ਮੁੰਬਈ — ਅਮਰੀਕਾ ਅਤੇ ਚੀਨ ਵਿਚਾਲੇ ਵਪਾਰਕ ਸੌਦਾ ਅਜੇ ਰੱਦ ਨਹੀਂ ਕੀਤਾ ਗਿਆ ਹੈ। ਇਹ ਜਾਣਕਾਰੀ ਖੁਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤੀ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਾਲੇ ਸੌਦਾ ਬਰਕਰਾਰ ਹੈ। ਇਸ ਖਬਰ ਕਾਰਨ ਭਾਰਤੀ ਸਟਾਕ ਮਾਰਕੀਟ ਦੀ ਸ਼ੁਰੂਆਤ ਅੱਜ ਵਾਧੇ ਨਾਲ ਹੋਈ ਹੈ। ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 150 ਅੰਕ ਮਜ਼ਬੂਤ ਹੋਇਆ ਅਤੇ ਇਹ 35 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਿਆ। ਇਸੇ ਤਰ੍ਹਾਂ ਨਿਫਟੀ ਵੀ ਲਗਭਗ 50 ਅੰਕ ਦੀ ਤੇਜ਼ੀ ਨਾਲ 10,350 ਅੰਕ 'ਤੇ ਪਹੁੰਚ ਗਿਆ।
ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨੇਵੇਰੋ ਵੱਲੋਂ ਅਮਰੀਕਾ ਵਿਚ ਜਾਰੀ ਕੀਤੇ ਗਏ ਇੱਕ ਬਿਆਨ ਵਿਚ ਕਿਹਾ ਗਿਆ ਸੀ ਕਿ ਅਮਰੀਕਾ ਅਤੇ ਚੀਨ ਦਰਮਿਆਨ ਵਪਾਰਕ ਸੌਦਾ ਖ਼ਤਮ ਹੋ ਗਿਆ ਹੈ। ਉਸਨੇ ਸੌਦੇ ਨੂੰ ਖਤਮ ਕਰਨ ਪਿੱਛੇ ਕੋਰੋਨਾ ਵਾਇਰਸ ਨੂੰ ਮੁੱਖ ਕਾਰਨ ਦੱਸਿਆ। ਇਸ ਖ਼ਬਰ ਦੇ ਕਾਰਨ ਅਮਰੀਕਾ ਸਮੇਤ ਵਿਸ਼ਵ ਭਰ ਦੀ ਸਟਾਕ ਮਾਰਕੀਟ ਵਿਚ ਗਿਰਾਵਟ ਵੇਖੀ ਗਈ। ਹਾਲਾਂਕਿ ਬਾਅਦ ਵਿਚ ਰਿਕਵਰੀ ਵੀ ਆ ਗਈ।
ਇਨ੍ਹਾਂ ਸ਼ੇਅਰਾਂ 'ਚ ਆਈ ਗਿਰਾਵਟ
ਇਸ ਵਾਧੇ ਵਿਚਕਾਰ ਭਾਰਤੀ ਮਾਰਕੀਟ ਵਿਚ ਆਈ.ਟੀ. ਸੈਕਟਰ ਦੇ ਸ਼ੇਅਰ ਡਿੱਗ ਗਏ। ਇੰਫੋਸਿਸ ਅਤੇ ਟੀਸੀਐਸ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਵੇਖੇ ਗਏ। ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ1-ਬੀ ਵੀਜ਼ਾ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਨੇ ਭਾਰਤ ਸਮੇਤ ਦੁਨੀਆ ਦੇ ਆਈਟੀ ਪੇਸ਼ੇਵਰਾਂ ਨੂੰ ਵੱਡਾ ਝਟਕਾ ਲੱਗਾ ਹੈ। ਇਹ ਫੈਸਲਾ ਸਾਲ ਦੇ ਅੰਤ ਤੱਕ ਲਾਗੂ ਰਹੇਗਾ।
ਟਾਪ ਗੇਨਰਜ਼
ਬਜਾਜ ਆਟੋ , ਬਜਾਜ ਫਾਈਨੈਂਸ, ਬਜਾਜ ਫਿਨਸਰਵ , ਕੋਟਕ ਬੈਂਕ , ਪਾਵਰਗ੍ਰਿਡ
ਟਾਪ ਲੂਜ਼ਰਜ਼
ਐੱਚ.ਡੀ.ਐੱਫ.ਸੀ., ਓ.ਐੱਨ.ਜੀ.ਸੀ. , ਟੀ.ਸੀ.ਐੱਸ. , ਰਿਲਾਇੰਸ ਅਤੇ ਐਚ.ਡੀ.ਐੱਫ.ਸੀ. ਬੈਂਕ
ਵਿੱਤੀ ਰਾਹਤ ਉਪਾਵਾਂ ਦੀ ਇਕ ਹੋਰ ਕੜੀ ਦਾ ਐਲਾਨ ਕਰ ਸਕਦੈ ਭਾਰਤ : ਫਿਚ
NEXT STORY