ਨਵੀਂ ਦਿੱਲੀ— ਇਕ ਅਮਰੀਕੀ ਡਾਲਰ ਖਰੀਦਣ ਲਈ ਇਸ ਸਾਲ ਦੇ ਸ਼ੁਰੂ 'ਚ ਜਿੱਥੇ ਤੁਸੀਂ 69-70 ਰੁਪਏ ਖਰਚ ਰਹੇ ਸੀ, ਉੱਥੇ ਹੀ ਹੁਣ ਇਸ ਦੀ ਕੀਮਤ 72 ਰੁਪਏ ਤੋਂ ਪਾਰ ਹੋ ਗਈ ਹੈ, ਯਾਨੀ ਤੁਹਾਨੂੰ ਵਿਦੇਸ਼ ਦੀ ਯਾਤਰਾ ਹੁਣ ਮਹਿੰਗੀ ਪਵੇਗੀ। ਇਸੇ ਤਰ੍ਹਾਂ ਵਿਦੇਸ਼ੀ ਪੜ੍ਹਾਈ ਲਈ ਖਰਚ ਵੀ ਵੱਧ ਹੋਵੇਗਾ।
ਸ਼ੁੱਕਰਵਾਰ ਨੂੰ ਜਾਰੀ ਹੋਏ ਕਮਜ਼ੋਰ ਜੀ. ਡੀ. ਪੀ. ਅੰਕੜਿਆਂ ਦੇ ਮੱਦੇਨਜ਼ਰ ਮੰਗਲਵਾਰ ਕਾਰੋਬਾਰ 'ਚ ਰੁਪਿਆ ਤਕਰੀਬਨ 1 ਰੁਪਏ ਦੀ ਗਿਰਾਵਟ 'ਚ 72.40 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਹਾਲਾਂਕਿ, ਬੁੱਧਵਾਰ ਨੂੰ ਕਾਰੋਬਾਰ ਸ਼ੁਰੂ ਹੋਣ 'ਤੇ ਇਹ 72.20 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ।

ਡਾਲਰ ਮਹਿੰਗਾ ਹੋਣ ਦਾ ਅਸਰ-
ਰੁਪਏ 'ਚ ਕਮਜ਼ੋਰੀ ਨਾਲ ਕਈ ਅਜਿਹੇ ਸੈਕਟਰ ਹਨ, ਜਿਨ੍ਹਾਂ ਨੂੰ ਨੁਕਸਾਨ ਹੁੰਦਾ ਹੈ ਪਰ ਉੱਥੇ ਹੀ ਆਈ. ਟੀ. ਤੇ ਫਾਰਮਾ ਵਰਗੇ ਕੁਝ ਅਜਿਹੇ ਸੈਕਟਰ ਵੀ ਹਨ, ਜਿਨ੍ਹਾਂ ਨੂੰ ਲਾਭ ਮਿਲਦਾ ਹੈ। ਡਾਲਰ ਮਹਿੰਗਾ ਹੋਣ ਨਾਲ ਐੱਨ. ਆਰ. ਆਈਜ਼. ਨੂੰ ਫਾਇਦਾ ਹੁੰਦਾ ਹੈ, ਯਾਨੀ ਜੋ ਲੋਕ ਵਿਦੇਸ਼ 'ਚੋਂ ਆਪਣੇ ਭਾਰਤ ਬੈਠੇ ਪਰਿਵਾਰਾਂ ਨੂੰ ਡਾਲਰ 'ਚ ਰਕਮ ਭੇਜਦੇ ਹਨ, ਉਨ੍ਹਾਂ ਦੀ ਰਕਮ ਇੱਥੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਬਣਦੀ ਹੈ।
ਹਾਲਾਂਕਿ, ਰੁਪਏ 'ਚ ਕਮਜ਼ੋਰੀ ਕਾਰਨ ਮਹਿੰਗਾਈ ਵਧਣ ਦਾ ਖਤਰਾ ਰਹਿੰਦਾ ਹੈ ਕਿਉਂਕਿ ਬਹੁਤ ਸਾਰੇ ਖਾਣ-ਪੀਣ ਦੇ ਸਮਾਨ ਤੋਂ ਲੈ ਕੇ ਇਲੈਕਟ੍ਰਿਕ ਸਮਾਨ ਅਤੇ ਗੋਲਡ, ਕੱਚਾ ਤੇਲ ਆਦਿ ਕਾਫੀ ਕੁਝ ਭਾਰੀ ਮਾਤਰਾ 'ਚ ਦਰਾਮਦ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਵੱਧ ਮਹਿੰਗਾਈ ਮਾਰਕੀਟ ਲਈ ਨਕਾਰਾਤਮਕ ਹੈ ਕਿਉਂਕਿ ਆਰ. ਬੀ. ਆਈ. ਨੂੰ ਨੀਤੀਗਤ ਦਰਾਂ 'ਚ ਕਟੌਤੀ ਨੂੰ ਰੋਕਣਾ ਪੈ ਸਕਦਾ ਹੈ ਅਤੇ ਰੁਖ਼ ਬਦਲਣਾ ਪੈ ਸਕਦਾ ਹੈ। ਰੁਪਏ ਦੀ ਗਿਰਾਵਟ ਨਾਲ ਕੰਪਨੀਆਂ ਦੀ ਲਾਗਤ ਵਧਣ ਕਾਰਨ ਉਨ੍ਹਾਂ ਦਾ ਮੁਨਾਫਾ ਪ੍ਰਭਾਵਿਤ ਹੁੰਦਾ ਹੈ, ਜਿਸ ਦਾ ਸਿੱਧਾ ਪ੍ਰਭਾਵ ਗਾਹਕਾਂ ਦੀ ਜੇਬ 'ਤੇ ਪੈਂਦਾ ਹੈ।
ਨਿਰਯਾਤਕਾਂ ਨੂੰ ਹੁਣ GST ਰਿਫੰਡ ਲਈ ਨਹੀਂ ਕਰਨੀ ਹੋਵੇਗੀ ਲੰਬੀ ਉਡੀਕ
NEXT STORY