ਨਵੀਂ ਦਿੱਲੀ— ਆਉਣ ਵਾਲੇ ਦਿਨ੍ਹਾਂ 'ਚ ਬੈਂਕ ਉਨ੍ਹਾਂ ਦੇ ਕੋਲ ਜਮ੍ਹਾਂ ਪੈਸਿਆਂ 'ਤੇ ਜ਼ਿਆਦਾ ਵਿਆਜ ( ਰਿਟਰਨ) ਦੇ ਸਕਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਨ੍ਹਾਂ ਦਿਨ੍ਹਾਂ 'ਚ ਬੈਂਕ ਦੇ ਕੋਲ ਕੈਸ਼ ਦੀ ਬਹੁਤ ਕਮੀ ਹੈ ਅਤੇ ਲੋਨ ਦੀ ਡਿਮਾਂਡ ਕਰਨ ਵਾਲੇ ਲੋਕ ਲਗਾਤਾਰ ਵਧ ਰਹੇ ਹਨ। ਬੈਂਕ ਤੋਂ ਲੋਨ ਲੈਣ ਵਾਲਿਆਂ ਦੀ ਸੰਖਿਆ ਦਸੰਬਰ 2017 'ਚ 10.7 ਪ੍ਰਤੀਸ਼ਤ ਵਧੀ ਅਤੇ 81 ਲੱਖ ਕਰੋੜ ਤੱਕ ਪਹੁੰਚ ਗਈ। ਉੱਥੇ ਪਿਛਲੇ ਸਾਲ ਇਸੇ ਸਮੇਂ 4.7 ਪ੍ਰਤੀਸ਼ਤ ਲੋਕ ਕਰਜ਼ ਲੈ ਰਹੇ ਸਨ।
ਦੂਸਰੇ ਪਾਸੇ ਬੈਂਕ ਦੇ ਕੋਲ ਪੈਸਾ ਜਮ੍ਹਾਂ ਕਰਵਾਉਣ ਤੋਂ ਲੋਕ ਕਤਰਾਉਣ ਲੱਗੇ ਹਨ, ਪਿਛਲੇ ਸਾਲ ਬੈਂਕ 'ਚ ਪੈਸਾ ਜਮ੍ਹਾਂ ਕਰਨ ਵਾਲੇ ਲੋਕਾਂ ਦੀ ਸੰਖਿਆ 'ਚ ਕੁਲ ਚਾਰ ਫੀਸਦੀ ਦਾ ਉਛਾਲ ਆਇਆ, ਜਦਕਿ ਉਸ ਤੋਂ ਪਹਿਲਾਂ ਸਾਲ ਇਹ ਅੰਕੜਾ 14.7 ਫੀਸਦੀ ਸੀ। ਮਿਲੀ ਜਾਣਕਾਰੀ ਦੇ ਮੁਤਾਬਕ, ਪਿਛਲੇ ਇਕ ਸਾਲ 'ਚ ਬੈਂਕਾਂ 'ਚ ਕੁਲ 4.1 ਕਰੋੜ ਰੁਪਏ ਜਮ੍ਹਾਂ ਹੋਏ ਉੱਥੇ ਲੋਨ ਦੀ ਡਿਮਾਂਡ 7.8 ਕਰੋੜ ਰੁਪਏ ਤੱਕ ਪਹੁੰਚ ਗਈ।
ਐਕਸਿਸ ਬੈਂਕ ਦੇ ਪ੍ਰਮੁੱਖ ਅਰਥਸ਼ਾਸਤਰੀ ਸੌਗਾਤਾ ਭੱਟਾਚਾਰੀਆ ਨੇ ਕਿਹਾ ਕਿ ਬੈਂਕ ਇਸ 'ਤੇ ਆਉਣ ਵਾਲੇ ਸਮੇਂ 'ਚ ਫੈਸਲਾ ਕਰੇਗੀ, ਇਸਦੇ ਲਈ ਕ੍ਰੇਡਿਟ ਦੀ ਡਿਮਾਂਡ ਅਤੇ ਪੈਸੇ ਦੇ ਆਦਾਨ-ਪ੍ਰਦਾਨ ਦਾ ਅਧਿਐਨ ਕੀਤਾ ਜਾਵੇਗਾ। ਦਰਅਸਲ, ਬੈਂਕਾਂ ਨੇ ਪਿਛਲੇ ਦੋ ਸਾਲਾਂ 'ਚ ਜਮ੍ਹਾਂ ਪੈਸੇ 'ਤੇ ਮਿਲਣ ਵਾਲੇ ਵਿਆਜ ਨੂੰ 200 ਬੇਸਿਸ ਪੁਆਇੰਟ ( ਇਕ ਬੇਸਿਸ ਪੁਆਇੰਟ ਮਤਲਬ 0.01 ਫੀਸਦੀ) ਤੱਕ ਘੱਟ ਕਰ ਦਿੱਤਾ ਹੈ। ਇਸ ਵਜ੍ਹਾਂ ਨਾਲ ਲੋਕ ਹੁਣ ਬੈਂਕ 'ਚ ਪੈਸਾ ਜਮ੍ਹਾਂ ਕਰਨ ਦੀ ਥਾਂ ਮਿਊਚੁਅਲ ਫੰਡ, ਸਟਾਕਸ 'ਚ ਨਿਵੇਸ਼ ਕਰਨ ਲੱਗੇ ਹਨ।
ਦੱਸ ਦਈਏ ਕਿ ਬੈਂਕ ਉਸ ਕੋਲ ਜਮ੍ਹਾਂ ਹੋਇਆ ਸਾਰਾ ਪੈਸਾ ਵੀ ਲੋਨ 'ਤੇ ਨਹੀਂ ਨਹੀਂ ਦੇ ਸਕਦੀ। ਜਮ੍ਹਾਂ ਹੋਏ ਹਰ 100 ਰੁਪਏ 'ਚੋਂ ਚਾਰ ਨੂੰ ਕੈਸ਼ ਦੇ ਤੌਰ 'ਤੇ ਆਪਣੇ ਕੋਲ ਰੱਖਣਾ ਹੁੰਦਾ ਹੈ। ਨਾਲ ਹੀ 19.5 ਰੁਪਏ ਨੂੰ ਸਰਕਾਰੀ ਬਾਂਡ 'ਚ ਵੀ ਦੇਣਾ ਹੁੰਦਾ ਹੈ। ਇਸੇ ਤਰੀਕੇ ਨਾਲ ਬੈਂਕ ਹਰ 100 ਰੁਪÂ=ੇ 'ਚੋਂ ਕੁਲ 76.5 ਰੁਪਏ ਹੀ ਲੋਨ 'ਤੇ ਦੇ ਸਕਦਾ ਹੈ।
ਆਧਾਰ ਮਾਮਲੇ 'ਚ FIR 'ਤੇ ਰਵੀਸ਼ੰਕਰ ਪ੍ਰਸਾਦ ਨੇ ਦਿੱਤਾ ਬਿਆਨ
NEXT STORY