ਨਵੀਂ ਦਿੱਲੀ—ਨਿਰਯਾਤਕਾਂ ਨੂੰ ਹੁਣ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਰਿਫੰਡ ਦੇ ਲਈ ਲੰਬੀ ਉਡੀਕ ਨਹੀਂ ਕਰਨੀ ਪਵੇਗੀ | ਸਰਕਾਰ ਕਾਰੋਬਾਰ ਦੀ ਪ੍ਰਕਿਰਿਆ ਆਸਾਨ ਕਰਨ ਲਈ ਛੇਤੀ ਹੀ ਅਜਿਹਾ ਸਿਸਟਮ ਬਣਾਉਣ ਜਾ ਰਹੀ ਜਿਸ 'ਚ ਸੈਂਟਰਲ ਅਤੇ ਸਟੇਟ ਜੀ.ਐੱਸ.ਟੀ. ਰਿਫੰਡ ਜਾਰੀ ਕਰਨ ਦੀ ਸੁਵਿਧਾ ਸ਼ੁਰੂ ਹੋ ਜਾਵੇਗੀ | ਇਸ ਦੇ ਤਹਿਤ ਜੇਕਰ ਕੋਈ ਨਿਰਯਾਤਕ ਐੱਸ.ਜੀ.ਐੱਸ.ਟੀ. ਅਧਿਕਾਰੀ ਦੇ ਕੋਲ ਰਿਫੰਡ ਦਾ ਦਾਅਵਾ ਕਰਦਾ ਹੈ ਤਾਂ ਉਹ ਅਧਿਕਾਰੀ ਉਸ ਨੂੰ ਮਨਜ਼ੂਰੀ ਦੇ ਕੇ ਸੀ.ਜੀ.ਐੱਸ.ਟੀ. ਅਧਿਕਾਰੀ ਦੇ ਕੋਲ ਭੇਜ ਦੇਵੇਗਾ ਜੋ ਆਪਣੇ ਪੱਧਰ 'ਤੇ ਹੀ ਸੀ.ਜੀ.ਐੱਸ.ਟੀ. ਅਤੇ ਐੱਸ.ਜੀ.ਐੱਸ.ਟੀ. ਦਾ ਰਿਫੰਡ ਜਾਰੀ ਕਰ ਦੇਵੇਗਾ | ਮਹੀਨੇ ਦੇ ਅੰਤ 'ਚ ਕੇਂਦਰ ਅਤੇ ਸੂਬੇ ਦੇ ਅਧਿਕਾਰੀ ਉਸ ਨੂੰ ਆਪਸ 'ਚ ਐਡਜਸਟ ਕਰ ਲੈਣਗੇ | ਇਸ ਤਰ੍ਹਾਂ ਵਪਾਰੀ ਨੂੰ ਰਿਫੰਡ ਪ੍ਰਾਪਤ ਕਰਨ 'ਚ ਦੇਰੀ ਨਹੀਂ ਹੋਵੇਗੀ | ਸਿੰਗਲ ਅਥਾਰਟੀ ਦੇ ਰਾਹੀਂ ਰਿਫੰਡ ਜਾਰੀ ਕਰਨ ਦੀ ਸੁਵਿਧਾ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਜਾ ਰਹੇ ਹਨ | 20 ਸਤੰਬਰ ਨੂੰ ਗੋਆ 'ਚ ਵੀ ਇਸ ਸੁਵਿਧਾ ਦੇ ਸੰਬੰਧ 'ਚ ਚਰਚਾ ਕੀਤੀ ਜਾ ਸਕਦੀ ਹੈ | ਕਾਊਾਸਿਲ ਦੇ ਅਧਿਕਾਰੀ ਇਸ ਮੁੱਦੇ 'ਤੇ ਸੂਬਿਆਂ ਦੇ ਵਿੱਤੀ ਮੰਤਰੀ ਦੇ ਸਾਹਮਣੇ ਵਿਸਤਿ੍ਤ ਪ੍ਰਜੈਂਟੇਸ਼ਨ ਦੇ ਸਕਦੇ ਹਨ | ਇਹ ਸੁਵਿਧਾ ਸ਼ੁਰੂ ਕਰਨ ਦੀ ਲੋੜ ਇਸ ਲਈ ਪਈ ਹੈ ਕਿਉਂਕਿ ਜੀ.ਐੱਸ.ਟੀ. ਲਾਗੂ ਹੋਣ ਦੇ ਬਾਅਦ ਤੋਂ ਹੀ ਨਿਰਯਾਤਕਾਂ ਨੂੰ ਰਿਫੰਡ ਮਿਲਣ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ |
'ਭਾਰਤੀ ਅਰਥਚਾਰੇ ਲਈ ਅਗਲੇ 2 ਮਹੀਨੇ ਬਹੁਤ ਅਹਿਮ'
NEXT STORY