ਨਵੀਂ ਦਿੱਲੀ (ਭਾਸ਼ਾ) – ਪਿਛਲੇ ਪੰਜ ਸਾਲਾਂ ’ਚ ਵਿਦੇਸ਼ੀ ਨਿਵੇਸ਼ ਸਹੂਲਤ ਪੋਰਟਲ (ਐੱਫ. ਆਈ. ਐੱਫ. ਪੀ.) ਰਾਹੀਂ 853 ਐੱਫ. ਡੀ. ਆਈ. ਪ੍ਰਸਤਾਵਾਂ ਦਾ ਨਿਪਟਾਰਾ ਕੀਤਾ ਗਿਆ ਹੈ। ਵਪਾਰ ਅਤੇ ਉਦਯੋਗ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਫ. ਆਈ. ਐੱਫ. ਬੀ. ਨੂੰ ਮਈ 2017 ’ਚ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ (ਐੱਫ. ਆਈ. ਪੀ. ਬੀ.) ਨੂੰ ਖਤਮ ਕਰਨ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ।
ਵਪਾਰ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਐੱਫ. ਆਈ. ਪੀ. ਬੀ. ਨੂੰ ਖਤਮ ਕਰਨ ਤੋਂ ਬਾਅਦ ਐੱਫ. ਡੀ. ਆਈ. (ਸਿੱਧਾ ਵਿਦੇਸ਼ੀ ਨਿਵੇਸ਼) ਨੀਤੀ ਅਤੇ ਫੇਮਾ (ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ) ਦੇ ਤਹਿਤ ਵਿਦੇਸ਼ੀ ਨਿਵੇਸ਼ ਲਈ ਸਰਕਾਰ ਦੀ ਮਨਜ਼ੂਰੀ ਸਬੰਧੀ ਮੰਤਰਾਲਿਆਂ/ਵਿਭਾਗਾਂ ਨੂੰ ਸੌਂਪੀ ਗਈ ਸੀ। ਮੰਤਰਾਲਾ ਦੇ ਤਹਿਤ ਇੰਡਸਟਰੀ ਅਤੇ ਇੰਟਰਨਲ ਟ੍ਰੇਡ ਪ੍ਰਮੋਸ਼ਨ ਡਿਪਾਰਟਮੈਂਟ (ਡੀ. ਪੀ. ਆਈ. ਆਈ. ਟੀ.) ਨੂੰ ਨੋਡਲ ਵਿਭਾਗ ਬਣਾਇਆ ਗਿਆ ਸੀ। ਬਿਆਨ ’ਚ ਕਿਹਾ ਗਿਆ ਕਿ ਐੱਫ. ਆਈ. ਪੀ. ਬੀ. ਨੂੰ ਖਤਮ ਕਰਨ ਤੋਂ ਬਾਅਦ ਐੱਫ. ਆਈ. ਐੱਫ. ਪੀ. ਰਾਹੀਂ 853 ਐੱਫ. ਡੀ. ਆਈ. ਪ੍ਰਸਤਾਵਾਂ ਦਾ ਨਿਪਟਾਰਾ ਕੀਤਾ ਗਿਆ ਹੈ। ਐੱਫ. ਡੀ. ਆਈ. ਪ੍ਰਸਤਾਵਾਂ ਨੂੰ ਹੁਣ ਸਿਰਫ ਇਸ ਪੋਰਟਲ ’ਤੇ ‘ਅਪਲੋਡ’ ਕਰਨ ਦੀ ਲੋੜ ਹੈ। ਇਸ ਪੋਰਟਲ ਦਾ ਪ੍ਰਬੰਧਨ ਡੀ. ਪੀ. ਆਈ. ਆਈ. ਟੀ. ਕਰਦਾ ਹੈ।
ਘਰੇਲੂ ਕੰਪਨੀਆਂ ਵਿੱਚ ਭਰੋਸੇ ਦੇ ਮਾਮਲੇ ਵਿੱਚ ਭਾਰਤ ਸਭ ਤੋਂ ਉੱਪਰ : ਅਧਿਐਨ
NEXT STORY