ਨਵੀਂ ਦਿੱਲੀ- ਡੀ. ਟੀ. ਐੱਚ. ਸੇਵਾ ਪ੍ਰਦਾਤਾ ਕੰਪਨੀ ਡਿਸ਼ ਕੰਪਨੀ ਟੀ. ਵੀ. ਨੇ ਆਪਣਾ ਸੈੱਟ-ਟਾਪ ਬਾਕਸ ਉਤਪਾਦਨ ਭਾਰਤ ਟਰਾਂਸਫਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੰਪਨੀ ਦੀ ਯੋਜਨਾ 2021 ਦੀ ਪਹਿਲੀ ਤਿਮਾਹੀ ਤੱਕ 50 ਫੀਸਦੀ ਉਤਪਾਦਨ ਦੇਸ਼ ਵਿਚ ਲਿਆਉਣ ਦੀ ਹੈ। ਕੰਪਨੀ ਸਿੱਧੇ ਘਰ 'ਤੇ ਪ੍ਰਸਾਰਣ (ਡੀ. ਟੀ. ਐੱਚ.) ਖੇਤਰ ਵਿਚ ਡਿਸ਼ ਟੀ. ਵੀ., ਡੀ 2 ਐੱਚ. ਅਤੇ ਜਿੰਗ ਬ੍ਰਾਂਡ ਦਾ ਸੰਚਾਲਨ ਕਰਦੀ ਹੈ। ਵਾਚੋ ਵਰਗਾ ਓ. ਟੀ. ਟੀ. ਮੰਚ ਵੀ ਉਸ ਦੇ ਕੋਲ ਹੈ। ਅਜੇ ਕੰਪਨੀ ਵੀਅਤਨਾਮ ਅਤੇ ਦੱਖਣੀ ਕੋਰੀਆ ਤੋਂ ਸੈੱਟ-ਟਾਪ ਬਾਕਸ ਦਾ ਦਰਾਮਦ ਕਰਦੀ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਡੀ. ਟੀ. ਐੱਚ. ਖੇਤਰ ਵਿਚ ਅਗਲੀ ਕੰਪਨੀ ਹੋਣ ਦੇ ਨਾਤੇ ਡਿਸ਼ ਟੀ. ਵੀ. ਇੰਡੀਆ ਦੀ ਯੋਜਨਾ 50 ਫੀਸਦੀ ਸੈੱਟ-ਟਾਪ ਉਤਪਾਦਨ ਨੂੰ 2021 ਦੀ ਪਹਿਲੀ ਤਿਮਾਹੀ ਤੱਕ ਭਾਰਤ ਵਿਚ ਲਿਆਉਣ ਦੀ ਹੈ।
ਇਹ ਕਾਰੋਬਾਰ ਅਤੇ ਗਾਹਕਾਂ ਦੋਹਾਂ ਲਈ ਲਾਭਕਾਰੀ ਹੋਵੇਗਾ। ਇਸ ਬਾਰੇ ਡਿਸ਼ ਟੀ. ਵੀ. ਇੰਡੀਆ ਲਿਮਿਟਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਜਵਾਹਰ ਗੋਇਲ ਨੇ ਕਿਹਾ ਕਿ ਮੇਕ ਇਨ ਇੰਡੀਆ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਗੁਣਵੱਤਾਪੂਰਣ ਉਤਪਾਦ ਬਣਾਉਣ ਲਈ ਵਚਨਬੱਧ ਹਾਂ। ਇਸ ਦੇ ਨਾਲ ਹੀ ਸਾਨੂੰ ਉਮੀਦ ਹੈ ਕਿ ਅਸੀਂ ਬਹੁਤ ਕੁਝ ਅਜਿਹਾ ਕਰਾਂਗੇ, ਜੋ ਦੇਸ਼ ਦੇ ਉਦਯੋਗ ਖੇਤਰ ਵਿਚ ਪਹਿਲੀ ਵਾਰ ਹੋਵੇਗਾ। ਅਸੀਂ ਭਾਰਤ ਸਰਕਾਰ ਦੀਆਂ ਸਹਿਯੋਗ ਨੀਤੀਆਂ ਅਤੇ ਸਾਰੇ ਤਰ੍ਹਾਂ ਦੇ ਸਮਰਥਨ ਲਈ ਸ਼ੁਕਰਗੁਜ਼ਾਰ ਹਾਂ।
ਰੇਲ ਮਹਿਕਮੇ ਦਾ ਵੱਡਾ ਫ਼ੈਸਲਾ, 21 ਸਤੰਬਰ ਤੋਂ ਚੱਲਣਗੀਆਂ 20 ਜੋੜੀ ਕਲੋਨ ਰੇਲਾਂ
NEXT STORY