ਸ਼ਿਮਲਾ- ਪਵਨ ਹੰਸ ਹੈਲੀਕਾਪਟਰ ਸੇਵਾ ਕੰਪਨੀ ਨੇ ਚੰਡੀਗੜ੍ਹ ਤੋਂ ਸ਼ਿਮਲਾ, ਕੁਲੂ, ਧਰਮਸ਼ਾਲਾ ਲਈ ਸ਼ੁਰੂ ਕੀਤੀ ਗਈ ਹੈਲੀਕਾਪਟਰ ਸੇਵਾ ਦੇ ਕਿਰਾਏ ਵਿਚ ਵੱਡੀ ਕਟੌਤੀ ਕਰ ਦਿੱਤੀ ਹੈ।
ਰਿਪੋਰਟਾਂ ਅਨੁਸਾਰ, ਕਿਰਾਏ ਵਿਚ 14 ਤੋਂ 34 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ। ਇਹ ਕਟੌਤੀ 15 ਅਗਸਤ ਤੋਂ ਲਾਗੂ ਹੋ ਚੁੱਕੀ ਹੈ।
ਹੁਣ ਯਾਤਰੀ ਇਨ੍ਹਾਂ ਮਾਰਗਾਂ 'ਤੇ ਘੱਟ ਕਿਰਾਏ 'ਤੇ ਆਨਲਾਈਨ ਬੁਕਿੰਗ ਕਰ ਸਕਦੇ ਹਨ। ਚੰਡੀਗੜ੍ਹ ਤੋਂ ਧਰਮਸ਼ਾਲਾ ਅਤੇ ਧਰਮਸ਼ਾਲਾ ਤੋਂ ਚੰਡੀਗੜ੍ਹ ਦੇ ਕਿਰਾਏ ਵਿਚ 34 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ, ਜਦੋਂ ਕਿ ਚੰਡੀਗੜ੍ਹ ਤੋਂ ਕੁਲੂ ਅਤੇ ਕੁਲੂ ਤੋਂ ਚੰਡੀਗੜ੍ਹ ਵਾਇਆ ਸ਼ਿਮਲਾ ਰੂਟ ਦੇ ਕਿਰਾਏ ਵਿਚ 14 ਫ਼ੀਸਦ ਤੱਕ ਦੀ ਕਮੀ ਕੀਤੀ ਗਈ ਹੈ। ਪਵਨ ਹੰਸ ਹਿਮਾਚਲ ਵਿਚ ਉਡਾਣ-2 ਤਹਿਤ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਉਡਾਣ-2 ਯੋਜਨਾ ਤਹਿਤ ਸ਼ਿਮਲਾ, ਕੁਲੂ ਲਈ ਸੈਲਾਨੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੈਲੀਕਾਪਟਰ ਪੂਰੀ ਤਰ੍ਹਾਂ ਬੁੱਕ ਹੋ ਰਿਹਾ ਹੈ। ਧਰਮਸ਼ਾਲਾ ਲਈ ਸੈਲਾਨੀਆਂ ਦਾ ਰੁਝਾਨ ਪਹਿਲਾਂ ਦੇ ਮੁਕਾਬਲੇ ਥੋੜ੍ਹਾ ਘੱਟ ਹੋਇਆ ਹੈ। ਧਰਮਸ਼ਾਲਾ ਵਿਚ ਹੜ੍ਹ ਦੀ ਘਟਨਾ ਪਿੱਛੋਂ ਇੱਥੇ ਸੈਲਾਨੀਆਂ ਦੀ ਆਮਦ ਘਟੀ ਹੈ। ਇਹੀ ਵਜ੍ਹਾ ਹੈ ਕਿ ਘੱਟ ਹੀ ਸੈਲਾਨੀ ਉਡਾਣ-2 ਤਹਿਤ ਧਰਮਸ਼ਾਲਾ ਆ ਰਹੇ ਹਨ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਤਿੰਨ ਪੈਸੇ ਟੁੱਟਿਆ
NEXT STORY