ਨਵੀਂ ਦਿੱਲੀ— ਜਹਾਜ਼ 'ਚ ਬੈਠੇ ਮੋਬਾਇਲ 'ਤੇ ਗੱਲਬਾਤ ਕਰਨ ਅਤੇ ਇੰਟਰਨੈੱਟ ਦਾ ਇਸਤੇਮਾਲ ਕਰਨ ਦੀ ਸੁਵਿਧਾ 'ਤੇ ਅਗਲੇ ਮਹੀਨੇ ਤਕ ਨਿਯਮ ਆ ਸਕਦੇ ਹਨ। ਨਿਯਮਾਂ ਨੂੰ ਅੰਤਿਮ ਰੂਪ ਦੇਣ ਲਈ ਦੂਰਸੰਚਾਰ ਵਿਭਾਗ (ਡੀ. ਓ. ਟੀ.) ਮੰਗਲਵਾਰ ਨੂੰ ਸਾਰੇ ਹਿੱਸੇਦਾਰਾਂ ਨਾਲ ਬੈਠਕ ਕਰੇਗਾ। ਸੂਤਰਾਂ ਮੁਤਾਬਕ, ਇਸ ਸਰਵਿਸ 'ਚ ਭਾਰਤੀ ਸੈਟੇਲਾਈਟ ਜਾਂ ਆਕਾਸ਼ੀ ਵਿਭਾਗ ਦੇ ਪੈਨਲ 'ਚ ਸ਼ਾਮਲ ਸੈਟੇਲਾਈਟ ਦਾ ਹੀ ਇਸਤੇਮਾਲ ਹੋ ਸਕੇਗਾ। ਇਸ ਦਾ ਮਤਲਬ ਹੈ ਕਿ ਵਿਦੇਸ਼ੀ ਜਹਾਜ਼ ਕੰੰਪਨੀਆਂ ਜੋ ਭਾਰਤ ਦੇ ਬਾਹਰ ਜਹਾਜ਼ 'ਚ ਮੋਬਾਇਲ 'ਤੇ ਗੱਲਬਾਤ ਦੀ ਸੁਵਿਧਾ ਦੇ ਰਹੀਆਂ ਹਨ, ਉਨ੍ਹਾਂ ਨੂੰ ਭਾਰਤ 'ਚ ਆਪਣੀਆਂ ਸੇਵਾਵਾਂ ਦਾ ਵਿਸਥਾਰ ਕਰਨ ਲਈ ਸਥਾਨਕ ਇਕਾਈ ਨਾਲ ਸਾਂਝੇਦਾਰੀ ਕਰਨ ਦੀ ਲੋੜ ਹੋਵੇਗੀ। ਸੂਤਰਾਂ ਮੁਤਾਬਕ ਸ਼ਹਿਰੀ ਹਾਵਾਬਾਜ਼ੀ ਮੰਤਰਾਲਾ, ਗ੍ਰਹਿ ਮੰਤਰਾਲਾ, ਆਕਾਸ਼ੀ ਵਿਭਾਗ ਅਤੇ ਰੱਖਿਆ ਮੰਤਰਾਲਾ ਸਮੇਤ ਜ਼ਿਆਦਾਤਰ ਹਿੱਸੇਦਾਰ ਖਰੜਾ ਨਿਯਮਾਂ ਨਾਲ ਸਹਿਮਤ ਹਨ।
ਸੂਤਰਾਂ ਮੁਤਾਬਕ, ਦੂਰਸੰਚਾਰ ਵਿਭਾਗ ਖਰੜੇ ਨੂੰ ਅੰਤਿਮ ਰੂਪ ਦੇਣ ਦੇ ਬਾਅਦ ਇਸ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਇਸ ਨੂੰ ਕਾਨੂੰਨ ਮੰਤਰਾਲਾ ਕੋਲ ਭੇਜੇਗਾ। ਉਨ੍ਹਾਂ ਕਿਹਾ ਕਿ ਡੀ. ਓ. ਟੀ. ਅਗਲੇ ਮਹੀਨੇ ਨੋਟੀਫਿਕੇਸ਼ਨ ਜਾਰੀ ਕਰੇਗਾ, ਉਸੇ ਮੁਤਾਬਕ ਹੀ ਕੰਮ ਚੱਲ ਰਿਹਾ ਹੈ ਅਤੇ ਜਹਾਜ਼ 'ਚ ਮੋਬਾਇਲ ਸੇਵਾਵਾਂ ਦੇਣ ਵਾਲਿਆਂ ਤੋਂ ਅਕਤੂਬਰ ਦੇ ਆਖੀਰ ਜਾਂ ਨਵੰਬਰ ਦੇ ਪਹਿਲੇ ਹਫਤੇ ਤਕ ਅਰਜ਼ੀਆਂ ਸੱਦੀਆਂ ਜਾਣਗੀਆਂ। ਹਾਲਾਂਕਿ ਨਿਯਮ ਅਕਤੂਬਰ 'ਚ ਜਾਰੀ ਹੋ ਸਕਦੇ ਹਨ ਪਰ ਇਸ ਸੇਵਾ ਦੀ ਸ਼ੁਰੂਆਤ 'ਚ ਅਜੇ ਸਮਾਂ ਲੱਗ ਸਕਦਾ ਹੈ ਕਿਉਂਕਿ ਵੱਖ-ਵੱਖ ਸੇਵਾ ਪ੍ਰਦਾਤਾਵਾਂ ਵਿਚਕਾਰ ਸਾਂਝੇਦਾਰੀ 'ਚ ਸਮਾਂ ਲੱਗੇਗਾ। ਜਹਾਜ਼ 'ਚ ਕੁਨੈਕਟੀਵਿਟੀ ਨਾਲ ਯਾਤਰੀਆਂ ਨੂੰ ਯਾਤਰਾ ਦੌਰਾਨ ਮੋਬਾਇਲ ਫੋਨ ਤੋਂ ਕਾਲ ਕਰਨ ਅਤੇ ਮੈਸੇਜ ਭੇਜਣ ਦੀ ਸੁਵਿਧਾ ਮਿਲ ਸਕੇਗੀ। ਜਹਾਜ਼ 'ਚ ਸੇਵਾਵਾਂ ਦੇਣ ਦੇ ਮਾਮਲੇ 'ਤੇ ਫੈਸਲਾ ਕਰਨ ਤੋਂ ਪਹਿਲਾਂ ਜ਼ਿਆਦਾਤਰ ਟੈਲੀਕਾਮ ਅਤੇ ਹਵਾਈ ਜਹਾਜ਼ ਕੰਪਨੀਆਂ ਨਿਯਮਾਂ ਦੀ ਉਡੀਕ ਕਰ ਰਹੀਆਂ ਸਨ, ਜੋ ਹੁਣ ਅਕਤੂਬਰ 'ਚ ਜਾਰੀ ਹੋ ਜਾਣਗੇ।
15 ਪੈਸੇ ਮਜ਼ਬੂਤੀ ਨਾਲ ਖੁੱਲ੍ਹਿਆ ਰੁਪਿਆ
NEXT STORY