ਨਵੀਂ ਦਿੱਲੀ (ਭਾਸ਼ਾ) : ਇਸ ਗੱਲ ਦੀਆਂ ਕਾਫੀ ਸੰਭਾਵਨਾਵਾਂ ਹਨ ਕਿ ਭਾਰਤ ਮਾਲੀਆ ਇਨਸੈਂਟਿਵ ਪੈਕੇਜ ਦੀ ਇਕ ਹੋਰ ਕੜੀ ਦਾ ਐਲਾਨ ਕਰ ਸਕਦਾ ਹੈ। ਕ੍ਰੈਡਿਟ ਰੇਟਿੰਗ ਏਜੰਸੀ ਫਿਚ ਰੇਟਿੰਗਸ ਨੇ ਇਹ ਅਨੁਮਾਨ ਸਾਫ ਕੀਤਾ। ਫਿਚ ਨੇ ਪਿਛਲੇ ਹਫਤੇ ਭਾਰਤ ਦੀ ਸੰਪ੍ਰਭੁ ਰੇਟਿੰਗ ਦੇ ਦ੍ਰਿਸ਼ਟੀਕੋਣ ਨੂੰ ਸਥਿਰ ਤੋਂ ਨਕਾਰਾਤਮਕ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਰੇਟਿੰਗ ਬਾਰੇ ਫੈਸਲਾ ਲੈਂਦੇ ਹੋਏ ਵਾਧੂ ਮਾਲੀਆ ਇਨਸੈਂਟਿਵ ਦੇ ਕਾਰਕ ਨੂੰ ਵੀ ਸ਼ਾਮਲ ਕੀਤਾ ਹੈ। ਫਿਚ ਦੇ ਨਿਰਦੇਸ਼ਕ ਸਾਵਰੇਨ ਰੇਟਿੰਗ ਥਾਮਸ ਰੂਕਮੇਕਰ ਨੇ ਕਿਹਾ ਕਿ 'ਕੋਵਿਡ-19' ਅਜੇ ਵੀ ਭਾਰਤ 'ਚ ਹੈ ਅਤੇ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਸਰਕਾਰ ਨੂੰ ਅਰਥਵਿਵਸਥਾ ਦਾ ਸਮਰਥਨ ਕਰਨ ਲਈ ਵਿੱਤੀ ਉਪਰਾਲਿਆਂ 'ਤੇ ਥੋੜ੍ਹਾ ਜ਼ਿਆਦਾ ਖਰਚ ਕਰਨਾ ਹੋਵੇਗਾ।
ਉਨ੍ਹਾਂ ਕਿਹਾ 'ਸਾਡੇ ਪੂਰਵ ਅਨੁਮਾਨ ਵਿਚ ਅਸੀਂ ਵੱਡੇ ਇਨਸੈਂਟਿਵ ਪੈਕੇਜ ਨੂੰ ਸ਼ਾਮਲ ਕੀਤਾ ਹੈ, ਨਾ ਕਿ ਹੁਣ ਦੇ ਘੋਸ਼ਿਤ ਇਨਸੈਂਟਿਵ ਉਪਾਵਾਂ ਨੂੰ, ਜੋ ਜੀਡੀਪੀ ਦਾ ਸਿਰਫ਼ ਇਕ ਫ਼ੀਸਦੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਡੀਪੀ ਦੇ 10 ਫ਼ੀਸਦੀ ਦੇ ਬਰਾਬਰ ਦੇ ਉਪਾਵਾਂ ਦੀ ਘੋਸ਼ਣਾ ਕੀਤੀ ਸੀ। ਇਨ੍ਹਾਂ ਵਿਚੋਂ 9 ਫ਼ੀਸਦੀ ਘੋਸ਼ਣਾਵਾਂ ਗੈਰ-ਵਿੱਤੀ ਸਨ। ਬਾਂਡ ਜਾਰੀ ਕਰਨ ਨੂੰ ਲੈ ਕੇ ਵੀ ਘੋਸ਼ਣਾ ਕੀਤੀ ਗਈ ਸੀ ਅਤੇ ਉਹ ਜੀਡੀਪੀ ਦੇ 2 ਫ਼ੀਸਦੀ ਦੇ ਬਰਾਬਰ ਹੋਣਾ ਸੀ। ਰੂਕਮੇਕਰ ਨੇ ਫਿਚ ਰੇਟਿੰਗਸ ਦੇ ਇਕ ਵੈਬੀਨਾਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਇਹ ਇਕ ਸੰਕੇਤ ਦੇ ਸਕਦਾ ਹੈ ਕਿ ਇਕ ਫ਼ੀਸਦੀ (ਜੀਡੀਪੀ ਦੇ ਇਕ ਫ਼ੀਸਦੀ) ਦੇ ਉਪਾਅ ਆਉਣ ਵਾਲੇ ਮਹੀਨਿਆਂ ਵਿਚ ਉਨ੍ਹਾਂ ਲਈ ਘੋਸ਼ਿਤ ਹੋ ਸਕਦੇ ਹਨ, ਜਿਨ੍ਹਾਂ ਨੂੰ ਜ਼ਰੂਰਤ ਹੈ। ਪਿਛਲੇ ਮਹੀਨੇ ਘੋਸ਼ਿਤ 21 ਲੱਖ ਕਰੋੜ ਰੁਪਏ ਦੇ ਆਰਥਕ ਰਾਹਤ ਪੈਕੇਜ ਵਿਚ ਸਰਕਾਰੀ ਉਪਾਅ ਅਤੇ ਆਰ.ਬੀ.ਆਈ. ਦੇ ਉਪਾਅ ਵੀ ਸ਼ਾਮਲ ਹਨ। ਕੇਂਦਰ ਸਰਕਾਰ ਨੇ ਬਾਜ਼ਾਰ ਤੋਂ ਕਰਜ਼ ਜੁਟਾਉਣ ਦੀ ਹੱਦ ਨੂੰ ਵੀ 2020-21 ਦੇ 7.8 ਲੱਖ ਕਰੋੜ ਰੁਪਏ ਦੇ ਬਜਟ ਅਨੁਮਾਨ ਤੋਂ 12 ਲੱਖ ਕਰੋੜ ਰੁਪਏ ਤੱਕ ਵਧਾ ਦਿੱਤਾ ਹੈ । ਫਿਚ ਨੇ ਚਾਲੂ ਵਿੱਤ ਸਾਲ ਵਿਚ ਭਾਰਤ ਦੀ ਅਰਥ ਵਿਵਸਥਾ ਵਿਚ 5 ਫ਼ੀਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ ਲਗਾਇਆ ਹੈ।
ਭਾਰਤ ਦੀ ਜੀਡੀਪੀ 'ਚ ਇਸ ਸਾਲ ਆ ਸਕਦੀ ਹੈ 3.1 ਫੀਸਦੀ ਦੀ ਗਿਰਾਵਟ : ਮੂਡੀਜ਼
NEXT STORY