ਬਿਜ਼ਨਸ ਡੈਸਕ : ਵਾਲਟ ਡਿਜ਼ਨੀ ਅਤੇ ਰਿਲਾਇੰਸ ਇੰਡਸਟਰੀਜ਼ ਨੇ ਭਾਰਤ ਵਿੱਚ ਆਪਣੇ ਮੀਡੀਆ ਸੰਚਾਲਨ ਨੂੰ ਮਿਲਾਉਣ ਲਈ ਇੱਕ ਬਾਈਡਿੰਗ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ। ਬਲੂਮਬਰਗ ਨੇ ਇਸ ਮਾਮਲੇ ਤੋਂ ਜਾਣੂ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਰਲੇਵੇਂ ਵਾਲੀ ਕੰਪਨੀ 'ਚ 61 ਫ਼ੀਸਦੀ ਹਿੱਸੇਦਾਰੀ ਰੱਖ ਸਕਦੀ ਹੈ। ਕਿਉਂਕਿ ਭਾਰੀ ਮੁਕਾਬਲੇਬਾਜ਼ੀ ਕਾਰਨ ਡਿਜ਼ਨੀ ਭਾਰਤ ਵਿੱਚ ਆਪਣੀ ਰਣਨੀਤੀ ਦਾ ਮੁੜ ਮੁਲਾਂਕਣ ਕਰ ਰਹੀ ਹੈ। ਹਾਲਾਂਕਿ, ਡਿਜ਼ਨੀ ਅਤੇ ਰਿਲਾਇੰਸ ਦੇ ਅਧਿਕਾਰੀਆਂ ਨੇ ਅਜੇ ਤੱਕ ਬਾਈਡਿੰਗ ਰਲੇਵੇਂ ਦੇ ਸਮਝੌਤੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਟਾਟਾ ਪਲੇ ਨੂੰ ਵੀ ਖਰੀਦਣ ਦੀ ਤਿਆਰੀ
ਰਿਲਾਇੰਸ ਇੰਡਸਟਰੀਜ਼ ਇੱਕ ਪ੍ਰਸਾਰਣ ਸੇਵਾ ਪ੍ਰਦਾਤਾ ਟਾਟਾ ਪਲੇ ਲਿਮਟਿਡ ਦੀ ਪ੍ਰਾਪਤੀ 'ਤੇ ਵੀ ਵਿਚਾਰ ਕਰ ਰਹੀ ਹੈ, ਜਿਸ ਵਿਚ ਡਿਜ਼ਨੀ ਦੀ ਘੱਟ-ਗਿਣਤੀ ਹਿੱਸੇਦਾਰੀ ਹੈ। ਟਾਟਾ ਪਲੇ ਇਸ ਸਮੇਂ ਟਾਟਾ ਸੰਨਜ਼ ਦੀ ਮਲਕੀਅਤ ਹੈ। ਟਾਟਾ ਪਲੇਅ 'ਚ ਇਸ ਦੀ 50.2 ਫ਼ੀਸਦੀ ਹਿੱਸੇਦਾਰੀ ਹੈ। ਜਦੋਂ ਕਿ ਬਾਕੀ ਸ਼ੇਅਰ ਡਿਜ਼ਨੀ ਅਤੇ ਸਿੰਗਾਪੁਰ ਦੀ ਨਿਵੇਸ਼ ਫਰਮ ਟੈਮਾਸੇਕ ਕੋਲ ਹਨ।
ਇਹ ਵੀ ਪੜ੍ਹੋ - ਹੁਣ ਅਣਚਾਹੀਆਂ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਚੁੱਕ ਰਹੀ ਹੈ ਇਹ ਖ਼ਾਸ ਕਦਮ
ਮੀਡੀਆ ਖੇਤਰ ਦੀ ਬਣੇਗੀ ਵੱਡੀ ਤਾਕਤ
ਵਿਲੀਨਤਾ ਪੂਰਾ ਹੋਣ ਤੋਂ ਬਾਅਦ, ਡਿਜ਼ਨੀ ਅਤੇ ਰਿਲਾਇੰਸ ਵਿਸ਼ਵ ਪੱਧਰ 'ਤੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਮਨੋਰੰਜਨ ਬਾਜ਼ਾਰਾਂ ਵਿੱਚੋਂ ਇੱਕ ਵਿੱਚ ਇੱਕ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਮੀਡੀਆ ਕੰਪਨੀ ਬਣਾਉਣਗੇ। ਰਿਪੋਰਟਾਂ ਦੇ ਅਨੁਸਾਰ ਰਿਲਾਇੰਸ ਆਪਣੀ 61 ਫ਼ੀਸਦੀ ਹਿੱਸੇਦਾਰੀ ਲਈ 1.5 ਬਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਦੀ ਤਾਰੀਖ਼ ਹੋਈ ਤੈਅ, ਮਹਿਮਾਨ ਵਜੋਂ ਆਉਣਗੇ ਕਈ ਦਿੱਗਜ਼ ਕਾਰੋਬਾਰੀ
Disney+Hotstar
Disney ਦੀ ਸਟ੍ਰੀਮਿੰਗ ਸੇਵਾ Disney+Hotstar ਨੇ ਅਕਤੂਬਰ ਅਤੇ ਨਵੰਬਰ ਵਿੱਚ ਕ੍ਰਿਕਟ ਵਿਸ਼ਵ ਕੱਪ ਲਈ ਰਿਕਾਰਡ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ। ਇਸ ਦੇ ਨਾਲ ਹੀ ਕ੍ਰਿਕਟ ਨੂੰ ਪਿਆਰ ਕਰਨ ਵਾਲੇ ਇਸ ਦੇਸ਼ ਵਿੱਚ ਮੈਚ ਮੁਫ਼ਤ ਵਿੱਚ ਦਿਖਾਏ ਗਏ। ਇਹ ਇੱਕ ਕਦਮ ਸੀ ਜਿਸਦਾ ਉਦੇਸ਼ ਮਾਲੀਆ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਗਾਹਕਾਂ ਨੂੰ ਵਾਪਸ ਲਿਆਉਣਾ ਸੀ। ਰਿਲਾਇੰਸ ਨੇ 2023 ਦੀ ਸ਼ੁਰੂਆਤ ਵਿੱਚ ਆਈਪੀਐਲ ਮੈਚਾਂ ਨੂੰ ਬਿਨਾਂ ਕਿਸੇ ਫੀਸ ਦੇ ਪ੍ਰਸਾਰਿਤ ਕੀਤਾ, ਜਿਸ ਵਿਚ ਵੱਡੀ ਗਿਣਤੀ ਵਿੱਚ ਦਰਸ਼ਕ ਇਕੱਠੇ ਹੋਏ ਸਨ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੁਰੂਆਤੀ ਕਾਰੋਬਾਰ 'ਚ ਹੇਠਾਂ ਡਿੱਗੇ ਸੈਂਸੈਕਸ-ਨਿਫਟੀ, 158 ਅੰਕਾਂ ਦੀ ਆਈ ਗਿਰਾਵਟ
NEXT STORY