ਮੁੰਬਈ (ਵਾਰਤਾ) — ਦੇਸ਼ ਦੇ ਸ਼ੇਅਰ ਬਾਜ਼ਾਰ 'ਚ ਦੀਪਾਵਲੀ ਤੋਂ ਇਕ ਹਫ਼ਤਾ ਪਹਿਲਾਂ ਹੀ ਸੋਮਵਾਰ ਨੂੰ ਇਸ ਦੀ ਰੌਣਕ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 500 ਅੰਕ ਦੀ ਤੇਜ਼ੀ ਨਾਲ ਸ਼ੁਰੂਆਤੀ ਕਾਰੋਬਾਰ ਵਿਚ 42 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 150 ਅੰਕ ਦੀ ਮਜ਼ਬੂਤ ਬੜ੍ਹਤ ਨਾਲ ਸ਼ੁਰੂ ਹੋਇਆ। ਸੈਂਸੈਕਸ ਸ਼ੁੱਕਰਵਾਰ ਨੂੰ 41893.06 ਅੰਕ ਦੇ ਬੰਦ ਹੋਣ ਦੇ ਮੁਕਾਬਲੇ 42273.97 ਅੰਕਾਂ 'ਤੇ ਖੁੱਲ੍ਹਿਆ ਅਤੇ 42566.34 'ਤੇ ਚੜ੍ਹ ਕੇ ਬਾਅਦ ਵਿਚ ਫਿਲਹਾਲ 42448.03 ਅੰਕ 'ਤੇ 554.97 ਉੱਚਾ ਹੈ। ਨਿਫਟੀ ਵੀ ਪਿੱਛੇ ਨਹੀਂ ਰਿਹਾ। ਸ਼ੁਰੂਆਤ ਵਿਚ ਇਹ 12399.40 ਅੰਕ 'ਤੇ ਖੁੱਲ ਕੇ ਉੱਪਰ 12451.80 ਤੱਕ ਗਿਆ ਅਤੇ ਇਸ ਸਮੇਂ 12419.15 ਅੰਕ 'ਤੇ 155.60 ਦੇ ਉੱਚ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਸੈਂਸੇਕਸ ਦੀਆਂ ਸਿਖ਼ਰਲੀਆਂ 10 ਕੰਪਨੀਆਂ ਵਿਚੋਂ 9 ਦਾ ਮਾਰਕੀਟ ਕੈਪ ਵਧਿਆ, ਰਿਲਾਇੰਸ ਨੂੰ ਵੱਡਾ ਨੁਕਸਾਨ
ਸੈਂਸੈਕਸ ਦੀਆਂ ਸਿਖ਼ਰਲੀਆਂ 10 ਕੰਪਨੀਆਂ ਵਿਚੋਂ 9 ਦਾ ਮਾਰਕੀਟ ਪੂੰਜੀਕਰਣ (ਮਾਰਕੀਟ ਕੈਪ) ਪਿਛਲੇ ਹਫਤੇ 2,30,219.82 ਕਰੋੜ ਰੁਪਏ ਦੀ ਤੇਜ਼ੀ ਨਾਲ ਵਧਿਆ। ਐਚ.ਡੀ.ਐਫ.ਸੀ. ਬੈਂਕ ਨੇ ਸਭ ਤੋਂ ਵੱਧ ਲਾਭ ਹਾਸਲ ਕੀਤਾ। ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ ਪਿਛਲੇ ਹਫਤੇ 2,278.99 ਅੰਕ ਭਾਵ 5.75 ਪ੍ਰਤੀਸ਼ਤ ਦੀ ਤੇਜ਼ੀ ਨਾਲ ਵਧਿਆ। ਰਿਲਾਇੰਸ ਇੰਡਸਟਰੀਜ਼ ਨੂੰ ਛੱਡ ਕੇ ਚੋਟੀ ਦੀਆਂ 10 ਕੰਪਨੀਆਂ ਵਿਚੋਂ ਨੌਂ ਨੇ ਹਫਤੇ ਦੇ ਦੌਰਾਨ ਬਾਜ਼ਾਰ ਪੂੰਜੀਕਰਣ ਵਿਚ ਵਾਧਾ ਵੇਖਿਆ। ਸਮੀਖਿਆ ਅਧੀਨ ਹਫਤੇ 'ਚ ਐਚ.ਡੀ.ਐਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਣ 68,430.18 ਕਰੋੜ ਰੁਪਏ ਚੜ੍ਹ ਕੇ 7,19,948.29 ਰੁਪਏ 'ਤੇ ਪਹੁੰਚ ਗਿਆ। ਐਚ.ਡੀ.ਐਫ.ਸੀ. ਬੈਂਕ ਸਭ ਤੋਂ ਵੱਧ ਲਾਭਕਾਰੀ ਰਿਹਾ।
ਇਸ ਅਰਸੇ ਦੌਰਾਨ ਐਚ.ਡੀ.ਐਫ.ਸੀ. ਦਾ ਬਾਜ਼ਾਰ ਮੁੱਲ 38,484.05 ਕਰੋੜ ਰੁਪਏ ਚੜ੍ਹ ਕੇ 3,83,771.94 ਕਰੋੜ ਰੁਪਏ ਅਤੇ ਆਈ.ਸੀ.ਆਈ.ਸੀ.ਆਈ. ਬੈਂਕ 34,892.98 ਕਰੋੜ ਰੁਪਏ ਵਧ ਕੇ 3,05,629.04 ਕਰੋੜ ਰੁਪਏ ਰਿਹਾ। ਕੋਟਕ ਮਹਿੰਦਰਾ ਬੈਂਕ ਦਾ ਮਾਰਕੀਟ ਪੂੰਜੀਕਰਣ 33,649.7 ਕਰੋੜ ਰੁਪਏ ਵਧ ਕੇ 3,39,980.79 ਕਰੋੜ ਰੁਪਏ ਰਿਹਾ। ਇੰਫੋਸਿਸ ਦੀ ਬਾਜ਼ਾਰ ਹੈਸੀਅਤ 22,489.7 ਕਰੋੜ ਰੁਪਏ ਦੀ ਤੇਜ਼ੀ ਨਾਲ 4,74,242.93 ਕਰੋੜ ਰੁਪਏ 'ਤੇ ਪਹੁੰਚ ਗਈ। ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ.) ਦਾ ਬਾਜ਼ਾਰ ਪੂੰਜੀਕਰਣ 16,285.35 ਕਰੋੜ ਰੁਪਏ ਵਧ ਕੇ 10,16,239.59 ਕਰੋੜ ਰੁਪਏ ਰਿਹਾ।
ਟਾਪ ਗੇਨਰਜ਼
ਵਿਪਰੋ, ਇਨਫੋਸਿਸ, ਐਚ.ਸੀ.ਐਲ. ਟੇਕ, ਬ੍ਰਿਟਾਨੀਆ, ਸ਼੍ਰੀ ਸੀਮੈਂਟ
ਟਾਪ ਲੂਜ਼ਰਜ਼
ਜੇ.ਐਸ.ਡਬਲਯੂ. ਸਟੀਲ, ਟਾਟਾ ਸਟੀਲ, ਐਸ.ਬੀ.ਆਈ. , ਐਸ.ਬੀ.ਆਈ. ਲਾਈਫ
ਸੈਕਟਰਲ ਇੰਡੈਕਸ
ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਇਨ੍ਹਾਂ ਵਿਚ ਬੈਂਕ, ਵਿੱਤ ਸੇਵਾਵਾਂ, ਨਿੱਜੀ ਬੈਂਕ, ਧਾਤ, ਰਿਅਲਟੀ, ਪੀ.ਐਸ.ਯੂ. ਬੈਂਕ, ਮੀਡੀਆ, ਐਫ.ਐਮ.ਸੀ.ਜੀ., ਫਾਰਮਾ, ਆਈਟੀ ਅਤੇ ਆਟੋ ਸ਼ਾਮਲ ਹਨ।
ਬਿਗਬਾਸਕਟ ਦੇ ਡਾਟਾ ’ਚ ‘ਸੰਨ੍ਹ’, 2 ਕਰੋਡ਼ ਯੂਜ਼ਰਜ਼ ਦਾ ਬਿਊਰਾ ‘ਲੀਕ’
NEXT STORY