ਵਾਸ਼ਿੰਗਟਨ— ਡੋਨਾਲਡ ਟਰੰਪ ਵੱਲੋਂ ਚੀਨ 'ਤੇ ਹੋਰ ਟੈਰਿਫ ਲਾਉਣ ਦੀ ਧਮਕੀ ਕਾਰਨ ਸ਼ੁੱਕਰਵਾਰ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ 'ਚ ਬੰਦ ਹੋਏ। ਡਾਓ ਜੋਂਸ, ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਤਿੰਨਾਂ ਨੇ ਗਿਰਾਵਟ ਦਰਜ ਕੀਤੀ।
ਕਾਰੋਬਾਰ ਦੌਰਾਨ ਡਾਓ ਜੋਂਸ 334.20 ਅੰਕ ਤਕ ਡਿੱਗਾ। ਹਾਲਾਂਕਿ ਬੰਦ ਹੋਣ ਤੋਂ ਪਹਿਲਾਂ ਇਸ 'ਚ ਗਿਰਾਵਟ ਘੱਟ ਗਈ ਤੇ ਇਹ 98.41 ਅੰਕ ਡਿੱਗ ਕੇ 26,485.01 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਐੱਸ. ਐਂਡ ਪੀ. ਇੰਡੈਕਸ 0.7 ਫੀਸਦੀ ਦੀ ਕਮਜ਼ੋਰੀ 'ਚ 3,000 ਤੋਂ ਥੱਲ੍ਹੇ 2,932.05 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 1.3 ਫੀਸਦੀ ਦੀ ਗਿਰਾਵਟ 'ਚ 8,004.07 ਦੇ ਪੱਧਰ 'ਤੇ ਬੰਦ ਹੋਇਆ।
ਪਿਛਲੇ ਹਫਤੇ ਬਾਜ਼ਾਰ ਦਾ ਪ੍ਰਦਰਸ਼ਨ ਖਰਾਬ ਰਿਹਾ। ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਨੇ ਹਫਤੇ 'ਚ ਕੁੱਲ ਮਿਲਾ ਕੇ ਕ੍ਰਮਵਾਰ 3.1 ਫੀਸਦੀ ਤੇ 3.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਹਫਤੇ 'ਚ ਇਹ ਇਸ ਦੀ ਸਾਲ ਦੀ ਵੱਡੀ ਗਿਰਾਵਟ ਹੈ। ਉੱਥੇ ਹੀ, ਡਾਓ ਜੋਂਸ ਨੇ ਹਫਤੇ 'ਚ 2.6 ਫੀਸਦੀ ਦਾ ਘਾਟਾ ਦਰਜ ਕੀਤਾ ਹੈ। ਸਾਲ 'ਚ ਇਹ ਦੂਜੀ ਵਾਰ ਹੈ ਜਦੋਂ ਡਾਓ ਨੇ ਹਫਤੇ 'ਚ ਸਭ ਤੋਂ ਖਰਾਬ ਪ੍ਰਦਰਸ਼ਨ ਕੀਤਾ ਹੈ। ਜਿੱਥੇ ਯੂ. ਐੱਸ. ਤੇ ਚੀਨ ਵਿਚਕਾਰ ਵਪਾਰ ਨੂੰ ਲੈ ਕੇ ਖਹਿਬਾਜ਼ੀ ਖਤਮ ਨਾ ਹੋਣ ਕਾਰਨ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ, ਉੱਥੇ ਹੀ ਬਾਜ਼ਾਰ ਪਹਿਲਾਂ ਫੈਡ ਦੀ ਮੀਟਿੰਗ 'ਤੇ ਨਜ਼ਰ ਰੱਖ ਰਿਹਾ ਸੀ। ਹਾਲਾਂਕਿ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ 'ਚ 0.25 ਫੀਸਦੀ ਦੀ ਕਟੌਤੀ ਕਰ ਦਿੱਤੀ ਪਰ ਇਹ ਬਾਜ਼ਾਰ ਉਮੀਦਾਂ ਮੁਤਾਬਕ ਹੀ ਸੀ।
ਟਰੇਨਾਂ 'ਚ ਸ਼ੁਰੂ ਹੋਵੇਗੀ ਮੁਫਤ ਵੀਡੀਓ ਸਟ੍ਰੀਮਿੰਗ, ਮਨੋਰੰਜਨ ਦਾ ਮਿਲੇਗਾ ਆਨੰਦ
NEXT STORY