ਮੁੰਬਈ— ਦੁਨੀਆ ਦੀਆਂ ਹੋਰ ਪ੍ਰਮੁਖ ਕਰੰਸੀਆਂ ਦੇ ਮੁਕਾਬਲੇ ਡਾਲਰ 'ਚ ਰਹੀ ਨਰਮੀ ਨਾਲ ਰੁਪਿਆ ਅੱਜ 2 ਪੈਸੇ ਦੀ ਮਜਬੂਤੀ ਨਾਲ 74.88 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ।
ਭਾਰਤੀ ਕਰੰਸੀ ਪਿਛਲੇ ਤਿੰਨ ਕਾਰੋਬਾਰੀ ਦਿਨਾਂ 'ਚ 12 ਪੈਸੇ ਟੁੱਟਣ ਤੋਂ ਬਾਅਦ ਮਜਬੂਤ ਹੋਈ ਹੈ। ਪਿਛਲੇ ਕਾਰੋਬਾਰੀ ਦਿਨ ਇਹ 5 ਪੈਸੇ ਦੀ ਗਿਰਾਵਟ 'ਚ 74.90 ਰੁਪਏ ਪ੍ਰਤੀ ਡਾਲਰ 'ਤੇ ਰਹੀ ਸੀ।
ਰੁਪਏ 'ਚ ਅੱਜ ਸ਼ੁਰੂ ਤੋਂ ਹੀ ਤੇਜ਼ੀ ਰਹੀ। ਇਹ ਚਾਰ ਪੈਸੇ ਦੀ ਬੜ੍ਹਤ 'ਚ 74.86 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ। ਦਿਨ ਭਰ ਇਹ 74.78 ਰੁਪਏ ਪ੍ਰਤੀ ਡਾਲਰ ਅਤੇ 74.90 ਰੁਪਏ ਪ੍ਰਤੀ ਡਾਲਰ ਵਿਚਕਾਰ ਰਿਹਾ। ਅੰਤ 'ਚ ਇਹ ਪਿਛਲੇ ਕਾਰੋਬਾਰੀ ਦਿਨ ਦੀ ਤੁਲਨਾ 'ਚ ਦੋ ਪੈਸੇ ਦੀ ਮਜਬੂਤੀ ਨਾਲ 74.88 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।
ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਸੂਚਕ 'ਚ ਰਹੀ ਨਰਮੀ ਨਾਲ ਰੁਪਿਆ ਨੂੰ ਸਮਰਥਨ ਮਿਲਿਆ।
SBI ਨੇ ਏ. ਟੀ. ਐੱਮ. 'ਚੋਂ ਪੈਸੇ ਕਢਾਉਣ ਸਬੰਧੀ ਨਿਯਮ ਬਦਲੇ
NEXT STORY