ਨਵੀਂ ਦਿੱਲੀ (ਭਾਸ਼ਾ)– ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (DGFT) ਨੂੰ ਭਾਰਤ-ਨੇਪਾਲ ਦਰਮਿਆਨ ਇਕ ਸੰਧੀ ਦੀ ਰਿਆਇਤੀ ਕਸਟਮ ਡਿਊਟੀ ਵਿਵਸਥਾ ਦੇ ਤਹਿਤ ਨੇਪਾਲ ਤੋਂ 10,000 ਟਨ ਤਾਂਬੇ ਦੇ ਉਤਪਾਦਾਂ ਅਤੇ 2,500 ਟਨ ਜਿੰਕ ਆਕਸਾਈਡ ਦੇ ਇੰਪੋਰਟ ਦੀ ਨਿਗਰਾਨੀ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਇਹ ਜਾਣਕਾਰੀ ਇਕ ਜਨਤਕ ਨੋਟੀਫਿਕੇਸ਼ਨ ’ਚ ਦਿੱਤੀ ਗਈ ਹੈ। ਵਪਾਰ ਮੰਤਰਾਲਾ ਦੀ ਇਕਾਈ ਜੀ. ਡੀ. ਐੱਫ. ਟੀ. ਨੂੰ ਸੋਧੀ ਹੋਈ ਭਾਰਤ-ਨੇਪਾਲ ਸੰਧੀ ਦੇ ਤਹਿਤ ਸਾਰੇ ਟੈਰਿਫ ਕੋਟਾ (ਟੀ. ਆਰ. ਕਿਊ.) ਦੀ ਨਿਗਰਾਨੀ ਅਤੇ ਅਲਾਟਮੈਂਟ ਲਈ ਅਧਿਕਾਰਤ ਕੀਤਾ ਗਿਆ ਹੈ।
ਟੀ. ਆਰ. ਕਿਊ. ਦੇ ਅਧੀਨ ਕਿਸੇ ਵਸਤੂ ਦੀ ਵਿਸ਼ੇਸ਼ ਮਾਤਰਾ ਨੂੰ ਰਿਆਇਤੀ ਕਸਟਮ ਡਿਊਟੀ ’ਤੇ ਇੰਪੋਰਟ ਜਾਂ ਐਕਸਪੋਰਟ ਕਰਨ ਦੀ ਇਜਾਜ਼ਤ ਹੁੰਦੀ ਹੈ। ਇਸ ਤੋਂ ਵੱਧ ਮਾਤਰਾ ਹੋਣ ’ਤੇ ਆਮ ਫੀਸ ਲਗਦੀ ਹੈ। ਵੀਰਵਾਰ ਨੂੰ ਜਾਰੀ ਜਨਤਕ ਨੋਟੀਫਿਕੇਸ਼ਨ ਮੁਤਾਬਕ ਡੀ. ਜੀ. ਐੱਫ. ਟੀ. ਨੂੰ ਨੇਪਾਲ ਤੋਂ ਤਾਂਬੇ ਦੇ ਉਤਪਾਦਾਂ ਦੇ 10,000 ਟਨ ਟੀ. ਆਰ. ਕਿਊ, ਅਤੇ 2500 ਟਨ ਜਿੰਕ ਆਕਸਾਈਡ ਦੀ ਅਲਾਟਮੈਂਟ ਅਤੇ ਨਿਗਰਾਨੀ ਲਈ ਅਧਿਕਾਰਤ ਕੀਤਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਨੇਪਾਲ ਦੀ ਨਾਮਜ਼ਦ ਅਥਾਰਿਟੀ ਤਿਮਾਹੀ ਆਧਾਰ ’ਤੇ ਹਰੇਕ ਨਿਰਮਾਤਾ/ਐਕਸਪੋਰਟਰ ਨੂੰ ਅਲਾਟ ਕੋਟੇ ਬਾਰੇ ਡੀ. ਜੀ. ਐੱਫ. ਟੀ. ਨੂੰ ਸੂਚਿਤ ਕਰੇਗਾ।
ਜਨਤਕ ਖੇਤਰ ਦੇ 11 ਬੈਂਕਾਂ ਵਿੱਚੋਂ ਛੇ ਦਾ ਨਹੀਂ ਹੈ ਕੋਈ ਗੈਰ-ਕਾਰਜਕਾਰੀ ਚੇਅਰਮੈਨ : ਰਿਪੋਰਟ
NEXT STORY