ਨਵੀਂ ਦਿੱਲੀ- LPG ਯਾਨੀ ਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਝਟਕਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਚੁੱਪਚਾਪ ਰਸੋਈ ਗੈਸ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਇਹ ਵਾਧਾ ਬੀਤੇ ਦਿਨ ਤੋਂ ਲਾਗੂ ਵੀ ਹੋ ਚੁੱਕਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਰਸੋਈ ਗੈਸ ਦੀ ਕੀਮਤ 25 ਰੁਪਏ ਹੋਰ ਵਧਾ ਦਿੱਤੀ ਹੈ, ਜਿਸ ਨਾਲ ਰਾਸ਼ਟਰੀ ਰਾਜਧਾਨੀ ਵਿਚ ਸਿਲੰਡਰ ਵਿਚ ਐੱਲ. ਪੀ. ਜੀ. ਭਰਾਉਣ ਦੀ ਕੀਮਤ 859 ਰੁਪਏ ਹੋ ਗਈ ਹੈ।
ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਤੇਲ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਰਾਸ਼ਟਰੀ ਰਾਜਧਾਨੀ ਵਿਚ 1 ਜੂਨ ਨੂੰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 809 ਰੁਪਏ ਸੀ, ਜੋ 1 ਜੁਲਾਈ ਨੂੰ ਵਧਾ ਕੇ 834 ਰੁਪਏ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ- HDFC ਬੈਂਕ ਖਾਤਾਧਾਰਕਾਂ ਲਈ ਨਵੇਂ ਕ੍ਰੈਡਿਟ ਕਾਰਡਾਂ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ
ਇਕ ਸਾਲ 'ਚ ਇੰਨਾ ਹੋ ਚੁੱਕਾ ਹੈ ਮਹਿੰਗਾ-
1 ਜਨਵਰੀ ਤੋਂ 17 ਅਗਸਤ ਦਰਮਿਆਨ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 165 ਰੁਪਏ ਵੱਧ ਚੁੱਕੀ ਹੈ। ਉੱਥੇ ਹੀ, ਪਿਛਲੇ ਇਕ ਸਾਲ ਯਾਨੀ 1 ਅਗਸਤ 2020 ਤੋਂ ਦੇਖਈਏ ਤਾਂ ਐੱਲ. ਪੀ. ਜੀ. ਸਿਲੰਡਰ ਦੀ ਕੀਮਤ 265 ਰੁਪਏ ਵਧੀ ਹੈ। ਰਸੋਈ ਗੈਸ ਕੀਮਤਾਂ ਵਿਚ ਉਸ ਸਮੇਂ ਵਾਧਾ ਹੋ ਰਿਹਾ ਹੈ ਜਦੋਂ ਆਮ ਲੋਕ ਪਹਿਲਾਂ ਹੀ ਪੈਟਰੋਲ, ਡੀਜ਼ਲ ਕੀਮਤਾਂ ਵਧਣ ਕਾਰਨ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ। ਦੇਸ਼ ਵਿਚ ਇਸ ਸਮੇਂ ਪੈਟਰੋਲ 100 ਰੁਪਏ ਪ੍ਰਤੀ ਲਿਟਰ ਤੋਂ ਉਪਰ ਵਿਕ ਰਿਹਾ ਹੈ, ਜਦੋਂ ਕਿ ਡੀਜ਼ਲ ਵੀ 90 ਰੁਪਏ ਤੋਂ ਉੱਪਰ ਜਾ ਚੁੱਕਾ ਹੈ। ਸੂਬਾ ਸਰਕਾਰਾਂ ਅਤੇ ਕੇਂਦਰ ਵੱਲੋਂ ਟੈਕਸਾਂ ਕਾਰਨ ਪੈਟਰੋਲ, ਡੀਜ਼ਲ ਮਹਿੰਗਾ ਹੋਣਾ ਵੀ ਇਕ ਮਹੱਤਵਪੂਰਨ ਕਾਰਕ ਹੈ। ਉੱਥੇ ਹੀ, ਕੌਮਾਂਤਰੀ ਬਾਜ਼ਾਰ ਵਿਚ ਬੁੱਧਵਾਰ ਨੂੰ ਬ੍ਰੈਂਟ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ- ਸ਼ਿਮਲਾ ਘੁੰਮਣ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਹਵਾਈ ਕਿਰਾਏ 'ਚ ਵੱਡੀ ਕਟੌਤੀ
HDFC ਬੈਂਕ ਖਾਤਾਧਾਰਕਾਂ ਲਈ ਨਵੇਂ ਕ੍ਰੈਡਿਟ ਕਾਰਡਾਂ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ
NEXT STORY