ਨਵੀਂ ਦਿੱਲੀ — ਦੇਸ਼ ਦੀ ਪਹਿਲੀ ਕਾਰਪੋਰੇਟ ਟ੍ਰੇਨ ਤੇਜਸ ਐਕਸਪ੍ਰੈਸ ਦਾ ਸੰਚਾਲਨ ਸੋਮਵਾਰ ਭਾਵ ਅੱਜ ਤੋਂ ਅਗਲੇ ਆਦੇਸ਼ਾਂ ਤੱਕ ਬੰਦ ਕੀਤਾ ਜਾ ਰਿਹਾ ਹੈ। ਰੇਲ ਗੱਡੀ ਵਿਚ ਯਾਤਰੀਆਂ ਦੀ ਘਾਟ ਕਾਰਨ ਅਗਲੇ ਹੁਕਮਾਂ ਤੱਕ ਇਸਨੂੰ ਬੰਦ ਕਰ ਦਿੱਤਾ ਗਿਆ ਹੈ। ਆਈ.ਆਰ.ਸੀ.ਟੀ.ਸੀ. ਦੇ ਚੀਫ ਰੀਜ਼ਨਲ ਮੈਨੇਜਰ ਅਸ਼ਵਨੀ ਸ੍ਰੀਵਾਸਤਵ ਅਨੁਸਾਰ ਲਾਗ ਕਾਰਨ ਯਾਤਰੀਆਂ ਦੀ ਆਵਾਜਾਈ ਬਹੁਤ ਘੱਟ ਹੈ, ਜਿਸ ਕਾਰਨ ਤੇਜਸ ਟ੍ਰੇਨ ਦਾ ਸੰਚਾਲਨ ਇਸ ਸਮੇਂ 23 ਨਵੰਬਰ ਤੋਂ ਰੋਕਿਆ ਜਾ ਰਿਹਾ ਹੈ। ਇਸ ਨੂੰ ਦੁਬਾਰਾ ਸ਼ੁਰੂ ਕਰਨ ਲਈ ਕੁਝ ਦਿਨਾਂ ਬਾਅਦ ਫੈਸਲਾ ਲਿਆ ਜਾਵੇਗਾ।
ਦੇਸ਼ ਦੀ ਪਹਿਲੀ ਕਾਰਪੋਰੇਟ ਰੇਲ ਲਖਨਊ ਤੋਂ ਦਿੱਲੀ ਵਿਚਕਾਰ ਚਲਦੀ ਹੈ। ਇਸ ਨੂੰ ਆਈ.ਆਰ.ਸੀ.ਟੀ.ਸੀ. ਦੁਆਰਾ ਚਲਾਇਆ ਜਾਂਦਾ ਹੈ। ਇਸ ਟ੍ਰੇਨ ਨੂੰ ਪੂਰੀ ਤਰ੍ਹਾਂ ਲਗਜ਼ਰੀ ਟ੍ਰੇਨ ਬਣਾਇਆ ਗਿਆ ਹੈ। ਪਹਿਲੇ ਮਹੀਨੇ ਹੀ ਮੁਨਾਫਾ ਕਮਾ ਕੇ ਤੇਜਸ ਦੀ ਸਫਲਤਾ ਵਿਚ ਬਹੁਤ ਵਾਧਾ ਹੋਇਆ ਸੀ। ਇਸ ਦੌਰਾਨ ਵਾਰਾਣਸੀ ਅਤੇ ਇੰਦੌਰ ਦਰਮਿਆਨ ਮਹਾਕਾਲ ਐਕਸਪ੍ਰੈਸ ਦਾ ਸੰਚਾਲਨ ਆਈ.ਆਰ.ਸੀ.ਟੀ.ਸੀ. ਨੂੰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਜਨਵਰੀ-ਫਰਵਰੀ ਤੱਕ 5000 ਰੁਪਏ ਸਸਤਾ ਹੋ ਸਕਦਾ ਹੈ ਸੋਨਾ, ਜਾਣੋ ਕਿਉਂ
ਤੇਜਸ ਗੱਡੀਆਂ ਦੇ ਯਾਤਰੀ ਨਹੀਂ ਮਿਲ ਰਹੇ
ਤੇਜਸ ਐਕਸਪ੍ਰੈਸ ਟ੍ਰੇਨ ਦੇ ਬੰਦ ਹੋਣ ਪਿੱਛੇ ਯਾਤਰੀਆਂ ਦੀ ਗਿਣਤੀ ਵਿਚ ਕਮੀ ਦੱਸੀ ਜਾ ਰਹੀ ਹੈ। ਕੋਰੋਨਾ ਲਾਗ ਦਰਮਿਆਨ ਬਹੁਤ ਘੱਟ ਯਾਤਰੀਆਂ ਨੇ ਵੀ.ਆਈ.ਪੀ. ਰੇਲ ਤੇਜਸ ਐਕਸਪ੍ਰੈਸ ਵਿਚ ਯਾਤਰਾ ਕਰਨ ਲਈ ਇੱਕ ਬੁਕਿੰਗ ਕੀਤੀ, ਜਿਸ ਕਾਰਨ ਰੇਲਵੇ ਇਸ ਰੇਲ ਗੱਡੀ ਦੇ ਸੰਚਾਲਨ ਤੋਂ ਕੋਈ ਵਿਸ਼ੇਸ਼ ਆਮਦਨੀ ਨਹੀਂ ਪ੍ਰਾਪਤ ਕਰ ਰਿਹਾ ਹੈ।
ਇਹ ਵੀ ਪੜ੍ਹੋ : ਇਸ ਪ੍ਰਾਪਤੀ ਨੂੰ ਹਾਸਲ ਕਰਨ ਵਾਲਾ ਵਿਸ਼ਵ ਦਾ ਪਹਿਲਾ ਸੈਂਟਰਲ ਬੈਂਕ ਬਣਿਆ RBI
ਯਾਤਰੀਆਂ ਦੀ ਘੱਟ ਗਿਣਤੀ ਦੇ ਮੱਦੇਨਜ਼ਰ ਆਈ.ਆਰ.ਸੀ.ਟੀ.ਸੀ. ਨੇ ਇਸ ਰੇਲ ਨੂੰ ਰੱਦ ਕਰਨ ਲਈ ਇੱਕ ਪੱਤਰ ਲਿਖਿਆ। ਇਸ ਤੋਂ ਬਾਅਦ ਰੇਲਵੇ ਬੋਰਡ ਨੇ 23 ਨਵੰਬਰ ਤੋਂ ਅਗਲੇ ਹੁਕਮਾਂ ਤੱਕ ਤੇਜਸ ਟ੍ਰੈਨ ਦੀਆਂ ਸਾਰੀਆਂ ਸੇਵਾਵਾਂ ਰੱਦ ਕਰਨ ਦਾ ਫੈਸਲਾ ਕੀਤਾ। ਦੱਸ ਦੇਈਏ ਕਿ ਅਕਤੂਬਰ 2019 ਵਿਚ ਦੇਸ਼ ਦੀ ਪਹਿਲੀ ਨਿੱਜੀ ਰੇਲ ਤੇਜਸ ਐਕਸਪ੍ਰੈਸ ਸ਼ੁਰੂ ਕੀਤੀ ਗਈ ਸੀ।
ਇਹ ਵੀ ਪੜ੍ਹੋ : ਓਲਾ ਇਲੈਕਟ੍ਰਿਕ ਸਕੂਟਰ : ਭਾਰਤ 'ਚ ਕੀਤੇ ਜਾਣਗੇ ਲਾਂਚ, ਘੱਟ ਕੀਮਤ 'ਤੇ ਮਿਲੇਗੀ ਜ਼ਿਆਦਾ ਮਾਈਲੇਜ
OXFORD ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਭਾਰਤ ਲਈ ਵੱਡੀ ਖ਼ੁਸ਼ਖ਼ਬਰੀ
NEXT STORY