂਨ ਦੌਰਾਨ ਮੁੱਖ 7 ਸ਼ਹਿਰਾਂ ’ਚੋਂ ਸਭ ਤੋਂ ਜ਼ਿਆਦਾ 77 ਫੀਸਦੀ ਗਿਰਾਵਟ ਨਾਲ ਦਿੱਲੀ-ਐੱਨ. ਸੀ. ਆਰ. ’ਚ 11 ਲੱਖ ਵਰਗ ਫੁੱਟ ਖੇਤਰਫਲ ਦੀ ਲੀਜ਼ ਕੀਤੀ ਗਈ।
ਇਸ ਤਰ੍ਹਾਂ, ਕੋਲਕਾਤਾ ’ਚ ਮੰਗ 8 ਲੱਖ ਵਰਗ ਫੁੱਟ ਤੋਂ 65 ਫੀਸਦੀ ਘੱਟ ਕੇ ਤਿੰਨ ਲੱਖ ਵਰਗ ਫੁੱਟ ਰਹਿ ਗਈ। ਬੈਂਗਲੁਰੂ ’ਚ ਭੰਡਾਰਨ ਖੇਤਰ ’ਚ ਲੀਜ਼ 17 ਲੱਖ ਵਰਗ ਫੁੱਟ ਤੋਂ 19 ਫੀਸਦੀ ਘੱਟ ਕੇ 14 ਲੱਖ ਵਰਗ ਫੁੱਟ ਰਹਿ ਗਈ। ਹਾਲਾਂਕਿ, ਚੇਨਈ ’ਚ ਸਥਾਨਾਂ ਦੀ ਲੀਜ਼ ਵਧ ਕੇ 15 ਲੱਖ ਵਰਗ ਫੁੱਟ ਹੋ ਗਈ।
ਹੈਦਰਾਬਾਦ ’ਚ ਭੰਡਾਰਨ ਸਥਾਨਾਂ ਦੀ ਲੀਜ਼ 13 ਲੱਖ ਵਰਗ ਫੁੱਟ ਤੋਂ 48 ਫੀਸਦੀ ਵਧ ਕੇ 19 ਲੱਖ ਵਰਗ ਫੁੱਟ ਹੋ ਗਈ। ਮੁੰਬਈ ਅਤੇ ਪੁਣੇ ਦੋਵਾਂ ਦੀ ਸਾਂਝੇ ਰੂਪ ਨਾਲ ਜਨਵਰੀ-ਜੂਨ, 2024 ’ਚ ਕੁਲ ਲੀਜ਼ ’ਚ 63 ਫੀਸਦੀ ਯੋਗਦਾਨ ਰਿਹਾ। ਮੁੰਬਈ ’ਚ ਵੇਅਰਹਾਊਸਿੰਗ ਅਤੇ ਲਾਜਿਸਟਿਕਸ ਖੇਤਰ ਦੀ ਲੀਜ਼ 38 ਲੱਖ ਵਰਗ ਫੁੱਟ ਤੋਂ 80 ਫੀਸਦੀ ਵਧ ਕੇ 68 ਲੱਖ ਵਰਗ ਫੁੱਟ ਹੋ ਗਈ। ਪੁਣੇ ’ਚ ਜਨਵਰੀ-ਜੂਨ 2024 ’ਚ ਲੀਜ਼ 40 ਫੀਸਦੀ ਵਧ ਕੇ 36 ਲੱਖ ਵਰਗ ਫੁੱਟ ਹੋ ਗਈ।
ਭਾਰਤੀ ਸਟਾਰਟਅਪਸ ਨੂੰ ਇਸ ਹਫਤੇ ਮਿਲੀ 395 ਮਿਲੀਅਨ ਡਾਲਰ ਦੀ ਫੰਡਿੰਗ
NEXT STORY