ਮੁੰਬਈ- ਭਾਰਤੀ ਸ਼ੇਅਰ ਬਾਜ਼ਾਰ 'ਚ ਬੁੱਧਵਾਰ ਦੇ ਦਿਨ ਮਜ਼ਬੂਤੀ ਦੇ ਨਾਲ ਸ਼ੁਰੂਆਤ ਹੋਈ ਹੈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 'ਚ 300 ਅੰਕਾਂ ਦਾ ਜਦਕਿ ਨਿਫਟੀ 'ਚ ਲਗਭਗ 100 ਅੰਕਾਂ ਦਾ ਵਾਧਾ ਦਿਖ ਰਿਹਾ ਹੈ।
ਇਹ ਵੀ ਪੜ੍ਹੋ- ਇਸ ਦੇਸ਼ 'ਚ ਮੀਟ-ਮਟਨ ਤੋਂ ਵੀ ਜ਼ਿਆਦਾ ਮਹਿੰਗੇ ਹੋਏ ਗੰਢੇ, ਕੀਮਤ ਕਰ ਦੇਵੇਗੀ ਹੈਰਾਨ
ਦੋਵਾਂ ਹੀ ਪ੍ਰਮੁੱਖ ਇੰਡੈਕਸ 'ਚ ਲਗਭਗ ਅੱਧੇ-ਅੱਧੇ ਫ਼ੀਸਦੀ ਦੀ ਤੇਜ਼ੀ ਹੈ। ਬਾਜ਼ਾਰ ਨੂੰ ਆਈ.ਟੀ. ਅਤੇ ਮੈਟਲ ਸੈਕਟਰ ਦੇ ਸ਼ੇਅਰਾਂ ਦੇ ਵਧੀਆਂ ਪ੍ਰਦਰਸ਼ਨ ਨਾਲ ਮਜ਼ਬੂਤੀ ਮਿਲ ਰਹੀ ਹੈ। ਸ਼ੁਰੂਆਤੀ ਕਾਰੋਬਾਰ 'ਚ ਅਡਾਨੀ ਇੰਟਰਪ੍ਰਾਈਜੇਜ਼ ਦੇ ਸ਼ੇਅਰ ਛੇ ਫ਼ੀਸਦੀ ਉਛਲ ਕੇ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
ਦੂਜੇ ਪਾਸੇ ਅਤੇ ਹਿੰਡਾਲਕੋ ਅਤੇ ਐੱਮ ਐਂਡ ਐੱਮ ਦੇ ਸ਼ੇਅਰਾਂ 'ਚ ਵੀ ਦੋ-ਦੋ ਫ਼ੀਸਦੀ ਦੀ ਮਜ਼ਬੂਤੀ ਹੈ। ਦੱਸ ਦੇਈਏ ਕਿ ਕੱਲ੍ਹ ਭਾਵ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਲਗਾਤਾਰ ਅੱਠਵੇਂ ਦਿਨ ਗਿਰਾਵਟ ਦੇ ਨਾਲ ਬੰਦ ਹੋਏ ਸਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਇਸ ਦੇਸ਼ 'ਚ ਮੀਟ-ਮਟਨ ਤੋਂ ਵੀ ਜ਼ਿਆਦਾ ਮਹਿੰਗੇ ਹੋਏ ਗੰਢੇ, ਕੀਮਤ ਕਰ ਦੇਵੇਗੀ ਹੈਰਾਨ
NEXT STORY