ਵਾਸ਼ਿੰਗਟਨ— ਚੀਨ ਦੇ ਕੇਂਦਰੀ ਬੈਂਕ ਵੱਲੋਂ ਆਪਣੀ ਕਰੰਸੀ ਨੂੰ ਮਜਬੂਤ ਪੱਧਰ 'ਤੇ ਬਣਾਈ ਰੱਖਣ ਦੇ ਸੰਕੇਤਾਂ ਮਗਰੋਂ ਮੰਗਲਵਾਰ ਨੂੰ ਯੂ. ਐੱਸ. ਬਾਜ਼ਾਰ ਹਰੇ ਨਿਸ਼ਾਨ 'ਚ ਬੰਦ ਹੋਏ। ਇਸ ਤੋਂ ਪਹਿਲਾਂ ਨਿਵੇਸ਼ਕਾਂ ਨੂੰ ਡਰ ਸੀ ਕਿ ਵਪਾਰ ਯੁੱਧ 'ਚ ਚੀਨ ਆਪਣੀ ਕਰੰਸੀ ਨੂੰ ਹਥਿਆਰ ਦੇ ਤੌਰ 'ਤੇ ਇਸਤੇਮਾਲ ਕਰ ਸਕਦਾ ਹੈ, ਜਿਸ ਨਾਲ ਤਣਾਅ ਹੋਰ ਵਧੇਗਾ। ਡਾਓ ਜੋਂਸ, ਐੱਸ. ਐਂਡ ਪੀ.-500 ਤੇ ਨੈਸਡੈਕ ਸਭ ਮਜਬੂਤੀ 'ਚ ਬੰਦ ਹੋਏ।
ਡਾਓ ਜੋਂਸ 311.78 ਅੰਕ ਵੱਧ ਕੇ 26,029.52 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਐੱਸ. ਐਂਡ ਪੀ.-500 ਨੇ 1.3 ਫੀਸਦੀ ਦੀ ਤੇਜ਼ੀ ਦਰਜ ਕੀਤੀ ਤੇ 2,881.77 'ਤੇ ਬੰਦ ਹੋਣ 'ਚ ਸਫਲ ਰਿਹਾ। ਨੈਸਡੈਕ ਕੰਪੋਜ਼ਿਟ ਇਸ ਦੌਰਾਨ ਤਕਰੀਬਨ 1.4 ਫੀਸਦੀ ਦੀ ਮਜਬੂਤੀ 'ਚ 7,833.27 ਦੇ ਪੱਧਰ 'ਤੇ ਬੰਦ ਹੋਇਆ। ਮੰਗਲਵਾਰ ਨੂੰ ਡਾਓ 'ਚ ਪੰਜ ਦਿਨਾਂ ਦੀ ਗਿਰਾਵਟ ਤੋਂ ਬਾਅਦ ਤੇਜ਼ੀ ਦਰਜ ਹੋਈ ਹੈ, ਜਦੋਂ ਕਿ ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ 7 ਕਾਰੋਬਾਰੀ ਦਿਨਾਂ 'ਚ ਪਹਿਲੀ ਵਾਰ ਮਜਬੂਤੀ 'ਚ ਬੰਦ ਹੋਏ ਹਨ।
ਜ਼ਿਕਰਯੋਗ ਹੈ ਕਿ ਸੋਮਵਾਰ ਯੂ. ਐੱਸ. ਬਾਜ਼ਾਰ ਭਾਰੀ ਗਿਰਾਵਟ 'ਚ ਬੰਦ ਹੋਏ ਸਨ। ਡਾਓ ਜੋਂਸ ਕਾਰੋਬਾਰ ਦੌਰਾਨ 961.63 ਡਿੱਗਣ ਮਗਰੋਂ ਅਖੀਰ 'ਚ 767.27 ਅੰਕ ਯਾਨੀ 2.9 ਫੀਸਦੀ ਦੀ ਭਾਰੀ ਗਿਰਾਵਟ 'ਚ 25,717.74 'ਤੇ ਬੰਦ ਹੋਇਆ ਸੀ।
ਗੁਪਤ ਕਾਰੋਬਾਰ ਦੀ ਸੂਚਨਾ ਦੇਣ ਵਾਲਿਆਂ ਨੂੰ ਮਿਲੇਗਾ 1 ਕਰੋਡ਼ ਤੱਕ ਦਾ ਇਨਾਮ!
NEXT STORY